PreetNama
ਰਾਜਨੀਤੀ/Politics

ਕੇਜਰੀਵਾਲ ਦੀ ਹਿੱਟ ਲਿਸਟ ‘ਤੇ ਭ੍ਰਿਸ਼ਟ ਅਫਸਰ, ਜ਼ਬਰੀ ਘਰ ਤੋਰਨ ਦੀ ਤਿਆਰੀ

ਨਵੀਂ ਦਿੱਲੀ: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸ਼ਨੀਵਾਰ ਨੂੰ ਉਪ ਰਾਜਪਾਲ ਅਨਿਲ ਬੈਜਲ ਨਾਲ ਮੁਲਾਕਾਤ ਕਰਕੇ ਭ੍ਰਿਸ਼ਟ ਅਧਿਕਾਰੀਆਂ ਨੂੰ ਜ਼ਬਰਨ ਸੇਵਾਮੁਕਤ ਕਰਨ ਦੇ ਮੁੱਦੇ ‘ਤੇ ਵਿਚਾਰ ਕੀਤੀ। ਕੇਜਰੀਵਾਲ ਨੇ ਬਾਅਦ ‘ਚ ਆਪਣੇ ਕੈਬਿਨਟ ਮੰਤਰੀਆਂ ਨੂੰ ਆਦੇਸ਼ ਦਿੱਤੇ ਹਨ ਕਿ ਉਹ ਅਜਿਹੇ ਅਧਿਕਾਰੀਆਂ ਦੀ ਲਿਸਟ ਤਿਆਰ ਕਰਨ।

ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਵੀ ਉਨ੍ਹਾਂ ਨਾਲ ਇਸ ਬੈਠਕ ‘ਚ ਸ਼ਾਮਲ ਹੋਏ। ਕੇਜਰੀਵਾਲ ਨੇ ਇਸ ਮੁੱਦੇ ‘ਤੇ ਮੁੱਖ ਸਕਤੱਰ ਵਿਜੈ ਦੇਵ ਨਾਲ ਵੀ ਚਰਚਾ ਕੀਤੀ ਹੈ। 

ਕੇਜਰੀਵਾਲ ਨੇ ਬਾਅਦ ‘ਚ ਆਪਣੇ ਮੰਤਰੀਆਂ ਨੂੰ ਆਦੇਸ਼ ਜਾਰੀ ਕੀਤੇ ਕਿ ਉਹ ਆਪਣੇ ਵਿਭਾਗ ਦੇ ਅਜਿਹੇ ਅਧਿਕਾਰੀਆਂ ਦੀ ਲਿਸਟ ਤਿਆਰ ਕਰਨ ਜਿਨ੍ਹਾਂ ਨੂੰ ਜ਼ਬਰਨ ਸੇਵਾ ਮੁਕਤ ਕੀਤਾ ਜਾ ਸਕੇ। ਦਿੱਲੀ ਦੇ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਭ੍ਰਿਸ਼ਟਾਚਾਰ ਬਰਦਾਸ਼ਤ ਨਾ ਕਰਨ ਦੀ ਨੀਤੀ ‘ਤੇ ਚੱਲ ਰਹੀ ਹੈ।

Related posts

ਸਮੱਗਰ ਸਿੱਖਿਆ ਅਧੀਨ ਆਉਂਦੇ 1,007 ਨਾਨ-ਟੀਚਿੰਗ ਮੁਲਾਜ਼ਮਾਂ ਦੀਆਂ ਸੇਵਾਵਾਂ ਕੀਤੀਆਂ ਰੈਗੂਲਰ

On Punjab

ਕੋਵਿਡ 19 : ਕਮਲਨਾਥ ਨੇ ਕੇਂਦਰ ਅਤੇ ਸ਼ਿਵਰਾਜ ਸਰਕਾਰ ‘ਤੇ ਸਾਧਿਆ ਨਿਸ਼ਾਨਾ, ਕਿਹਾ…

On Punjab

OBC ਦਰਜਾ ਤੈਅ ਕਰਨ ਲਈ ਧਰਮ ਨਹੀਂ, ਪਛੜਾਪਣ ਹੀ ਇੱਕੋ ਇੱਕ ਪੈਮਾਨਾ: ਮਮਤਾ ਬੈਨਰਜੀ

On Punjab