36.52 F
New York, US
March 28, 2026
PreetNama
ਖਾਸ-ਖਬਰਾਂ/Important News

ਕੈਨੇਡਾ, ਇਜ਼ਰਾਈਲ ਤੇ ਮਲੇਸ਼ੀਆ ਵਰਗੇ ਮੁਲਕਾਂ ਦੀ ਹਿਮਾਚਲੀ ਭੰਗ ‘ਤੇ ਨਜ਼ਰ!

ਸ਼ਿਮਲਾ: ਕੈਨੇਡਾ, ਇਜ਼ਰਾਈਲ ਤੇ ਮਲੇਸ਼ੀਆ ਵਰਗੇ ਕਈ ਦੇਸ਼ ਦਵਾਈਆਂ ਤੇ ਭੰਗ ਉਦਯੋਗ ਲਈ ਵਧੀਆ ਕੁਆਲਟੀ ਵਾਲੇ ਭੰਗ ਦੇ ਅਰਕ ਲਈ ਹਿਮਾਚਲ ਪ੍ਰਦੇਸ਼ ਦਾ ਰੁਖ਼ ਕਰ ਰਹੇ ਹਨ। ਇਸ ਲਈ ਇੱਥੇ ਭੰਗ ਦੀ ਨਿਯੰਤਰਤ ਖੇਤੀ ਨੂੰ ਮਨਜ਼ੂਰੀ ਦੇਣ ਦੀ ਮੰਗ ਜ਼ੋਰ ਫੜ ਸਕਦੀ ਹੈ।

ਹਾਲਾਂਕਿ ਅਗਲੀਆਂ ਸਰਕਾਰਾਂ ਨੇ ਇਸ ਮੁੱਦੇ ‘ਤੇ ਸਾਵਧਾਨੀ ਨਾਲ ਪੈਰਵੀ ਕਰਨ ਦੀ ਚੋਣ ਕੀਤੀ। ਫਾਰਮਾ ਸੈਕਟਰ ਵਿੱਚ ਭੰਗ ਦੀ ਵੱਡੀ ਮੰਗ ਨੂੰ ਵੇਖਦਿਆਂ ਇਸ ਤੋਂ ਪਹਿਲਾਂ ਵੀ ਭੰਗ ਦੀ ਨਿਯੰਤਰਤ ਕਾਸ਼ਤ ਨੂੰ ਮਨਜ਼ੂਰੀ ਦੇਣ ਦੀ ਮੰਗ ਕੀਤੀ ਗਈ ਸੀ।

ਹੁਣ ਇਹ ਮੁੱਦਾ ਫਿਰ ਭਖ ਗਿਆ ਹੈ। ਜ਼ਿਲ੍ਹਾ ਕੁੱਲੂ, ਮੰਡੀ ਤੇ ਹਿਮਾਚਲ ਪ੍ਰਦੇਸ਼ ਦੇ ਹੋਰ ਹਿੱਸਿਆਂ ਵਿੱਚ ਭਰਪੂਰ ਮਾਤਰਾ ਵਿੱਚ ਭੰਗ ਉੱਗਦੀ ਹੈ। ਇਸ ਲਈ ਕਈ ਦੇਸ਼ਾਂ ਦੇ ਰਾਜਦੂਤਾਂ ਤੇ ਉੱਚ ਕਮਿਸ਼ਨਰਾਂ ਨੇ ਚੰਗੀ ਕੁਆਲਟੀ ਵਾਲੇ ਭੰਗ ਦੇ ਅਰਕ ਲਈ ਦਿਲਚਸਪੀ ਦਿਖਾਈ ਹੈ।

ਡਿਪਲੋਮੈਟਾਂ ਨੇ ਦੱਸਿਆ ਹੈ ਕਿ ਹਿਮਾਚਲ ਪ੍ਰਦੇਸ਼ ਵਿੱਚ ਮਿਲਣ ਵਾਲੀ ਭੰਗ ਦੀ ਗੁਣਵੱਤਾ ਉੱਤਰਾਖੰਡ ਦੀ ਭੰਗ ਨਾਲੋਂ ਕਿਤੇ ਵੱਧ ਚੰਗੀ ਤੇ ਵਧੀਆ ਕੁਆਲਟੀ ਵਾਲੀ ਹੈ। ਇਸ ਲਈ ਇੱਥੇ ਚੰਗੀ ਅੰਤਰਰਾਸ਼ਟਰੀ ਮਾਰਕਿਟ ਬਣ ਸਕਦੀ ਹੈ।

ਦੱਸ ਦੇਈਏ 8-9 ਨਵੰਬਰ ਨੂੰ ਧਰਮਸ਼ਾਲਾ ਵਿੱਚ ਗਲੋਬਲ ਇਨਵੈਸਟਰਜ਼ ਮੀਟ ਹੋਣੀ ਹੈ। ਇਸ ਤੋਂ ਪਹਿਲਾਂ ਸੂਬਾ ਸਰਕਾਰ ਨੇ ਦਿੱਲੀ ਵਿੱਚ ਲਗਪਗ 100 ਦੇਸ਼ਾਂ ਦੇ ਨੁਮਾਇੰਦਿਆਂ ਨਾਲ ਗੱਲਬਾਤ ਕੀਤੀ ਹੈ। ਸਰਕਾਰ ਸੂਬੇ ਵਿੱਚ ਵੱਡੇ ਨਿਵੇਸ਼ਕਾਂ ਨੂੰ ਆਕਰਸ਼ਿਤ ਕਰਨ ਬਾਰੇ ਸੋਚ ਰਹੀ ਹੈ।

Related posts

ਇਟਲੀ ਦੇ ਸਮੁੰਦਰੀ ਟਾਪੂ ਸਰਦੇਨੀਆ ‘ਚ ਅੱਗ ਲੱਗਣ ਨਾਲ 20 ਹਜ਼ਾਰ ਏਕੜ ਜੰਗਲ ਸੜ ਕੇ ਸੁਆਹ, ਜਨਜੀਵਨ ਪ੍ਰਭਾਵਿਤ

On Punjab

ਮੁੱਖ ਮੰਤਰੀ ਨੇ ਪੁਣਛ ਸੈਕਟਰ ਦੇ ਗੁਰਦੁਆਰਾ ਸਾਹਿਬ ਉੱਤੇ ਹੋਏ ਹਮਲੇ ਵਿੱਚ ਚਾਰ ਲੋਕਾਂ ਦੀ ਮੌਤ ‘ਤੇ ਦੁੱਖ ਪ੍ਰਗਟ ਕੀਤਾ

On Punjab

ਅਮਰੀਕਾ ‘ਚ ਵਿਦੇਸ਼ੀ ਵਿਦਿਆਰਥੀਆਂ ਲਈ ਚੰਗੀ ਖ਼ਬਰ! ਭਾਰਤ ਦੇ ਦੋ ਲੱਖ ਤੋਂ ਵੱਧ ਵਿਦਿਆਰਥੀ

On Punjab