72.05 F
New York, US
May 9, 2025
PreetNama
ਖਾਸ-ਖਬਰਾਂ/Important News

ਕੈਂਬ੍ਰਿਜ ਯੂਨੀਵਰਸਿਟੀ ਦੀ ਵਿਦਿਆਰਥਣ ਨੇ 3500 ਫੁੱਟ ਤੋਂ ਮਾਰੀ ਛਾਲ

ਨਵੀਂ ਦਿੱਲੀਕੈਂਬ੍ਰਿਜ ਯੂਨੀਵਰਸਿਟੀ ਦੀ ਵਿਦਿਆਰਥਣ ਨੇ 3500 ਫੁੱਟ ਦੀ ਉਚਾਈ ‘ਤੇ ਉੱਡ ਰਹੇ ਜਹਾਜ਼ ਤੋਂ ਛਾਲ ਮਾਰ ਕੇ ਜਾਨ ਦੇ ਦਿੱਤੀ। 19 ਸਾਲਾ ਏਲਾਨਾ ਕਟਲੈਂਡ ਮੇਡਾਗਾਸਕਰ ਦੀ ਰਿਸਰਚ ਟ੍ਰਿਪ ‘ਤੇ ਜਾ ਰਹੀ ਸੀ। ਬਾਓਲੋਜਿਕਲ ਨੈਚੂਰਲ ਸਾਇੰਸ ਦੀ ਸੈਕਿੰਡ ਈਅਰ ਦੀ ਵਿਦਿਆਰਥਣ ਏਲੇਨਾ ਏਜਾਜੇਵੀ ‘ਚ ਰਿਸਰਚ ਕਰਨ ਤੋਂ ਬਾਅਦ ਵਾਪਸ ਆ ਰਹੀ ਸੀ। ਉਸ ਦੀ ਲਾਸ਼ ਅਜੇ ਬਰਾਮਦ ਨਹੀਂ ਹੋਈ। ਉਮੀਦ ਕੀਤੀ ਜਾ ਰਹੀ ਹੈ ਕਿ ਸ਼ਾਇਦ ਉਸ ਦੀ ਲਾਸ਼ ਕਦੇ ਬਰਾਮਦ ਵੀ ਨਾ ਹੋਵੇ ਕਿਉਂਕਿ ਜਿਸ ਇਲਾਕੇ ‘ਚ ਉਹ ਡਿੱਗੀ ਹੈਉਹ ਕਾਫੀ ਜੰਗਲੀ ਏਰੀਆ ਹੈ।

ਉਧਰ ਜਾਂਚ ਅਧਿਕਾਰੀਆਂ ਦਾ ਕਹਿਣਾ ਹੈ ਕਿ ਵਿਦਿਆਰਥਣ ਨੇ ਜਾਨਬੁੱਝ ਕੇ ਛਾਲ ਮਾਰੀ ਹੈ। ਉਨ੍ਹਾਂ ਦਾ ਕਹਿਣਾ ਹੈ ਵਿਦਿਆਰਥਣ ਆਪਣੀ ਰਿਸਰਚ ਟ੍ਰਿਪ ‘ਚ ਫੇਲ੍ਹ ਹੋ ਗਈ ਸੀ ਜਿਸ ਦੀ ਫੰਡਿੰਗ ਉਸ ਨੇ ਖੁਦ ਕਰਨੀ ਸੀ। ਜਾਂਚ ਅਧਿਕਾਰੀਆਂ ਨੇ ਅੱਗੇ ਕਿਹਾ ਕਿ ਵਿਦਿਆਰਥਣ ਨੂੰ ਪੰਜ ਅਟੈਕ ਵੀ ਆ ਚੁੱਕੇ ਸੀ।

ਇਸ ਦੌਰਾਨ ਏਲਾਨਾ ਦੀ ਆਪਣੇ ਸਾਥੀਆਂ ਨਾਲ ਲੜਾਈ ਵੀ ਹੋਈ ਸੀ। ਬ੍ਰਿਟਿਸ਼ ਟੂਰਿਸਟ ਰੂਥ ਜੌਨਸਨ ਨਟ ਕਈ ਮਿੰਟਾਂ ਤਕ ਉਸ ਨੂੰ ਏਅਰਕ੍ਰਾਫਟ ਵਿੱਚੋਂ ਕੁਦਣ ਤੋਂ ਰੋਕਣ ਦੀ ਕੋਸ਼ਿਸ਼ ਵੀ ਕੀਤੀ। ਸਥਾਨਕ ਪੁਲਿਸ ਦਾ ਕਹਿਣਾ ਹੈ ਏਲਾਨਾ ਇਸ ਦੌਰਾਨ ਖੁਦ ਨੂੰ ਛੁਡਾ ਹਿੰਦ ਮਹਾਸਾਗਰ ਦੇ ਦੀਪਾਂ ਦੇ ਸੁਨਸਾਨ ਜੰਗਲਾਂ ‘ਚ ਕਿਤੇ ਡਿੱਗੀ। ਇਸ ਦੇ ਨਾਲ ਏਲਾਨਾ ਦੇ ਹੋਟਲ ਵਿੱਚੋਂ ਮਿਲੀ ਡਾਇਰੀ ਤੋਂ ਪਤਾ ਲੱਗਿਆ ਕਿ ਉਹ ਇੱਕ ਰਿਸਰਚ ਵਰਕ ‘ਚ ਫੇਲ੍ਹ ਹੋ ਗਈ ਸੀ।

Related posts

ਬਿਹਤਰੀਨ ਨੀਤੀ ਬਣਾਉਣ ‘ਚ ਸਮਰੱਥ ਹੈ ਨੀਰਾ ਟੰਡਨ : ਜੋਅ ਬਾਇਡਨ

On Punjab

ਪਟਿਆਲਾ ਜ਼ਿਲ੍ਹੇ ਦੀ ਬਾਦਸ਼ਾਹਪੁਰ ਚੌਕੀ ਨੇੜੇ ਧਮਾਕਾ

On Punjab

ਅੱਤਵਾਦੀ ਜਮਾਤਾਂ ਨੂੰ ਅਫ਼ਗਾਨ ਭੂਮੀ ਜਾਂ ਅੱਤਵਾਦੀ ਪਨਾਹਗਾਹਾਂ ਤੋਂ ਨਾ ਮਿਲੇ ਮਦਦ : ਭਾਰਤ

On Punjab