42.15 F
New York, US
February 23, 2024
PreetNama
ਖਾਸ-ਖਬਰਾਂ/Important News

ਕਾਰਗਿਲ ਵਿਜੇ ਦਿਵਸ: ਸਿਰਫ ਜੰਗ ਨਹੀਂ ਸਗੋਂ ਉਸ ਤੋਂ ਕਿਤੇ ਵੱਧ ਅਹਿਮ ਕਹਾਣੀ ਹੈ

ਨਵੀਂ ਦਿੱਲੀਕਾਰਗਿਲ ਮਹਿਜ਼ ਦੋ ਦੇਸ਼ਾਂ ਦਰਮਿਆਨ ਹੋਈ ਜੰਗ ਦੀ ਕਹਾਣੀ ਨਹੀਂ ਸੀ। ਇਹ ਭਾਰਤੀ ਫ਼ੌਜ ਦੀ ਬਹਾਦੁਰੀਬਲਿਦਾਨ ਅਤੇ ਸਮਰਪਣ ਦੀ ਦਾਸਤਾਨ ਹੈ। ਇੱਕ ਅਜਿਹੀ ਕਹਾਣੀ ਹੈ ਜਿਸ ਨੂੰ ਜਾਣ ਰੌਂਗਟੇ ਖੜ੍ਹੇ ਹੋ ਜਾਂਦੇ ਹਨ। ਹਾਲਾਤ ਵਿਰੋਧੀ ਹੋਣ ਤੋਂ ਬਾਅਦ ਵੀ ਭਾਰਤੀ ਫ਼ੌਜ ਨੇ ਹੌਸਲਾ ਨਹੀਂ ਹਾਰਿਆ ਅਤੇ ਪਾਕਿ ਫ਼ੌਜ ਨੂੰ ਮੂੰਹਤੋੜ ਜਵਾਬ ਦਿੱਤਾ। ਕਾਰਗਿਲ ਵਿਜੇ ਦਿਵਸ ਮੌਕੇ ਅਸੀਂ ਤੁਹਾਨੂੰ ਇਸ ਦੀ ਪੂਰੀ ਕਹਾਣੀ ਦੱਸ ਰਹੇ ਹਾਂ।

ਸੰਨ 1999 ‘ਚ ਕਾਰਗਿਲ ਦੇ ਬਟਾਲਿਕ ਸੈਕਟਰ ਦੇ ਨੇੜਲੇ ਪਿੰਡ ਗਾਰਕੌਨ ਦੇ ਰਹਿਣ ਵਾਲੇ ਤਾਸ਼ੀ ਨਾਮਗਿਆਲ ਆਪਣੇ ਯਾਕ ਨੂੰ ਲੱਭਣ ਗਿਆ ਸੀ ਜਦੋਂ ਉਸ ਨੇ ਕਾਲੇ ਕੱਪੜਿਆਂ ‘ਚ ਕੁਝ ਬੰਦੂਕਦਾਰੀ ਦੇਖੇ ਅਤੇ ਉਸ ਨੇ ਇਸ ਦੀ ਜਾਣਕਾਰੀ ਉਸ ਨੇ ਪੁਲਿਸ ਨੂੰ ਦਿੱਤੀ। ਪੁਲਿਸ ਵੱਲੋਂ ਕੀਤੇ ਜਾਂਚ ਮੁਹਿੰਮ ‘ਚ ਘੁਸਪੈਠ ਦਾ ਪਤਾ ਲੱਗਿਆ ਸੀ। ਇਸ ਤੋਂ ਬਾਅਦ ਭਾਰਤੀ ਸੈਨਾ ਨੂੰ ਪਤਾ ਲੱਗਾ ਕਿ ਉਨ੍ਹਾਂ ਦਾ ਮੁਕਾਬਲਾ ਪਾਕਿਸਤਾਨੀ ਫ਼ੌਜ ਨਾਲ ਹੈ।

