71.31 F
New York, US
September 22, 2023
PreetNama
ਸਿਹਤ/Health

ਕਸਰਤ ਕਰਨ ਤੋਂ ਪਹਿਲਾਂ ਖਾਓ ਇਹ ਚੀਜ਼ਾਂ

ਹਰੇਕ ਸਾਲ 1 ਸਤਬੰਰ ਤੋਂ 7 ਸਤਬੰਰ ਤੱਕ National Nutrition Week ਹਫਤਾ ਮਨਾਇਆ ਜਾਂਦਾ ਹੈ। ਇਸ ਹਫ਼ਤੇ ਦਾ ਮੁੱਖ ਟੀਚਾ ਚੰਗੀ ਸਿਹਤ ਲਈ ਸਹੀ ਖਾਣ-ਪੀਣ ਬਾਰੇ ਲੋਕਾਂ ਨੂੰ ਸੁਚੇਤ ਕਰਨਾ ਹੁੰਦਾ ਹੈ। ਕਸਰਤ ਕਰਨ ਤੋਂ ਪਹਿਲਾਂ ਸਹੀ ਖਾਣ-ਪੀਣ ਬਾਰੇ ਜਾਣਕਾਰੀ ਹੋਣਾ ਵੀ ਲਾਜ਼ਮੀ ਹੈ ਤਾਂ ਕਿ ਕਸਰਤ ਕਰਨ ਦੌਰਾਨ ਸਰੀਰ ਨੂੰ ਤਾਕਤ ਮਿਲੇ ਅਤੇ  ਤੁਹਾਡੀ ਸਿਹਤ ਵੀ ਸੋਹਣੀ ਅਤੇ ਤੰਦਰੁਸਤ ਬਣੀ ਰਹੇ। ਕਸਰਤ ਕਰਨ ਤੋਂ ਪਹਿਲਾਂ 5 ਅਜਿਹੀਆਂ ਚੀਜ਼ਾਂ ਹਨ ਜਿਨ੍ਹਾਂ ਨਾਲ ਸਰੀਰ ਨੂੰ ਕਾਫ਼ੀ ਮਾਤਰਾ ‘ਚ ਤਾਕਤ ਮਿਲ ਜਾਂਦੀ ਹੈ ਅਤੇ ਸਰੀਰ ਤੰਦਰੁਸਤ ਰਹਿੰਦਾ ਹੈ।ਅੰਬ:  ਕਸਰਤ ਤੋਂ ਪਹਿਲਾ ਅੰਬ ਖਾਣ ਨਾਲ ਖੂਨ ਦਾ ਦੌਰਾ ਸਹੀ ਪ੍ਰਕ੍ਰਿਆ ‘ਚ ਆਪਣਾ ਕੰਮ ਕਰਦਾ ਹੈ। ਇਸ ‘ਚ ਵਿਟਾਮਿਨ ਅਤੇ ਐਂਟੀਆਕਸੀਡੈਂਟ ਹੁੰਦੇ ਹਨ।

ਕੇਲਾ: ਕੇਲੇ ‘ਚ ਪੋਟਾਸ਼ੀਅਮ ਕਾਫ਼ੀ ਮਾਤਰਾ ‘ਚ ਹੁੰਦਾ ਹੈ ਜੋ ਮਾਸਪੇਸ਼ੀਆਂ ਦੀ ਕਿਰਿਆ ਲਈ ਲਾਜ਼ਮੀ ਹੁੰਦਾ ਹੈ। ਇਸ ‘ਚ ਕਾਰਬੋਹਾਈਡ੍ਰੇਟ ‘ਬੀ’ ਵੀ ਹੁੰਦਾ ਹੈ ਜਿਹੜਾ ਮਨੁੱਖੀ ਸਰੀਰ ਲਈ ਕਾਫੀ ਲਾਭਦਾਇਕ ਹੁੰਦਾ ਹੈ।ਓਟਮੀਲ ਅਤੇ ਬਲੂਬੈਰਿਜ: ਇਨ੍ਹਾਂ ਦੋਵਾਂ ਦੇ ਸੁਮੇਲ ਨਾਲ ਤੁਹਾਡੇ ਸਰੀਰ ਨੂੰ ਪ੍ਰੋਟੀਨ ਮਿਲਦਾ ਹੈ ਜੋ ਵਰਕਆਊਟ ਦੌਰਾਨ ਤੁਹਾਡੀਆਂ ਮਾਸਪੇਸ਼ੀਆਂ ਨੂੰ ਸਪੋਰਟ ਕਰਦਾ ਹੈ।ਪਨੀਰ: ਦੁੱਧ ਤੋਂ ਬਣੇ ਖਾਣ ਯੋਗ ਪਦਾਰਥਾਂ ਦੇ ਇੱਕ ਵਿਵਿਧਤਾਪੂਰਣ ਸਮੂਹ ਦਾ ਨਾਮ ਹੈ। ਸੰਸਾਰ ਦੇ ਲੱਗਭੱਗ ਸਾਰੇ ਹਿੱਸਿਆਂ ਵਿੱਚ ਭਿੰਨ-ਭਿੰਨ ਰੰਗ-ਰੂਪ ਅਤੇ ਸਵਾਦ ਦਾ ਪਨੀਰ ਬਣਾਏ ਜਾਂਦੇ ਹਨ। ਮੱਝਾਂ, ਗਾਵਾਂ, ਭੇਡਾਂ, ਬੱਕਰੀਆਂ ਆਦਿ ਜਾਨਵਰਾਂ ਦੇ ਦੁੱਧ ਤੋਂ ਪਨੀਰ ਬਣਾਇਆ ਜਾਂਦਾ ਹੈ। ਦੁੱਧ ਦਾ ਪ੍ਰੋਟੀਨ ਸਰੀਰ ਚ ਹਜ਼ਮ ਹੋਣ ਚ ਸਮਾਂ ਲੱਗਦਾ ਹੈ ਜਦਕਿ ਸਰੀਰ ਨੂੰ ਲੰਬੇ ਸਮੇਂ ਲਈ ਊਰਜਾ ਦਿੰਦਾ ਹੈ

Related posts

ਦਿਲ ਦੇ ਮਰੀਜ਼ਾਂ ਦਾ ਹੁਣ ਸਮਾਰਟਫੋਨ ਰੱਖੇਗਾ ਖ਼ਿਆਲ

On Punjab

ਭਾਰਤ ਸਮੇਤ ਦੁਨੀਆਂ ਦੇ ਇਨ੍ਹਾਂ ਤਿੰਨ ਸ਼ਕਤੀਸ਼ਾਲੀ ਦੇਸ਼ਾਂ ‘ਤੇ ਕੋਰੋਨਾ ਦੀ ਜ਼ਿਆਦਾ ਮਾਰ

On Punjab

ਅੱਖਾਂ ਦੀ ਰੋਸ਼ਨੀ ਚੁਰਾਉਣ ਵਾਲੀ ਬਿਮਾਰੀ ਦਾ ਮਿੰਟਾਂ ‘ਚ ਪਤਾ ਲਗਾਏਗੀ ਇਹ ਤਕਨੀਕ, ਅਸਾਨ ਹੋ ਜਾਵੇਗਾ ਇਲਾਜ

On Punjab