PreetNama
ਖੇਡ-ਜਗਤ/Sports News

ਕੋਹਲੀ ਨੇ ਵਰਲਡ ਕੱਪ ‘ਚ ਰਚਿਆ ਇਤਿਹਾਸ, ਬਣੇ 20 ਹਜ਼ਾਰੀ ਖਿਡਾਰੀ

ਨਵੀਂ ਦਿੱਲੀਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਨੇ ਵੀਰਵਾਰ ਨੂੰ ਵੈਸਟ ਇੰਡੀਜ਼ ਖਿਲਾਫ ਮੈਚ ਦੌਰਾਨ ਅੰਤਰਾਸ਼ਟਰੀ ਕ੍ਰਿਕਟ ‘ਚ 20 ਹਜ਼ਾਰ ਦੌੜਾਂ ਪੂਰੀਆਂ ਕਰ ਲਈਆਂ ਹਨ। ਕੈਰੇਬੀਅਨ ਟੀਮ ਖਿਲਾਫ ਮੈਚ ‘ਚ 37ਵੀਂ ਦੌੜ ਪੂਰੀ ਕਰਦੇ ਹੋਏਉਨ੍ਹਾਂ ਨੇ ਸਭ ਤੋਂ ਤੇਜ਼ 20 ਹਜ਼ਾਰ ਅੰਤਰਾਸ਼ਟਰੀ ਰਿਕਾਰਡ ਬਣਾਉਣ ਦਾ ਖਿਤਾਬ ਆਪਣੇ ਨਾਂ ਕੀਤਾ। ਵਿਰਾਟ ਨੇ ਇਹ ਉਪਲੱਬਧੀ 376 ਮੈਚਾਂ ਦੀ 417ਵੀਂ ਪਾਰੀ ਖੇਡਦੇ ਹੋਏ ਪੂਰੀ ਕੀਤੀ।

ਵਿਰਾਟ ਤੋਂ ਪਹਿਲਾਂ ਇਹ ਰਿਕਾਰਡ ਵੈਸਟ ਇੰਡੀਜ਼ ਬੱਲੇਬਾਜ਼ ਬ੍ਰਾਇਨ ਲਾਰਾ ਤੇ ਭਾਰਤੀ ਸਾਬਕਾ ਖਿਡਾਰੀ ਸਚਿਨ ਤੇਂਦੁਲਕਰ ਦੇ ਨਾਂ ਸੀ। ਦੋਵੇਂ ਹੀ ਬੱਲੇਬਾਜ਼ 453ਵੀਂ ਅੰਤਰਾਸ਼ਟਰੀ ਪਾਈ ‘ਚ ਇਸ ਮੁਕਾਮ ‘ਚ ਪਹੁੰਚੇ ਜਦਕਿ ਸਚਿਨ ਨੇ ਲਾਰਾ ਦੇ ਮੁਕਾਬਲੇ ਘੱਟ ਮੈਚ ਖੇਡੇ ਸੀ। ਇਸ ਦੇ ਨਾਲ ਹੀ ਵਿਰਾਟ ਨੇ ਦੋਵਾਂ ਖਿਡਾਰੀਆਂ ਨੂੰ 36 ਪਾਰੀਆਂ ਦੇ ਫਰਕ ਨਾਲ ਪਿੱਛੇ ਛੱਡਿਆ।ਵਿਰਾਟ ਕੋਹਲੀ ਅੰਤਰਾਸ਼ਟਰੀ ਕ੍ਰਿਕਟ ‘ਚ 20 ਹਜ਼ਾਰੀ ਦੌੜਾਂ ਦਾ ਅੰਕੜਾ ਛੂਹਣ ਵਾਲੇ ਤੀਜੇ ਭਾਰਤੀ ਬੱਲੇਬਾਜ਼ ਹਨ। ਉਨ੍ਹਾਂ ਤੋਂ ਪਹਿਲਾਂ ਇਸ ਲਿਸਟ ‘ਚ ਸਚਿਨ ਤੇ ਰਾਹੁਲ ਦ੍ਰਵਿੜ੍ਹ ਨੇ ਇਹ ਕਾਰਨਾਮਾ ਆਪਣੇ ਨਾਂ ਕੀਤਾ ਹੋਇਆ ਹੈ। ਸਚਿਨ ਦੇ ਨਾਂ 34357 ਤੇ ਰਾਹੁਲ ਦੇ ਖਾਤੇ ‘ਚ 24204 ਦੌੜਾਂ ਹਨ।

Related posts

ਭਾਰਤ ਤੇ ਪਾਕਿਸਤਾਨ ਦੋਵਾਂ ਦੇਸ਼ਾ ਲਈ ਕ੍ਰਿਕਟ ਖੇਡ ਚੁੱਕੇ ਨੇ ਇਹ ਖਿਡਾਰੀ

On Punjab

Kolkata vs Rajasthan: ਕੋਲਕਾਤਾ ਨੇ ਰਾਜਸਥਾਨ ਨੂੰ 37 ਦੌੜਾਂ ਨਾਲ ਹਰਾ ਕੇ ਸੀਜ਼ਨ ਦੀ ਦੂਜੀ ਜਿੱਤ ਦਰਜ ਕੀਤੀ

On Punjab

ਹੁਣ IPL ‘ਚ ਬਿਨਾਂ ਵਜ੍ਹਾ ਟੂਰਨਾਮੈਂਟ ਛੱਡ ਕੇ ਨਹੀਂ ਜਾ ਸਕਣਗੇ ਖਿਡਾਰੀ, BCCI ਬਣਾਏਗਾ ਸਖ਼ਤ ਨਿਯਮ

On Punjab