ਪਾਕਿ ਨੇ ਇਸ ਲੜਾਈ ਦੀ ਸ਼ੁਰੂਆਤ ਮਾਰਚ 1999 ਤੋਂ ਹੀ ਕਰ ਦਿੱਤੀ ਸੀ ਜਦੋਂ ਉਸ ਨੇ ਕਾਰਗਿਲ ਦੀ ਸਭ ਤੋਂ ਉੱਚੀ ਪਹਾੜੀ ‘ਤੇ 5,000 ਸੈਨਿਕਾਂ ਦੇ ਨਾਲ ਘੁਸਪੈਠ ਕਰ ਕਬਜ਼ਾ ਕੀਤਾ ਸੀ। ਇਸ ਦੀ ਜਾਣਕਾਰੀ ਮਿਲਣ ਤੋਂ ਬਾਅਦ ਭਾਰਤ ਸਰਕਾਰ ਨੇ ਫ਼ੌਜ ਨੂੰ ਪਾਕਿ ਸੈਨਿਕਾਂ ਨੂੰ ਭਜਾਉਣ ਲਈ ਆਪ੍ਰੇਸ਼ਨ ਵਿਜੇ ਚਲਾਇਆ ਸੀ।

ਫਿਰ ਦੋਵਾਂ ਦੇਸ਼ਾਂ ‘ਚ ਜੰਗ ਸ਼ੁਰੂ ਹੋਈ। ਜਿਸ ‘ਚ ਭਾਰਤੀ ਸੈਨਾ ਦੇ ਹੌਂਸਲੇ ਕਾਫੀ ਬੁਲੰਦ ਸੀ ਅਤੇ ਉਨ੍ਹਾਂ ਨੇ ਆਪਣੀ ਬਹਾਦੁਰੀ ਨਾਲ ਸਭ ਤੋਂ ਪਹਿਲਾਂ 13 ਜੂਨ ਨੂੰ ਤੋਲੋਲਿੰਗ ਪਹਾੜੀ ‘ਤੇ ਤਿਰੰਗਾ ਲਹਿਰਾਇਆ। ਇਸ ਮਹਾਨ ਗਾਥਾ ਨੂੰ ਲਿਖਣ ‘ਚ ਭਾਰਤ ਦੇ 17 ਜਵਾਨ ਸ਼ਹਿਦ ਹੋਏ ਸੀ। ਇਸ ਜਿੱਤ ਤੋਂ ਬਾਅਦ ਭਾਰਤੀ ਸੈਨਾ ਦੀ ਹਿੰਮਤ ਹੋਰ ਵੱਧ ਗਈ। ਇੱਕ ਹੋਰ ਸ਼ਿਖਰ ਟਾਈਗਰ ਹਿੱਲ ਤੋਂ ਦੁਸ਼ਮਨ ਨੂੰ ਭਜਾਉਣ ਦੀ ਜ਼ਿੰਮੇਦਾਰੀ 18 ਗ੍ਰੇਨੇਡੀਅਰ ਨੂੰ ਦਿੱਤੀ। ਉਨ੍ਹਾਂ ਪੂਰਬੀ ਅਤੇ ਪੱਛਮੀ ਪਾਸੇ ਤੋਂ ਅੱਗੇ ਵਧਣ ਦਾ ਫੈਸਲਾ ਲਿਆ ਅਤੇ ਉਨ੍ਹਾਂ ਨੇ ਜੁਲਾਈ ਨੂੰ ਟਾਈਗਰ ਹਿੱਲਸ ਵੀ ਦੁਸ਼ਮਨਾਂ ਦੇ ਕਬਜ਼ੇ ਤੋਂ ਛੁਡਾ ਲਿਆ।

ਦੇਸ਼ ਦੀ ਰੱਖਿਆ ਲਈ ਥਲ ਸੈਨਾ ਦੇ ਨਾਲ ਹਵਾਈ ਸੈਨਾ ਵੀ ਅੱਗੇ ਆਈ। 26 ਮਈ ਨੂੰ ਭਾਰਤੀ ਹਵਾਈ ਸੈਨਾ ਨੇ ‘ਆਪ੍ਰੇਸ਼ਨ ਸਫੇਦ ਸਾਗਰ’ ਚਲਾਇਆ। ਹਵਾਈ ਫ਼ੌਜ ਨੇ ਜਹਾਜ਼ਾਂ ‘ਚ ਉਡਾਨ ਭਰੀ ਅਤੇ ਜ਼ਖ਼ਮੀ ਸੈਨਾ ਨੂੰ ਜੰਗੀ ਖੇਤਰ ਤੋਂ ਹਸਪਤਾਲ ਲੈ ਜਾਣ ਦਾ ਕੰਮ ਕੀਤਾ। ਇਸ ਦੌਰਾਨ ਭਾਰਤੀ ਸੈਨਾ ਨੇ ਇੱਕ ਤੋਂ ਬਾਅਦ ਇੱਕ ਪਹਾੜੀ ਨੂੰ ਦੁਸ਼ਮਣਾਂ ਤੋਂ ਮੁਕਤ ਕਰਵਾਇਆ ਅਤੇ ਇਸ ਦੇ ਨਾਲ ਹੀ ਜਲਦੀ ਹੀ ਪੂਰੀ ਦੁਨੀਆ ਨੂੰ ਪਤਾ ਲੱਗ ਗਿਆ ਕਿ ਘੁਸਪੈਠ ਅੱਤਵਾਦੀਆਂ ਵੱਲੋਂ ਨਹੀਂ ਸਗੋਂ ਪਾਕਿਸਤਾਨੀ ਸੈਨਾ ਵੱਲੋਂ ਕੀਤੀ ਗਈ ਸੀ।

