78.06 F
New York, US
November 1, 2024
PreetNama
ਖਾਸ-ਖਬਰਾਂ/Important News

ਅੱਤਵਾਦੀ ਜਮਾਤਾਂ ਨੂੰ ਅਫ਼ਗਾਨ ਭੂਮੀ ਜਾਂ ਅੱਤਵਾਦੀ ਪਨਾਹਗਾਹਾਂ ਤੋਂ ਨਾ ਮਿਲੇ ਮਦਦ : ਭਾਰਤ

ਭਾਰਤ ਨੇ ਪਾਕਿਸਤਾਨ ਵੱਲ ਇਸ਼ਾਰਾ ਕਰਦਿਆਂ ਕਿਹਾ ਕਿ ਇਹ ਯਕੀਨੀ ਕਰਨ ’ਚ ‘ਠੋਸ ਪ੍ਰਗਤੀ’ ਹੋਣੀ ਚਾਹੀਦੀ ਹੈ ਕਿ ਸੰਯੁਕਤ ਰਾਸ਼ਟਰ ਵੱਲੋਂ ਪਾਬੰਦੀਸ਼ੁਦਾ ਅੱਤਵਾਦੀ ਜਮਾਤਾਂ ਨੂੰ ਅਫ਼ਗਾਨਿਸਤਾਨ ਦੀ ਧਰਤੀ ਜਾਂ ਖਿੱਤੇ ’ਚ ਸਥਿਤ ਅੱਤਵਾਦੀ ਪਨਾਹਗਾਹਾਂ ਤੋਂ ਸਿੱਧੇ ਜਾਂ ਅਸਿੱਧੇ ਰੂਪ ’ਚ ਕੋਈ ਮਦਦ ਨਾ ਮਿਲੇ। ਸੰਯੁਕਤ ਰਾਸ਼ਟਰ ’ਚ ਭਾਰਤ ਦੇ ਸਥਾਈ ਪ੍ਰਤੀਨਿਧੀ ਰਾਜਦੂਤ ਟੀਐੱਸ ਤਿਰੁਮੂਰਤੀ ਨੇ ਬੁੱਧਵਾਰ ਨੂੰ ਕਿਹਾ, ‘ਅੱਤਵਾਦ ਅਫ਼ਗਾਨਿਸਤਾਨ ਤੇ ਖੇਤਰ ਲਈ ਗੰਭੀਰ ਖ਼ਤਰਾ ਬਣਿਆ ਹੋਇਆ ਹੈ। ਸੁਰੱਖਿਆ ਕੌਂਸਲ ਦੇ ਪ੍ਰਸਤਾਵ 2593 ’ਚ ਕਈ ਅਹਿਮ ਤੇ ਤਤਕਾਲੀ ਮੁੱਦਿਆਂ ’ਤੇ ਕੌਮਾਂਤਰੀ ਫ਼ਿਰਕੇ ਦੀਆਂ ਉਮੀਦਾਂ ਨੂੰ ਸਪਸ਼ਟ ਰੂਪ ਨਾਲ ਉਲੀਕਿਆ ਗਿਆ ਹੈ।’ ਅਫ਼ਗਾਨਿਸਤਾਨ ’ਚ ਸੰਯੁਕਤ ਰਾਸ਼ਟਰ ਸਹਾਇਤਾ ਮਿਸ਼ਨ ’ਤੇ ਸੁਰੱਖਿਆ ਕੌਂਸਲ ਦੀ ਵਾਰਤਾ ਦੌਰਾਨ ਤਿਰੁਮੂਰਤੀ ਨੇ ਕਿਹਾ ਕਿ ਯੂਐੱਨਐੱਸਸੀ ਪ੍ਰਸਤਾਵ ਅੱਤਵਾਦ ਖ਼ਿਲਾਫ਼ ਲੜਾਈ ਨਾਲ ਸਬੰਧਤ ਜ਼ਰੂਰਤਾਂ ਨੂੰ ਪੂਰਾ ਕਰਦਾ ਹੈ। ਇਸ ’ਚ ਤਾਲਿਬਾਨ ਦੀ ਵਚਨਬੱਧਤਾ ਦਾ ਵੀ ਜ਼ਿਕਰ ਹੈ, ਜਿਸਦੇ ਤਹਿਤ ਉਸ ਨੇ ਸੰਕਲਪ ਲਿਆ ਹੈ ਕਿ ਅੱਤਵਾਦੀ ਸਰਗਰਮੀਆਂ ਲਈ ਅਫ਼ਗਾਨਿਸਤਾਨ ਦੀ ਧਰਤੀ ਦੀ ਵਰਤੋਂ ਦੀ ਇਜਾਜ਼ਤ ਨਹੀਂ ਦੇਵੇਗਾ ਤੇ ਅਲਕਾਇਦਾ ਜਿਹੇ ਪਾਬੰਦੀਸ਼ੁਦਾ ਅੱਤਵਾਦੀ ਸੰਗਠਨਾਂ ਖ਼ਿਲਾਫ਼ ਕਾਰਵਾਈ ਯਕੀਨੀ ਕਰੇਗਾ। ਅਗਸਤ ’ਚ ਭਾਰਤ ਦੀ ਪ੍ਰਧਾਨਗੀ ਦੌਰਾਨ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ (ਯੂਐੱਨਐੱਸਸੀ) ਨੇ ਪ੍ਰਸਤਾਵ 2593 ਨੂੰ ਅਪਣਾਇਆ ਸੀ। ਭਾਰਤੀ ਰਾਜਦੂਤ ਨੇ ਕਿਹਾ ਕਿ ਅਫ਼ਗਾਨਿਸਤਾਨ ’ਚ ਸ਼ਾਂਤੀ ਤੇ ਸੁਰੱਖਿਆ ਦੀ ਸਥਾਪਨਾ ਬੇਹੱਦ ਅਹਿਮ ਹੈ, ਜਿਸਦੇ ਲਈ ਸਾਨੂੰ ਸਭ ਨੂੰ ਸਮੂਹਿਕ ਰੂਪ ਨਾਲ ਯਤਨ ਕਰਨ ਦੀ ਲੋੜ ਹੈ।

