PreetNama
ਫਿਲਮ-ਸੰਸਾਰ/Filmy

ਕੰਗਨਾ ਰਨੌਤ ਚੁੱਕੀ ਬੰਦੂਕ, ਫ਼ਿਲਮ ਦਾ ‘ਧਾਕੜ’ ਦਾ ਟੀਜ਼ਰ ਰਿਲੀਜ਼

ਮੁੰਬਈਮਣੀਕਰਨੀਕਾ ਅਤੇ ਜਜਮੈਂਟਲ ਹੈ ਕਿਆ ਤੋਂ ਬਾਅਦ ਇੱਕ ਵਾਰ ਫਿਰ ਕੰਗਨਾ ਰਨੌਤ ਵੱਡੇ ਪਰਦੇ ‘ਤੇ ਧਮਾਕੇਦਾਰ ਵਾਪਸੀ ਲਈ ਤਿਆਰ ਹੈ। ਕੰਗਨਾ ਰਨੌਤ ਦੀ ਆਉਣ ਵਾਲੀ ਫ਼ਿਲਮ ‘ਧਾਕੜ’ ਦਾ ਟੀਜ਼ਰ ਰਿਲੀਜ਼ ਹੋ ਗਿਆ ਹੈ। ਕੁਝ ਦਿਨ ਪਹਿਲਾਂ ਹੀ ਫ਼ਿਲਮ ਦਾ ਫਸਟ ਲੁੱਕ ਰਿਲੀਜ਼ ਹੋਇਆ ਸੀ ਜਿਸ ‘ਚ ਕੰਗਨਾ ਦੇ ਹੱਥਾਂ ‘ਚ ਬੰਦੂਕ ਫੜੀ ਨਜ਼ਰ ਆ ਰਹੀ ਸੀ।

ਹੁਣ ਸਾਹਮਣੇ ਆਏ ਫ਼ਿਲਮ ਦੇ 45 ਸੈਕਿੰਡ ਦੇ ਟੀਜ਼ਰ ‘ਚ ਕੰਗਨਾ ਨੇ ਨਾ ਸਿਰਫ ਬੰਦੂਕ ਫੜ੍ਹੀ ਹੋਈ ਹੈ ਸਗੋਂ ਉਹ ਤਾਬੜਤੋੜ ਗੋਲ਼ੀਆਂ ਵੀ ਚਲਾ ਰਹੀ ਹੈ। ਇਸ ਦੇ ਨਾਲ ਹੀ ਕੰਗਨਾ ਦੀ ਪਿੱਛੇ ਭਿਆਨਕ ਅੱਗ ਲੱਗੀ ਦਿਖਾਈ ਗਈ ਹੈ। ਨਾਲ ਹੀ ਸਭ ਕੁਝ ਤਬਾਹ ਹੁੰਦਾ ਨਜ਼ਰ ਆ ਰਿਹਾ ਹੈ। ਕੰਗਨਾ ਹੱਥਾਂ ‘ਚ ਬੰਦੂਕ ਅਤੇ ਗੁੱਸੇ ਨਾਲ ਭਰੀ ਨਜ਼ਰ ਆ ਰਹੀ ਹੈ।ਇਹ ਇੱਕ ਐਕਸ਼ਨ ਥ੍ਰਿਲਰ ਫ਼ਿਲਮ ਹੋਵੇਗੀ ਜਿਸ ‘ਚ ਕੰਗਨਾ ਦਾ ਕਿਰਦਾਰ ਜਾਸੂਸ ਦਾ ਹੈ। ਇਸ ਬਾਰੇ ਕੰਗਨਾ ਨੇ ਕਿਹਾ, “ਧਾਕੜ ਇੱਕ ਐਕਸ਼ਨ ਫ਼ਿਲਮ ਹੈ ਅਤੇ ਇਹ ਕਾਫੀ ਵੱਡੀ ਫ਼ਿਲਮ ਹੈ। ਮੈਂ ਫ਼ਿਲਮ ‘ਚ ਜਾਸੂਸ ਦਾ ਕਿਰਦਾਰ ਨਿਭਾ ਰਹੀ ਹਾਂ।”

ਇਸ ਦੇ ਨਾਲ ਹੀ ਜਾਣਕਾਰੀ ਸਾਹਮਣੇ ਆਈ ਹੈ ਕਿ ਕੰਗਨਾ ਲਈ ਬੰਦੂਕ ਚੁੱਕਣਾ ਕਾਫੀ ਮੁਸ਼ਕਿਲ ਹੁੰਦਾ ਸੀ ਪਰ ਉਹ ਟੀਜ਼ਰ ‘ਚ ਗੰਨ ਚੁੱਕਣ ਦੇ ਨਾਲਨਾਲ ਉਸ ਨੂੰ ਚਲਾਉਂਦੀ ਵੀ ਨਜ਼ਰ ਆ ਰਹੀ ਹੈ। ਫ਼ਿਲਮ ਅਗਲੇ ਸਾਲ ਦੀਵਾਲੀ ‘ਤੇ ਰਿਲੀਜ਼ ਹੋਣੀ ਹੈ।

Related posts

Sad News : ਚੰਕੀ ਪਾਂਡੇ ਦੀ ਮਾਤਾ ਦਾ ਦੇਹਾਂਤ, ਸ਼ਰਧਾਜਲੀ ਦੇਣ ਪਹੁੰਚ ਰਹੇ ਬਾਲੀਵੁੱਡ ਅਦਾਕਾਰ

On Punjab

ਭੂਮੀ ਪੇਡਨੇਕਰ ਹੁਣ ਕਰੇਗੀ ‘ਪਤੀ, ਪਤਨੀ ਔਰ ਵੋ’ ‘ਚ ਅਹਿਮ ਕਿਰਦਾਰ

On Punjab

Pathaan Worldwide Collection Day 8 : ਦੁਨੀਆ ਨੇ ਸੁਣੀ ‘ਪਠਾਣ’ ਦੀ ਦਹਾੜ, 700 ਕਰੋੜ ‘ਤੇ ਸ਼ਾਹਰੁਖ ਖਾਨ ਨੇ ਸਾਧਿਆ ਨਿਸ਼ਾਨਾ

On Punjab