PreetNama
ਫਿਲਮ-ਸੰਸਾਰ/Filmy

ਕੇਬੀਸੀ-11: ਅਮਿਤਾਭ ਨਾਲ ਹੌਟ ਸੀਟ ‘ਤੇ ਬੈਠਾ ਦਰਜੀ ਦਾ ਬੇਟਾ

ਮੁੰਬਈਫੇਮਸ ਕੁਇਜ਼ ਗੇਮ ਸ਼ੋਅ ‘ਕੌਨ ਬਨੇਗਾ ਕਰੋੜਪਤੀ 11’ ਦਾ ਨਵਾਂ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਇਸ ਸਾਲ ਅਗਸਤ ‘ਚ ਪ੍ਰੀਮੀਅਰ ਲਈ ਤਿਆਰ ਸ਼ੋਅ ਦਾ ਆਉਣ ਵਾਲਾ ਸੀਜ਼ਨ ਆਪਣੇ ਸੁਪਨਿਆਂ ਪਿੱਛੇ ਡਟੇ ਰਹਿਣ ਦੀ ਗੱਲ ਕਰਦਾ ਹੈ। ਜਿਵੇਂ ਗੇਮ ਸ਼ੋਅ ਦਾ ਥੀਮ ਹੈ, “ਵਿਸ਼ਵਾਸ ਹੈ ਖੜ੍ਹੇ ਰਹੋਅੜੇ ਰਹੋਸ਼ੀਜ਼ਨ 11 ਦੇ ਹਾਲ ਹੀ ‘ਚ ਟ੍ਰੇਲਰ ‘ਚ ਇੱਕ ਦਰਜੀ ਦੇ ਬੇਟੇ ਦੀ ਕਹਾਣੀ ਬਿਆਨ ਕੀਤੀ ਗਈ ਹੈ ਜੋ ਵੱਡੇ ਸੁਫਨੇ ਦੇਖਦਾ ਹੈ ਪਰ ਨੇੜੇ ਰਹਿਣ ਵਾਲੇ ਲੋਕ ਉਸ ਦਾ ਮਜ਼ਾਕ ਉਡਾਉਂਦੇ ਹਨ।
ਟ੍ਰੇਲਰ ‘ਚ ਦਿਖਾਇਆ ਹੈ ਕਿ ਇਸ ਦਿਨ ਉਸ ਦਰਜੀ ਦੇ ਬੇਟੇ ਨੂੰ ਕੈਲੀਫੋਰਨੀਆ ਬਿਜਨੈੱਸ ਸਕੂਲ ਤੋਂ ਆਫਰ ਲੈਟਰ ਆਉਂਦਾ ਹੈ। ਇਸ ਤੋਂ ਬਾਅਦ ਸਭ ਦਾ ਰਵੱਈਆ ਉਸ ਪ੍ਰਤੀ ਬਦਲ ਜਾਂਦਾ ਹੈ ਤੇ ਉਹ ਕਰੜੀ ਮਿਹਨਤ ਲਈ ਉਸ ਦੀ ਤਾਰੀਫ ਕਰਦੇ ਹਨ।
ਇਸ ਤੋਂ ਬਾਅਦ ਉਸ ਮੁੰਡੇ ਨੂੰ ਅਮਿਤਾਭ ਬੱਚਨ ਨਾਲ ਹੌਟ ਸੀਟ ‘ਤੇ ਬੈਠੇ ਦਿਖਾਇਆ ਗਿਆ ਹੈ। ਇਸ ਤੋਂ ਬਾਅਦ ਬਿੱਗ ਬੀ ਔਡੀਅੰਸ ਨੂੰ ਆਪਣੇ ਸੁਫਨਿਆਂ ਦਾ ਪਿੱਛਾ ਕਰਦੇ ਰਹਿਣ ਤੇ ਕਦੇ ਹਾਰ ਨਾ ਮੰਨਣ ਦੀ ਸਲਾਹ ਦਿੰਦੇ ਹਨ।

ਕੌਨ ਬਨੇਗਾ ਕਰੋੜਪਤੀ ਸ਼ੋਅ ਨੂੰ ਸ਼ੁਰੂ ਕਰਨ ਦੀਆਂ ਤਿਆਰੀਆਂ ਮਾਰਚ ਤੋਂ ਸ਼ੁਰੂ ਹੋ ਗਈਆਂ ਸੀ। ਇਸ ਤੋਂ ਬਾਅਦ ਹੁਣ ਸ਼ੋਅ ਦੇ ਲੌਂਚ ਹੋਣ ਦੀ ਵਾਰੀ ਹੈ। ਸ਼ੋਅ ਹਰ ਰੋਜ਼ਵਜੇ ਸੋਨੀ ਟੀਵੀ ‘ਤੇ ਸ਼ੁਰੂ ਹੋ ਰਿਹਾ ਹੈ।

Related posts

ਫ਼ਤਹਿਵੀਰ ਦੀ ਮੌਤ ‘ਤੇ ਪੰਜਾਬੀ ਕਲਾਕਾਰ ਵੀ ਦੁਖੀ, ਸਿਸਟਮ ‘ਤੇ ਕੱਢੀ ਭੜਾਸ

On Punjab

ਮਾਧੁਰੀ ਦੀਕਸ਼ਿਤ ਨੇ ਘਰ ਨੂੰ ਬਣਾਇਆ ਜਿੰਮ,ਸ਼ੇਅਰ ਕੀਤਾ ਵਰਕਆਊਟ ਵੀਡਿੳ

On Punjab

ਅਨੁਰਾਗ ਕਸ਼ਯਪ ਨੇ ਪਾਇਲ ਘੋਸ਼ ਦੇ ਇਲਜ਼ਾਮਾਂ ਨੂੰ ਦੱਸਿਆ ਬੇਬੁਨਿਆਦ

On Punjab
%d bloggers like this: