PreetNama
ਖੇਡ-ਜਗਤ/Sports News

ਕ੍ਰਿਕਟ ਤੋਂ ਸੰਨਿਆਸ ਮਗਰੋਂ ਧੋਨੀ ਬਣਨਗੇ ਫੌਜੀ, ਸਿਆਚਿਨ ‘ਚ ਪੋਸਟਿੰਗ ਦੀ ਇੱਛਾ

ਨਵੀਂ ਦਿੱਲੀਟੀਮ ਇੰਡੀਆ ਦੇ ਸਾਬਕਾ ਕਪਤਾਨ ਤੇ ਦੁਨੀਆ ਦੇ ਨੰਬਰ ਵਨ ਰਹੇ ਮੈਚ ਫਨਿਸ਼ਰ ਮੰਨੇ ਜਾਣ ਵਾਲੇ ਮਹੇਂਦਰ ਸਿੰਘ ਧੋਨੀ ਹੁਣ ਆਰਮੀ ਜੁਆਇੰਨ ਕਰ ਸਕਦੇ ਹਨ। ਇੰਨਾ ਹੀ ਨਹੀਂ ਉਹ ਟੈਰੀਟੋਰੀਅਲ ਆਰਮੀ ‘ਚ ਸਖ਼ਤ ਪੋਸਟਿੰਗ ਚਾਹੁੰਦੇ ਹਨ। ਧੋਨੀ ਸਿਆਚਿਨ ‘ਚ ਪੋਸਟਿੰਗ ਚਾਹੁੰਦੇ ਹਨ। ਇਸ ਦੀ ਜਾਣਕਾਰੀ ਧੋਨੀ ਦੇ ਇੱਕ ਕਰੀਬੀ ਦੋਸਤ ਨੇ ਦਿੱਤੀ ਹੈ।

ਵਿਸ਼ਵ ਕੱਪ ‘ਚ ਸਲੋਅ ਬੈਟਿੰਗ ਕਰਕੇ ਉਨ੍ਹਾਂ ਦੀ ਕਾਫੀ ਆਲੋਚਨਾ ਹੋ ਰਹੀ ਹੈ। ਇਸ ਦੇ ਨਾਲ ਹੀ ਧੋਨੀ ਦੇ ਸੰਨਿਆਸ ਦੀਆਂ ਖ਼ਬਰਾਂ ਵੀ ਖੂਬ ਉੱਡ ਰਹੀਆਂ ਹਨ। ਇਸ ਦੌਰਾਨ ਹੁਣ ਉਨ੍ਹਾਂ ਦੇ ਇੱਕ ਖਾਸ ਦੋਸਤ ਦਾ ਕਹਿਣਾ ਹੈ ਕਿ ਧੋਨੀ ਦੇਸ਼ ਦੀ ਸੇਵਾ ਕਰਨਾ ਚਾਹੁੰਦੇ ਹਨ। ਕੁਝ ਮਹੀਨਿਆਂ ਲਈ ਸਿਆਚਿਨ ‘ਚ ਪੋਸਟਿੰਗ ਲੈ ਸਕਦੇ ਹਨ।

ਟੈਰੀਟੋਰੀਅਲ ਆਰਮੀ ਭਾਰਤੀ ਫੌਜ ਦਾ ਹੀ ਹਿੱਸਾ ਹੈ। ਇਸ ‘ਚ ਵਾਲੰਟੀਅਰਸ ਨੂੰ ਹਰ ਸਾਲ ਦੋ ਤੋਂ ਤਿੰਨ ਮਹੀਨਿਆਂ ਦਾ ਸੈਨਿਕ ਫੌਜੀ ਪ੍ਰੀਖਣ ਦਿੱਤਾ ਜਾਂਦਾ ਹੈ ਤਾਂ ਜੋ ਜ਼ਰੂਰਤ ਪੈਣ ‘ਤੇ ਦੇਸ਼ ਦੀ ਰੱਖਿਆ ਲਈ ਉਨ੍ਹਾਂ ਦੀਆਂ ਸੇਵਾਵਾਂ ਲਈਆਂ ਜਾ ਸਕਣ।

Related posts

ਟੀ -20 ਵਿਸ਼ਵ ਕੱਪ ਖਾਲੀ ਸਟੇਡੀਅਮ ‘ਚ ਕਰਵਾਉਣ ਬਾਰੇ ਸੋਚ ਵੀ ਨਹੀਂ ਸਕਦੇ : ਐਲਨ ਬਾਰਡਰ

On Punjab

ਹਾਈ ਕੋਰਟ ਨੇ ਹਾਕੀ ਖਿਡਾਰਨ ਗੁਰਜੀਤ ਕੌਰ ਨੂੰ ਦਿੱਤੀ ਰਾਹਤ, ਮੈਡੀਕਲ ਸਥਿਤੀ ਦੇ ਪ੍ਰਕਾਸ਼ਨ ’ਤੇ ਲਾਈ ਰੋਕ

On Punjab

ਸ਼ੋਇਬ ਅਖਤਰ ਨੇ ਪਾਕਿਸਤਾਨ ‘ਚ ਹਿੰਦੂ ਲੜਕੀ ਦੀ ਹੱਤਿਆ ‘ਤੇ ਮੰਗਿਆ ਇਨਸਾਫ਼

On Punjab