PreetNama
ਖਾਸ-ਖਬਰਾਂ/Important News

ਗਡਕਰੀ-ਪੁਰੀ ਦੀ ਕੋਈ ਲਾਗ-ਡਾਟ..? ਅੰਮ੍ਰਿਤਸਰ ‘ਚ ਪ੍ਰਚਾਰ ਕਰਨ ਦੀ ਬਜਾਏ ਆਪਣੇ ਮਾਅਰਕੇ ਗਿਣਾ ਚੱਲਦੇ ਬਣੇ

ਅੰਮ੍ਰਿਤਸਰ: ਭਾਜਪਾ ਦੇ ਸੀਨੀਅਰ ਆਗੂ ਤੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਅੱਜ ਅੰਮ੍ਰਿਤਸਰ ਪੁੱਜੇ ਤੇ ਉਨ੍ਹਾਂ ਨੇ ਇੱਕ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਦੇ ਵਿਭਾਗਾਂ ਨਾਲ ਸਬੰਧਤ ਕੰਮਾਂ ਦਾ ਜ਼ਿਕਰ ਕੀਤਾ। ਆਪਣੇ ਵਿਭਾਗਾਂ ਦੇ ਸੋਹਲੇ ਗਾ ਕੇ ਗਡਕਰੀ ਚੱਲਦੇ ਬਣੇ। ਉਨ੍ਹਾਂ ਦੇ ਪੱਤਰਕਾਰ ਸੰਮੇਲਨ ਦੇ ਵਿੱਚ ਕੇਂਦਰੀ ਰਾਜ ਮੰਤਰੀ ਵਿਜੇ ਸਾਂਪਲਾ ਤੇ ਪੰਜਾਬ ਭਾਜਪਾ ਦੇ ਪ੍ਰਧਾਨ ਸ਼ਵੇਤ ਮਲਿਕ ਮੌਜੂਦ ਸਨ, ਪਰ ਅੰਮ੍ਰਿਤਸਰ ਤੋਂ ਭਾਜਪਾ ਦੇ ਉਮੀਦਵਾਰ ਹਰਦੀਪ ਪੁਰੀ ਨੇ ਸਮਾਗਮ ਤੋਂ ਦੂਰੀ ਬਣਾਈ ਰੱਖੀ। ਹੋਰ ਤਾਂ ਹੋਰ ਭਾਜਪਾ ਦੇ ਚੋਟੀ ਦੇ ਆਗੂਆਂ ‘ਚੋ ਇੱਕ ਗਡਕਰੀ ਨੇ ਹਰਦੀਪ ਪੁਰੀ ਦਾ ਇੱਕ ਵਾਰ ਨਾਂ ਤਕ ਵੀ ਨਹੀਂ ਲਿਆ
ਨਿਤਿਨ ਗਡਕਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਪੰਜ ਸਾਲਾਂ ਦੇ ਕਾਰਜਕਾਲ ਦੌਰਾਨ ਉਨ੍ਹਾਂ ਦੇ ਵਿਭਾਗ ਨੇ ਇਤਿਹਾਸਕ ਕੰਮ ਕੀਤੇ ਜਿਨ੍ਹਾਂ ਵਿੱਚ ਹੁਣ ਕਟੜਾ ਤੋਂ ਦਿੱਲੀ ਤਕ ਐਕਸਪ੍ਰੈੱਸ ਵੇਅ ਵਾਇਆ ਅੰਮ੍ਰਿਤਸਰ ਬਣਾਇਆ ਜਾ ਰਿਹਾ ਹੈ, ਇਸ ਦੀ ਲਾਗਤ 47,000 ਕਰੋੜ ਰੁਪਏ ਦੇ ਕਰੀਬ ਹੈ, ਜਿਸ ਨਾਲ ਦਿੱਲੀ ਤੋਂ ਅੰਮ੍ਰਿਤਸਰ ਦੀ ਦੂਰੀ ਸਿਰਫ਼ ਚਾਰ ਘੰਟੇ ਦੀ ਰਹਿ ਜਾਏਗੀ।

Related posts

ਨਗਰ ਯਾਤਰਾ ਰਾਹੀਂ ਪਟਨਾ ਸਾਹਿਬ ਜਾਣਗੇ ਗੁਰੂ ਗੋਬਿੰਦ ਸਿੰਘ ਅਤੇ ਮਾਤਾ ਸਾਹਿਬ ਕੌਰ ਦੇ ਜੋੜਾ ਸਾਹਿਬ

On Punjab

ਸਰਦ ਰੁੱਤ ਇਜਲਾਸ: ਅੰਮ੍ਰਿਤਪਾਲ ਸਿੰਘ ਦੀ ਪਟੀਸ਼ਨ ’ਤੇ ਹਾਈ ਕੋਰਟ ’ਚ ਸੁਣਵਾਈ 21 ਨੂੰ

On Punjab

ਮਜੀਠੀਆ ਕੇਸ: ਗੁੰਮ ਰਿਕਾਰਡ ਸਬੰਧੀ ਮਜੀਠੀਆ ਤੋਂ ਢਾਈ ਘੰਟੇ ਤੱਕ ਪੁਛਗਿੱਛ

On Punjab