ਇਹ ਜੰਗ ਕੋਈ ਆਮ ਲੜਾਈ ਨਹੀਂ ਸੀ। ਇਸ ਯੁੱਧ ‘ਚ ਕਾਫੀ ਗਿਣਤੀ ‘ਚ ਰਾਕੇਟ ਅਤੇ ਬੰਬਾਂ ਦੀ ਵਰਤੋਂ ਹੋਈ। ਇਸ ਦੌਰਾਨ ਕਰੀਬ ਢਾਈ ਲੱਖ ਗੋਲ਼ੇ ਦਾਗੇ ਗਏ।5,000 ਬੰਬ ਫਾਇਰ ਕਰਨ ਦੇ ਲਈ 300 ਤੋਂ ਜ਼ਿਆਦਾ ਮੋਰਟਾਰਤੋਪਾਂ ਅਤੇ ਰਾਕੇਟਾਂ ਦਾ ਇਸਤੇਮਾਲ ਕੀਤਾ ਗਿਆ। ਦੱਸਿਆ ਜਾਂਦਾ ਹੈ ਕਿ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਇਹ ਇੱਕ ਅਜਿਹਾ ਯੁੱਧ ਸੀ ਜਿਸ ‘ਚ ਦੁਸ਼ਮਣ ਦੇਸ਼ ‘ਤੇ ਇੰਨੀ ਜ਼ਿਆਦਾ ਗਿਣਤੀ ‘ਚ ਬੰਬਾਰੀ ਕੀਤੀ ਗਈ ਸੀ।

14 ਜੁਲਾਈ 1999 ਨੂੰ ਉਦੋਂ ਦੇ ਭਾਰਤੀ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੇ ਕਾਰਗਿਲ ਨੂੰ ਵਿਜੇ ਆਪ੍ਰੇਸ਼ਨ ਐਲਾਨ ਕਰ ਦਿੱਤਾ ਸੀ। ਅੱਜ ਦੇ ਹੀ ਦਿਨ ਭਾਰਤ ਨੇ ਆਪਣੇ ਅਧਿਕਾਰ ਵਿੱਚ ਆਉਂਦੇ ਸਾਰੇ ਖੇਤਰ ਤੇ ਮੁੜ ਤੋਂ ਕਬਜ਼ਾ ਹਾਸਲ ਕਰ ਲਿਆ ਸੀ। ਅੱਜ ਪੂਰਾ ਦੇਸ਼ ਆਪ੍ਰੇਸ਼ਨ ਵਿਜੇ ਦੇ 20 ਸਾਲ ਪੂਰੇ ਹੋਣ ਤੇ ਸ਼ਹੀਦਾਂ ਨੂੰ ਯਾਦ ਕਰ ਰਿਹਾ ਹੈ।

Related posts

ਅਮਰੀਕਾ ‘ਚ ਖ਼ਾਲਿਸਤਾਨ ਰੈਫਰੈਂਡਮ ਹੋਇਆ ਹਿੰਸਕ, ਦੋ ਧੜਿਆ ਵਿੱਚ ਹੋਈ ਜ਼ਬਰਦਸਤ ਲੜਾਈ, ਦੇਖੋ ਵੀਡੀਓ

On Punjab

ਹੁਣ ਭਾਰਤੀ ਬਗੈਰ ਵੀਜ਼ਾ ਕਰ ਸਕਦੇ ਇਸ ਦੇਸ਼ ਦੀ ਸੈਰ

On Punjab

ਅਮਰੀਕਾ ‘ਚ ਵੱਧ ਰਹੇ ਕੋਰੋਨਾ ਵਾਇਰਸ ਨੇ ਪੰਜਾਬ ਦੇ ਇਸ ਪਿੰਡ ਦੀ ਵਧਾਈ ਪਰੇਸ਼ਾਨੀ, ਜਾਣੋ…

On Punjab