PreetNama
ਸਿਹਤ/Health

ਕੈਲਸ਼ੀਅਮ ਦੀ ਕਮੀ ਨੂੰ ਪੂਰਾ ਕਰਦੀਆਂ ਨੇ ਇਹ ਚੀਜ਼ਾਂ …

calcium diet food ਨਵੀਂ ਦਿੱਲੀ : ਜੀਵਨ ਸ਼ੈਲੀ ਬਦਲਣ ਦੇ ਨਾਲ-ਨਾਲ ਲੋਕਾਂ ਦੇ ਖਾਣ-ਪਾਣ ‘ਚ ਕਾਫੀ ਬਦਲਾਅ ਆਇਆ ਹੈ। ਜਿਸ ਕਾਰਨ ਲੋਕ ਜਲਦ ਬਿਮਾਰ ਹੁੰਦੇ ਜਾਂਦੇ ਹਨ। ਅਜਿਹੇ ‘ਚ ਜੋੜਾਂ ‘ਚ ਦਰਦ ਹੋਣਾ ਆਮ ਜਿਹੀ ਗੱਲ ਹੈ। ਖਾਣ-ਪੀਣ, ਰਹਿਣ-ਸਹਿਣ ਅਤੇ ਆਚਾਰ-ਵਿਹਾਰ ਦਾ ਹੱਡੀਆਂ ਦੀ ਸਿਹਤ ‘ਤੇ ਵੱਡਾ ਅਸਰ ਪੈਂਦਾ ਹੈ। ਜਵਾਨੀ ਵਿੱਚ ਖੂਬਸੂਰਤ ਪਲ ਪਾਰ ਕਰਨ ਤੋਂ ਬਾਅਦ ਹੱਡੀਆਂ ਦੀ ਤਾਕਤ ਘਟਦੀ ਜਾਂਦੀ ਹੈ। ਅੱਜ ਕਲ ਹੱਡੀਆਂ ਦੀ ਕਮਜ਼ੋਰੀ ਲੱਗਭਗ ਹਰ ਕਿਸੇ ਨੂੰ ਹੋ ਰਹੀ ਹੈ। ਛੋਟੀ ਉਮਰ ਵਿੱਚ ਹੀ ਹੱਡੀਆਂ ਦੀ ਕਮਜ਼ੋਰੀ ਅਤੇ ਹੱਡੀਆਂ ਦਾ ਖੋਖਲਾ ਹੋਣ ਦੀ ਸਮੱਸਿਆ ਵਧ ਰਹੀ ਹੈ। ਜ਼ਿਆਦਾਤਰ ਇਹ ਸਮੱਸਿਆ ਮਹਿਲਾਵਾਂ ਵਿੱਚ ਪਾਈ ਜਾਂਦੀ ਹੈ। ਹੱਡੀਆਂ ਦੀ ਕਮਜ਼ੋਰੀ ਦੇ ਲਈ ਕੈਲਸ਼ੀਅਮ, ਮੈਗਨੀਸ਼ੀਅਮ, ਫਾਸਫੋਰਸ ਤੇ ਵਿਟਾਮਿਨ ਡੀ ਬਹੁਤ ਜ਼ਰੂਰੀ ਹੁੰਦਾ ਹੈ।ਹੱਡੀਆਂ ਮਜਬਤ ਬਣਾਉਣ ਲਈ ਬੱਚਿਆਂ ਨੂੰ ਦੁੱਧ ਪੀਣ ਦੀ ਆਦਤ ਪਾਈ ਜਾਵੇ। ਕਿਉਂਕਿ ਦੁੱਧ ‘ਚ ਬਹੁਤ ਜ਼ਿਆਦਾ ਮਾਤਰਾ ‘ਚ ਕੈਲਸ਼ੀਅਮ ਹੁੰਦਾ ਹੈ। ਇਹ ਹੱਡੀਆਂ ਲਈ ਬਹੁਤ ਹੀ ਫਾਇਦੇਮੰਦ ਹੁੰਦਾ ਹੈ। ਜੇਕਰ ਤੁਹਾਨੂੰ ਦੁੱਧ ਪੀਣਾ ਪਸੰਦ ਨਹੀਂ ਹੈ ਤਾਂ ਤੁਸੀਂ ਦੁੱਧ ਨਾਲ ਬਣੀਆਂ ਦੂਜੀਆਂ ਚੀਜ਼ਾਂ ਵੀ ਲੈ ਸਕਦੈ ਹੋ ਜਿਵੇਂ-ਪਨੀਰ , ਦਹੀਂ , ਲੱਸੀ , ਚੀਜ਼ ਇਹ ਚੀਜ਼ਾਂ ਖਾ ਸਕਦੇ ਹੋ ।  