ਕਿਥੇ ਦਰਦ ਛੁਪਾਵਾ ਮੈਂ
ਦਸ ਜਾ ਇਕ ਵਾਰੀ
ਕੀਹਨੂੰ ਦਿਲ ਵਿੱਚ
ਵਸਾਵਾਂ ਮੈਂ ਇਕ ਵਾਰੀ..
ਬੁਝੇ ਦਿਲ ਆਸ ਦੀ ਕਿਰਨ
ਤੇਰੇ ਨਾਲ ਹੀ ਜਾਗੀ
ਹੁਣ ਕੀਹਨੂੰ ਰੋਸ਼ਨੀ
ਬਣਾਵਾਂ ਮੈਂ ਦਸ ਇਕ ਵਾਰੀ…
ਮਿਲੀ ਮੁਹੱਬਤ ਸੀ ਤੇਰੇ
ਤੋਂ ਕਿਤਾਬਾਂ ਵਰਗੀ
ਹੁਣ ਕਿਸ ਦਾ ਕਿਸਾ
ਗਾਵਾ ਮੈਂ ਦਸ ਜਾ ਇਕ ਵਾਰੀ…
ਮੈਨੂੰ ਯਾਦ ਨੇ ਉਹ
ਆਪਣੇ ਕਾਲਜ ਦੇ ਦਿਨ
ਹੁਣ ਕਿਥੋ ਮੋੜ ਲਿਆਵਾਂ
ਮੈਂ ਦਸ ਜਾ ਇਕ ਵਾਰੀ…
“ਪ੍ਰੀਤ” ਬੀਤਿਆ ਵੇਲਾ
ਹੱਥ ਨਹੀਂ ਆਉਣਾ,
ਹੁਣ ਪਾ ਗਲਵੱਕਡ਼ੀ
ਕੀਹਨੂੰ ਸੀਨੇ ਦੇ ਨਾਲ
ਲਾਵਾਂ ਮੈਂ ਦਸ ਤਾਂ ਜਾ
ਇਕ ਵਾਰੀ…
ਪ੍ਰੀਤ