PreetNama
ਖੇਡ-ਜਗਤ/Sports News

ਕੋਹਲੀ ਦਾ ਦਾਅਵਾ, ਧੋਨੀ ਕਬੱਡੀ ਲਈ ਸਭ ਤੋਂ ਫਿੱਟ ਖਿਡਾਰੀ!

ਭਾਰਤੀ ਕ੍ਰਿਕੇਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਪ੍ਰੋ-ਕਬੱਡੀ ਲੀਗ ਦੇ 7ਵੇਂ ਸੀਜ਼ਨ ਦੇ ਉਦਘਾਟਨ ਵਿੱਚ ਪਹੁੰਚੇ। ਮੁੰਬਈ ਦੇ ਵਰਲੀ ਵਿੱਚ ਸ਼ਨੀਵਾਰ ਨੂੰ ਕੋਹਲੀ ਨੇ ਦੋਵਾਂ ਟੀਮਾਂ ਨਾਲ ਰਾਸ਼ਟਰੀ ਗੀਤ ਵੀ ਗਾਇਆ। ਇਸ ਦੌਰਾਨ ਕੋਹਲੀ ਨੇ ਸਾਬਕਾ ਕਪਤਾਨ ਐਮਐਸ ਧੋਨੀ ਦੀ ਖੇਡ ਬਾਰੇ ਵੱਡਾ ਦਾਅਵਾ ਕੀਤਾ।ਕੋਹਲੀ ਤੋਂ ਜਦ ਪੁੱਛਿਆ ਗਿਆ ਕਿ ਟੀਮ ਇੰਡੀਆ ਦਾ ਕਿਹੜਾ ਖਿਡਾਰੀ ਸਭ ਤੋਂ ਫੁਰਤੀ ਨਾਲ ਕਬੱਡੀ ਖੇਡ ਸਕਦਾ ਹੈ ਤਾਂ ਉਨ੍ਹਾਂ ਦਾ ਜਵਾਬ ਸੀ ਕਿ ਮਹੇਂਦਰ ਸਿੰਘ ਧੋਨੀ। ਕੋਹਲੀ ਨੇ ਇਹ ਵੀ ਕਿਹਾ ਕਿ ਉਮੇਸ਼ ਯਾਦਵ ਤੇ ਹਾਰਦਿਕ ਪੰਡਿਆ ਵੀ ਤੇਜ਼ੀ ਨਾਲ ਕਬੱਡੀ ਖੇਡ ਸਕਦੇ ਹਨ।
ਵਿਰਾਟ ਕੋਹਲੀ ਨੇ ਪ੍ਰੋ ਕਬੱਡੀ ਲੀਗ ਸਦਕਾ ਹੀ ਕਬੱਡੀ ਨੇ ਸਾਡੇ ਦੇਸ਼ ਵਿੱਚ ਵੱਡੀ ਪੁਲਾਂਘ ਪੁੱਟੀ ਹੈ। ਉਨ੍ਹਾਂ ਕਿਹਾ ਕਿ ਇਹ ਅਜਿਹੀ ਖੇਡ ਹੈ ਜਿਸ ਨੂੰ ਅਸੀਂ ਸਾਰਿਆਂ ਨੇ ਬੱਚੇ ਹੁੰਦਿਆਂ ਖੇਡਿਆ ਹੈ। ਉਦਘਾਟਨੀ ਸਮਾਗਮ ਵਿੱਚ ਪਹੁੰਚੇ ਕੋਹਲੀ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀਆਂ ਹਨ।

Related posts

ਪਹਿਲੇ ਸੈਮੀਫਾਈਨਲ ਦੀ ਸ਼ੁਰੂਆਤ, ਟੌਸ ਜਿੱਤ ਪਹਿਲਾਂ ਬੱਲੇਬਾਜ਼ੀ ਕਰੇਗਾ ਨਿਊਜ਼ੀਲੈਂਡ

On Punjab

ICC WC 2019: ਵਿਸ਼ਵ ਕੱਪ ਵਿਚ ‘ਗੇਮ-ਚੇਜ਼ਰ’ ਸਾਬਤ ਹੋਣਗੇ ਮਲਿੰਗਾ

On Punjab

Australia vs India: ਐਡਮ ਗਿਲਕ੍ਰਿਸਟ ਨੇ ਨਵਦੀਪ ਸੈਣੀ ਬਾਰੇ ਬੋਲ ਦਿੱਤਾ ਗਲਤ, ਬਾਅਦ ‘ਚ ਮੰਗੀ ਮੁਆਫੀ

On Punjab