ਵਿਟਾਮਿਨ ਡੀ ਵਾਲੇ ਆਹਾਰ ਵੀ ਹੱਡੀਆਂ ਦੇ ਲਈ ਬਹੁਤ ਹੀ ਫਾਇਦੇਮੰਦ ਹੁੰਦੇ ਹਨ । ਜੇਕਰ ਤੁਸੀਂ ਵੀ ਹੱਡੀਆਂ ਦੀਆਂ ਸਮੱਸਿਆਵਾਂ ਤੋਂ ਬਚਣਾ ਚਾਹੁੰਦੇ ਹੋ ਤਾਂ ਇਸ ਲਈ ਵਿਟਾਮਿਨ ਡੀ ਵਾਲੇ ਆਹਾਰਾਂ ਦਾ ਜ਼ਰੂਰ ਸੇਵਨ ਕਰੋ ਅਤੇ ਰੋਜ਼ਾਨਾ ਥੋੜ੍ਹਾ ਸਮਾਂ ਧੁੱਪ ਵਿੱਚ ਜ਼ਰੂਰ ਨਿਕਲੋ।ਬਾਦਾਮ ‘ਚ ਵੀ ਕੈਲਸ਼ੀਅਮ, ਮੈਗਨੀਸ਼ੀਅਮ ਅਤੇ ਫਾਸਫੋਰਸ ਤਿੰਨੇ ਚੀਜ਼ਾਂ ਮਿਲਦੀਆਂ ਹਨ। ਇਸ ਲਈ ਬਾਦਾਮ ਖਾਣ ਨਾਲ ਵੀ ਹੱਡੀਆਂ ਮਜ਼ਬੂਤ ਹੁੰਦੀਆਂ ਹਨ ਰੋਜ਼ਾਨਾ ਰਾਤ ਨੂੰ 7-8 ਬਾਦਾਮ ਪਾਣੀ ਵਿੱਚ ਭਿਓਂ ਕੇ ਰੱਖੋ ਅਤੇ  ਸਵੇਰੇ ਇਸ ਨੂੰ ਖਾਓ।  ਮਸ਼ਰੂਮ ਦਾ ਸੇਵਨ ਵੀ ਹੱਡੀਆਂ ਦੇ ਲਈ ਚੰਗਾ ਮੰਨਿਆ ਜਾਂਦਾ ਹੈ। ਜਿਨ੍ਹਾਂ ਨੂੰ ਹੱਡੀਆਂ ਦੀ ਕਮਜ਼ੋਰੀ ਦੀ ਸਮੱਸਿਆ ਰਹਿੰਦੀ ਹੈ ਜਾਂ ਫਿਰ ਆਸਟੀਓਪੋਰੋਸਿਸ ਦੀ ਸਮੱਸਿਆ ਹੈ ਤਾਂ ਉਨ੍ਹਾਂ ਨੂੰ ਮਸ਼ਰੂਮ ਜ਼ਰੂਰ ਖਾਣਾ ਚਾਹੀਦਾ ਹੈ। 

Related posts

ਸੌਣ ਦੀਆਂ ਆਦਤਾਂ ਤੇ ਧਿਆਨ ਦੇਣ ਦੀ ਕਿਉਂ ਹੈ ਲੋੜ ?

On Punjab

ਸਾਵਧਾਨ! ਇਸ ਸਾਈਲੈਂਟ ਕਿੱਲਰ ਬਿਮਾਰੀ ਬਾਰੇ ਅੱਧਾ ਭਾਰਤ ਅਣਜਾਣ

On Punjab

ਜਾਣੋ ਭਿੰਡੀ ਦੇ ਫਾਇਦਿਆਂ ਬਾਰੇ

On Punjab
%d bloggers like this: