PreetNama
ਸਮਾਜ/Social

ਕੋਈ ਦਸਤਕ ਦਿੰਦਾ ਨੀ…

ਕੋਈ ਦਸਤਕ ਦਿੰਦਾ ਨੀ
ਵੇ ਆਣ ਬਰੂਹਾਂ ਤੇ
ਵੇ ਕਦੇ ਫੇਰੀ ਪਾਈ ਨਾ
ਸਾਡੇ ਪਿੰਡ ਦੀਆਂ ਜੂਹਾਂ ਤੇ…
ਤੂੰ ਤੁਰ ਗਿਆ ਮਾਰ ਉਡਾਰੀ ਵੇ
ਮੇਰੇ ਲਫਜ਼ ਵੀ ਦਸਦੇ ਥੁੜ ਪੈਂਦੇ
ਕਿਵੇਂ ਪੀੜ ਅਸਾਂ ਸਹਾਰੀ ਵੇ
ਅਜ ਪਲ ਪਲ ਚੇਤੇ ਕਰਦੇ ਹਾਂ
ਪੁੱਛਲੀਂ ਮਿਲਦੀਆਂ ਸੂਹਾਂ ਤੇ..
ਅਸਾਂ ਕਫਨ ਯਾਦਾਂ ਦਾ
ਬੁਣ ਲਿਆ ਵੇ
ਰਾਹ ਦਰਗਾਹੀ ਚੁਣ ਲਿਆ ਵੇ
ਸਾਡਾ ਵਾਂਗ ਮਿਲਾਪ ਜਾ ਹੋਣਾ ਵੇ
ਜਿਵੇਂ ਖੂਹ ਨੂੰ ਮਿਲਦੇ ਖੂਹਾਂ ਤੇ..
ਤੇਰੇ ਰਹਿਣ ਬਸੇਰੇ ਥਾਂ ਹੋ ਗਏ
ਦਿਤੇ ਦੁੱਖ ਵੀ ਸਾਡੇ ਨਾਂ ਹੋ ਗਏ
ਕਿੰਝ ਦੱਸੀਏ ਹਾਲਤ ਸੱਜਣਾਂ ਵੇ
ਅਸੀਂ ਮਹਿਲ ਤੋਂ ਢਹਿ ਗਰਾਂ ਹੋ ਗਏ
ਏਹ ਰਹਿੰਦੀ ਢਹਿੰਦੀ ਬਚ ਗਈ ਜੋ
ਮੁੱਕਜੂ ਤੇਰੀਆਂ ਜੂਹਾਂ ਤੇ…
ਕੋਈ ਦਸਤਕ ਦਿੰਦਾ ਨੀ
ਵੇ ਆਣ ਬਰੂਹਾਂ ਤੇ…
ਮਮਨ

Related posts

ਚੀਨੀ ਕੰਪਨੀ ਨੇ ਆਸਟਰੇਲੀਆਈ ਟਾਪੂ ‘ਤੇ ਕੀਤਾ ਕਬਜ਼ਾ, ਸਥਾਨਕ ਲੋਕਾਂ ਨੂੰ ਕੱਢਿਆ ਬਾਹਰ

On Punjab

16 ਕਰੋੜ ਦੇ ਇੰਜੈਕਸ਼ਨ ਨਾਲ ਹੋਵੇਗਾ ਅੱਠ ਹਫਤਿਆਂ ਦੇ ਬੱਚੇ ਦਾ ਇਲਾਜ, ਮਾਤਾ-ਪਿਤਾ ਨੇ ਚੁੱਕਿਆ ਵੱਡਾ ਕਦਮ

On Punjab

ਆਈਫੋਨ ਚੋਰੀ ਕਰਨ ਲਈ ਨਾਬਲਗਾਂ ਨੇ ਨੌਜਵਾਨ ਦਾ ਗਲਾ ਵੱਢਿਆ, ਰੀਲਾਂ ਬਣਾਉਣ ਲਈ ਚਾਹੀਦਾ ਸੀ ਫੋਨ

On Punjab