ਜ਼ਿਕਰਯੋਗ ਹੈ ਕਿ ਤਾਲਿਬਾਨ ਨੇ ਬੀਤੇ ਸਾਲ ਅਗਸਤ ’ਚ ਅਫ਼ਗਾਨਿਸਤਾਨ ’ਤੇ ਕਬਜ਼ਾ ਕਰ ਲਿਆ ਸੀ। ਇਸ ਤੋਂ ਬਾਅਦ ਤੋਂ ਉੱਥੇ ਲਗਾਤਾਰ ਸਥਿਤੀਆਂ ਖ਼ਰਾਬ ਹੁੰਦੀਆਂ ਜਾ ਰਹੀਆਂ ਹਨ। ਲੋਕ ਭੁੱਖਮਰੀ ਦੇ ਕਗਾਰ ’ਤੇ ਪਹੁੰਚ ਚੁੱਕੇ ਹਨ।

ਅਫ਼ਗਾਨੀਆਂ ਨਾਲ ਭਾਰਤ ਦਾ ਰਿਹੈ ‘ਖ਼ਾਸ ਸਬੰਧ’

ਤਾਲਿਬਾਨ ਪਾਬੰਦੀ ਕਮੇਟੀ ਦੇ ਪ੍ਰਧਾਨ ਦੇ ਰੂਪ ’ਚ ਤਿਰੁਮੂਰਤੀ ਨੇ ਯੂਐੱਨਐੱਸਸੀ ਦੀ ਬੈਠਕ ’ਚ ਕਿਹਾ, ‘ਨਜ਼ਦੀਕੀ ਗੁਆਂਢੀ ਦੇ ਰੂਪ ’ਚ ਜੰਗ ਪੀੜਤ ਅਫ਼ਗਾਨਿਸਤਾਨ ਦੀਆਂ ਹਾਲੀਆ ਘਟਨਾਵਾਂ, ਖ਼ਾਸ ਕਰ ਵਿਗੜਦੇ ਮਨੁੱਖੀ ਹਾਲਾਤ ਨੂੰ ਲੈ ਕੇ ਭਾਰਤ ਚਿੰਤਤ ਹੈ।’ ਭਾਰਤ ਦਾ ਅਫ਼ਗਾਨਿਸਤਾਨ ਪ੍ਰਤੀ ਨਜ਼ਰੀਆ ਅਫ਼ਗਾਨੀਆਂ ਨਾਲ ਉਸ ਦੇ ‘ਖ਼ਾਸ ਸਬੰਧ’ ’ਤੇ ਅਧਾਰਤ ਹੈ। ਅਫ਼ਗਾਨਿਸਤਾਨ ਦੇ ਸਭ ਤੋਂ ਵੱਡੇ ਖੇਤਰੀ ਵਿਕਾਸ ਹਿੱਸੇਦਾਰ ਦੇ ਰੂਪ ’ਚ ਭਾਰਤ ਹੋਰਨਾਂ ਹਿੱਤਧਾਰਕਾਂ ਨਾਲ ਤਾਲਮੇਲ ਕਰਨ ਲਈ ਤਿਆਰ ਹੈ, ਤਾਂਕਿ ਅਫ਼ਗਾਨੀਆਂ ਨੂੰ ਜਲਦੀ ਤੋਂ ਜਲਦੀ ਜ਼ਰੂਰੀ ਮਨੁੱਖੀ ਸਹਾਇਤਾ ਮੁਹੱਈਆ ਕਰਵਾਈ ਜਾ ਸਕੇ। ਸਫ਼ੀਰ ਨੇ ਕਿਹਾ, ‘ਭਾਰਤ ਨੇ ਅਫ਼ਗਾਨੀਆਂ ਨੂੰ 50 ਹਜ਼ਾਰ ਟਨ ਕਣਕ, ਜੀਵਨ ਰੱਖਿਅਕ ਦਵਾਈਆਂ ਤੇ ਕੋਵਿਡ ਵੈਕਸੀਨ ਦੀਆਂ 10 ਲੱਖ ਖ਼ੁਰਾਕਾਂ ਮੁਹੱਈਆ ਕਰਵਾਉਣ ਦੀ ਵਚਨਬੱਧਤਾ ਪ੍ਰਗਟਾਈ ਹੈ ਤੇ ਹੁਣ ਤਕ ਮਨੁੱਖੀ ਸਹਾਇਤਾ ਦੀਆਂ ਤਿੰਨ ਖੇਪ ਭੇਜ ਚੁੱਕਾ ਹੈ, ਜਿਨ੍ਹਾਂ ’ਚ ਜੀਵਨ ਰੱਖਿਅਕ ਦਵਾਈਆਂ ਤੇ ਕੋਵਿਡ ਵੈਕਸੀਨ ਸ਼ਾਮਲ ਹਨ।

Related posts

ਤਿੰਨ ਤਲਾਕ ਬਿਲ ਪਾਸ ਹੋਣ ’ਤੇ ਮਹਿਬੂਬਾ ਮੁਫਤੀ ਤੇ ਓਮਰ ਅਬਦੁੱਲਾ ਆਪਸ ’ਚ ਭਿੜੇ

On Punjab

ਭਾਜਪਾ ਦੀ ਅਧੀਕਾਰਤ ਵੈਬਸਇਟ ਹੋਈ ਹੈਕ, ਪਾਕਿਸਤਾਨੀ ਹੈਕਰ ਦਾ ਹੈ ਕਾਰਾ

On Punjab

ਬਿਡੇਨ ਅਮਰੀਕੀ ਚੋਣ ਇਤਿਹਾਸ ਦੇ ਸਭ ਤੋਂ ਕਮਜ਼ੋਰ ਉਮੀਦਵਾਰ: ਟਰੰਪ

On Punjab