Government to honour GST: ਮਹਿੰਗਾਈ ਅਤੇ GST ਦੀ ਮਾਰ ਹਰ ਵਰਗ ‘ਤੇ ਦੇਖੀ ਗਈ ਹੈ। ਜਿਸ ਕਾਰਨ ਜੀਐੱਸਟੀ ਕੰਪਨਸੇਸ਼ਨ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਵੱਡਾ ਬਿਆਨ ਦਿੰਦਿਆਂ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਾਨੂੰਨੀ ਵਿਵਸਥਾ ਨਾਲ ਕਾਰਵਾਈ ਕਰਦਿਆਂ ਕੇਂਦਰ ਸਰਕਾਰ ਇਸ ਨੂੰ ਪੂਰਾ ਕਰੇਗੀ। ਉਹਨਾਂ ਨੇ ਮੰਨਿਆ ਕਿ ਅਗਸਤ, 2019 ਤੋਂ ਬਾਅਦ ਕੰਪਨਸੇਸ਼ਨ ਰਾਸ਼ੀ ਉਹਨਾਂ ਤੱਕ ਨਹੀਂ ਪਹੁੰਚੀ । ਉਹਨਾਂ ਨੇ ਵਾਅਦੇ ਅਨੁਸਾਰ ਜਲਦ ਰਾਸ਼ੀ ਭੁਗਤਾਨ ਹੋਣ ਦਾ ਭਰੋਸਾ ਦਵਾਇਆ।
ਵਿੱਤ ਮੰਤਰੀ ਨੇ ਕਿਹਾ ਕਿ ਇਹ ਗੱਲ ਸੱਚ ਹੈ ਕਿ ਉਹਨਾਂ ਤੱਕ ਅਗਸਤ ਤੋਂ ਬਾਅਦ ਕੋਈ ਕੰਪਨਸੇਸ਼ਨ ਨਹੀਂ ਪਹੁੰਚਿਆ ਅਤੇ ਸੂਬਿਆਂ ਵੱਲੋਂ ਇਸ ‘ਤੇ ਕੋਈ ਵਿਵਾਦ ਨਹੀਂ ਖੜ੍ਹਾ ਕੀਤਾ ਗਿਆ ਅਤੇ ਜਲਦ ਹੀ ਕੀਤੇ ਗਏ ਵਾਇਦਾ ਅਨੁਸਾਰ ਕੰਪਨਸੇਸ਼ਨ ਉਹਨਾਂ ਤੱਕ ਪਹੁੰਚੇਗਾ।
ਉਹਨਾਂ ਤੋਂ ਜਦੋ ਪੁੱਛਿਆ ਗਿਆ ਕਿ ਆਖਿਰ ਹਜੇ ਤੱਕ ਸੂਬਿਆਂ ਦਾ ਹਿੱਸਾ ਉਹਨਾਂ ਤੱਕ ਕਿਉਂ ਨਹੀਂ ਪਹੁੰਚਿਆ ਤਾਂ ਕਾਰਨ ਦੇਣ ਦੀ ਬਜਾਏ ਉਹ ਬਸ ਇਸ ਦੇ ਜਵਾਬ ‘ਚ ਉਹਨਾਂ ਵੱਲੋਂ ਭੁਗਤਾਨ ਹੋਣ ਦਾ ਭਰੋਸਾ ਦਵਾਇਆ। ਅੰਕੜਿਆਂ ਦੀ ਗੱਲ ਕਰੀਏ ਤਾਂ Rs 55,467 ਕਰੋੜ ਦੀ ਰਕਮ ਅਕਤੂਬਰ 31, 2019 ਤੱਕ ਜਮਾ ਕੀਤੀ ਗਈ ਜਿਸ ‘ਚੋਂ 65,250 ਕਰੋੜ ਸੂਬਿਆਂ ‘ਚ ਵੰਡਿਆ ਜਾਣਾ ਹੈ।