PreetNama
ਖਾਸ-ਖਬਰਾਂ/Important News

ਕੈਪਟਨ ਕੋਲ ਨਹੀਂ ਕੋਈ ਕਾਰ, ਰਾਣੀ ਕੋਲ ਬੇਸ਼ਕੀਮਤੀ ਹਾਰ ਤੇ ਜਾਇਦਾਦ ਬੇਸ਼ੁਮਾਰ 

ਪਟਿਆਲਾ: ਸਾਬਕਾ ਕੇਂਦਰੀ ਮੰਤਰੀ ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਪਰਨੀਤ ਕੌਰ ਨੇ ਅੱਜ ਪਟਿਆਲਾ ਤੋਂ ਨਾਮਜ਼ਦਗੀ ਪੱਤਰ ਦਾਖ਼ਲ ਕਰ ਦਿੱਤੇ ਹਨ। ਚੋਣ ਕਮਿਸ਼ਨ ਨੂੰ ਦਿੱਤੀ ਜਾਣਕਾਰੀ ਪਰਨੀਤ ਕੌਰ ਤੇ ਉਨ੍ਹਾਂ ਦੇ ਪਤੀ ਕੈਪਟਨ ਅਮਰਿੰਦਰ ਸਿੰਘ ਕੋਲ ਕੁੱਲ 63.59 ਕਰੋੜ ਰੁਪਏ ਦੀ ਚੱਲ ਤੇ ਅਚੱਲ ਜਾਇਦਾਦ ਹੈ। 

ਪੇਸ਼ੇ ਵਜੋਂ ਕਾਰੋਬਾਰੀ ਤੇ ਸਿਆਸਤਦਾਨ ਪਰਨੀਤ ਕੌਰ ਨੇ ਆਪਣੇ ਹਲਫ਼ੀਆ ਬਿਆਨ ਵਿੱਚ ਦੱਸਿਆ ਹੈ ਕਿ ਉਨ੍ਹਾਂ ਖ਼ਿਲਾਫ਼ ਕੋਈ ਵੀ ਅਪਰਾਧਿਕ ਮਾਮਲਾ ਦਰਜ ਨਹੀਂ। ਉਹ ਬੀ.ਏ. ਪਾਸ ਹਨ। ਉਨ੍ਹਾਂ ਦੇ ਪਤੀ ਕੈਪਟਨ ਅਮਰਿੰਦਰ ਸਿੰਘ ਦੇ ਨਾਂਅ ਹੇਠ ਪਰਨੀਤ ਕੌਰ ਵੀ ਹਿੰਦੂ ਯੂਨਾਈਟਿਡ ਫੰਡ ਖਾਤੇ ਨੂੰ ਚਲਾਉਂਦੇ ਹਨ, ਜਿਸ ਤਹਿਤ ਉਨ੍ਹਾਂ ਤੇ ਉਨ੍ਹਾਂ ਦੇ ਪਤੀ ਦਾ ਖਾਸ ਲੈਣ-ਦੇਣ ਨਹੀਂ ਚੱਲਦਾ ਪਰ ਇਸੇ ਖਾਤੇ ਅਧੀਨ ਉਨ੍ਹਾਂ ਦੀ ਤਕਰੀਬਨ 50 ਕਰੋੜ ਰੁਪਏ ਦੀ ਜਾਇਦਾਦ ਜ਼ਰੂਰ ਦਰਜ ਹੈ।

ਨਕਦ:

ਪਰਨੀਤ ਕੌਰ – 01 ਲੱਖ 50 ਹਜ਼ਾਰ ਰੁਪਏ

ਅਮਰਿੰਦਰ ਸਿੰਘ – 80 ਹਜ਼ਾਰ ਰੁਪਏ

ਅਮਰਿੰਦਰ ਸਿੰਘ – 30 ਹਜ਼ਾਰ ਰੁਪਏ (ਐਚਯੂਐਫ ਖਾਤਾ)

ਬੈਂਕ ‘ਚ ਜਮ੍ਹਾਂ ਪੂੰਜੀ:

ਪਰਨੀਤ ਕੌਰ – 01 ਕਰੋੜ 45 ਲੱਖ ਰੁਪਏ

ਅਮਰਿੰਦਰ ਸਿੰਘ – 02 ਕਰੋੜ 96 ਲੱਖ

ਅਮਰਿੰਦਰ ਸਿੰਘ – ਕੋਈ ਨਹੀਂ (ਐਚਯੂਐਫ ਖਾਤਾ)

ਬਾਂਡ, ਸ਼ੇਅਰ, ਮਿਊਚੁਅਲ ਫੰਡ:

ਪਰਨੀਤ ਕੌਰ – 04 ਲੱਖ 16 ਹਜ਼ਾਰ ਰੁਪਏ

ਅਮਰਿੰਦਰ ਸਿੰਘ – 47 ਲੱਖ 59 ਹਜ਼ਾਰ ਰੁਪਏ

ਅਮਰਿੰਦਰ ਸਿੰਘ – 17 ਲੱਖ 85 ਹਜ਼ਾਰ ਰੁਪਏ (ਐਚਯੂਐਫ ਖਾਤਾ)

ਕਰਜ਼ ਦਿੱਤੇ:

ਪਰਨੀਤ ਕੌਰ – 01 ਕਰੋੜ 38 ਲੱਖ ਰੁਪਏ

ਅਮਰਿੰਦਰ ਸਿੰਘ – ਕੋਈ ਨਹੀਂ

ਅਮਰਿੰਦਰ ਸਿੰਘ – 01 ਕਰੋੜ 37 ਲੱਖ ਰੁਪਏ (ਐਚਯੂਐਫ ਖਾਤਾ)

ਵਾਹਨ:

ਪਰਨੀਤ ਕੌਰ – ਟੋਇਟਾ ਇਨੋਵਾ ਜਿਸ ਦੀ ਕੀਮਤ 11 ਲੱਖ 62 ਹਜ਼ਾਰ ਰੁਪਏ

ਅਮਰਿੰਦਰ ਸਿੰਘ – ਕੋਈ ਨਹੀਂ

ਗਹਿਣੇ:

ਪਰਨੀਤ ਕੌਰ – 35 ਲੱਖ 18 ਹਜ਼ਾਰ ਰੁਪਏ ਮੁੱਲ ਦੇ ਹੀਰੇ, ਸੋਨੇ, ਚਾਂਦੀ ਦੇ ਗਹਿਣੇ ਤੇ ਕੀਮਤੀ ਪੱਥਰ

ਅਮਰਿੰਦਰ ਸਿੰਘ – 36 ਲੱਖ 11 ਹਜ਼ਾਰ ਰੁਪਏ ਦੀ ਕੀਮਤ ਦੇ ਹੀਰੇ, ਸੋਨੇ ਦੇ ਗਹਿਣੇ ਤੇ ਕੀਮਤੀ ਪੱਥਰ

ਅਮਰਿੰਦਰ ਸਿੰਘ – 36 ਲੱਖ 72 ਹਜ਼ਾਰ ਰੁਪਏ ਦੇ ਮੁੱਲ ਦੇ ਹੀਰੇ ਤੇ ਕੀਮਤੀ ਪੱਥਰਾਂ ਨਾਲ ਜੜੇ ਸੋਨੇ ਦੇ ਗਹਿਣੇ (ਐਚਯੂਐਫ ਖਾਤਾ)

ਵਿਆਜ਼ ਆਉਣ ਵਾਲੇ ਹੋਰ ਆਮਦਨ ਸਰੋਤ:

ਪਰਨੀਤ ਕੌਰ – ਕੋਈ ਨਹੀਂ

ਅਮਰਿੰਦਰ ਸਿੰਘ – ਕੋਈ ਨਹੀਂ

ਅਮਰਿੰਦਰ ਸਿੰਘ – ਕੋਈ ਨਹੀਂ (ਐਚਯੂਐਫ ਖਾਤਾ)

ਚੱਲ ਸੰਪੱਤੀ:

ਪਰਨੀਤ ਕੌਰ – 03 ਕਰੋੜ 37 ਲੱਖ ਰੁਪਏ

ਅਮਰਿੰਦਰ ਸਿੰਘ – 03 ਕਰੋੜ 81 ਲੱਖ ਰੁਪਏ

ਅਮਰਿੰਦਰ ਸਿੰਘ – 01 ਕਰੋੜ 92 ਲੱਖ ਰੁਪਏ (ਐਚਯੂਐਫ ਖਾਤਾ)

ਦੋਵਾਂ ਦੀ ਕੁੱਲ 09 ਕਰੋੜ 10 ਲੱਖ ਰੁਪਏ ਦੀ ਚੱਲ ਸੰਪੱਤੀ ਹੈ।

ਪਰਨੀਤ ਕੌਰ ਤੇ ਅਮਰਿੰਦਰ ਸਿੰਘ ਦੀ ਅਚੱਲ ਸੰਪੱਤੀ (ਖੇਤੀਯੋਗ ਜ਼ਮੀਨ, ਵਪਾਰਕ ਤੇ ਰਿਹਾਇਸ਼ੀ ਇਮਾਰਤਾਂ):

ਪਰਨੀਤ ਕੌਰ – 01 ਕਰੋੜ 76 ਲੱਖ ਰੁਪਏ

ਅਮਰਿੰਦਰ ਸਿੰਘ – 02 ਕਰੋੜ 32 ਲੱਖ ਰੁਪਏ

ਅਮਰਿੰਦਰ ਸਿੰਘ – 50 ਕਰੋੜ 40 ਲੱਖ ਰੁਪਏ (ਐਚਯੂਐਫ ਖਾਤਾ)

ਕਰਜ਼ਾ:

ਪਰਨੀਤ ਕੌਰ – ਕੋਈ ਨਹੀਂ

ਅਮਰਿੰਦਰ ਸਿੰਘ – 04 ਕਰੋੜ 24 ਲੱਖ ਰੁਪਏ

ਅਮਰਿੰਦਰ ਸਿੰਘ – ਕੋਈ ਨਹੀਂ (ਐਚਯੂਐਫ ਖਾਤਾ)

Related posts

ਆਖਰ 20 ਦਿਨ ਰੂਪੋਸ਼ ਰਹਿਣ ਮਗਰੋਂ ਤਾਨਾਸ਼ਾਹ ਕਿਮ-ਜੋਂਗ ਨੇ ਮਾਰੀ ਬੜਕ, ਚੀਨ ਨੂੰ ਕਿਹਾ ਤਕੜਾ ਹੋ…

On Punjab

ਦਿੱਲੀ ਵਾਲੇ ਪੰਜਾਬ-ਹਰਿਆਣਾ ਦੇ ਧੂੰਏਂ ਤੋਂ ਔਖੇ ਤਾਂ ਭਾਰਤ-ਚੀਨ ਦੇ ਕੂੜੇ ਤੋਂ ਅਮਰੀਕਾ ਪ੍ਰੇਸ਼ਾਨ

On Punjab

ਹੁਣ ਗੈਰ-ਸਿੱਖ ਵੀ ਜਾ ਸਕਣਗੇ ਕਰਤਾਰਪੁਰ ਸਾਹਿਬ

On Punjab
%d bloggers like this: