ਬਾਲੀਵੁੱਡ ਅਦਾਕਾਰਾ ਕਾਰਤਿਕ ਆਰਯਨ ਅਤੇ ਸਾਰਾ ਅਲੀ ਖਾਨ ਦੀ ਰਿਲੇਸ਼ਨਸ਼ਿਪ ਵਾਰੇ ਤਾਂ ਸਭ ਜਾਣਦੇ ਹੀ ਹਨ । ਅਕਸਰ ਸੋਸ਼ਲ ਮੀਡੀਆ ਉੱਤੇ ਇਨ੍ਹਾਂ ਦੋਵਾਂ ਦੀਆਂ ਤਸਵੀਰਾਂ ਵਾਇਰਲ ਹੁੰਦੀਆਂ ਰਹਿੰਦੀਆਂ ਹਨ । ਮੀਡੀਆ ਸਾਹਮਣੇ ਹਜੇ ਤੱਕ ਇਨ੍ਹਾਂ ਦੋਵਾਂ ਨੇ ਆਪਣੇ ਰਿਲੇਸ਼ਨਸ਼ਿਪ ਦੀ ਗੱਲ ਨੂੰ ਮਨੀਆਂ ਨਹੀਂ ਹੈ । ਪਰ ਫੈਨਜ਼ ਨੂੰ ਇਨ੍ਹਾਂ ਦੋਵਾਂ ਦੇ ਰਿਲੇਸ਼ਨਸ਼ਿਪ ਦੀ ਪੂਰੀ ਸੋਰਿਟੀ ਹੈ । ਫੈਨਜ਼ ਇਨ੍ਹਾਂ ਦੋਵਾਂ ਦੀ ਜੋੜੀ ਨੂੰ ਕਾਫੀ ਪਸੰਦ ਕਰਦੇ ਹਨ ।ਇਸਦੇ ਨਾਲ ਹੀ ਅਦਾਕਾਰਾ ਕਾਰਤਿਕ ਰੀਆਂ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਹਨ । ਦੱਸ ਦੇਈਏ ਕਿ ਕਾਰਤਿਕ ਆਪਣੇ ਫੈਨਜ਼ ਲਈ ਇੱਕ ਨਵੀਂ ਫਿਲਮ ‘ਲਵ ਅੱਜ ਕਲ ‘ ‘ਚ ਸਾਰਾ ਅਲੀ ਖਾਨ ਨਾਲ ਮੇਨ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ ।ਹਾਲ ਹੀ ‘ਚ ਕਾਰਤਿਕ ਆਰੀਅਨ ਨੇ ਆਪਣੇ ਇੰਸਟਾਗ੍ਰਾਮ ਪੇਜ ‘ਤੇ ਇੱਕ ਤਸਵੀਰ ਸ਼ੇਅਰ ਕਰਦੇ ਇੱਕ ਕੈਪਸ਼ਨ ਵੀ ਲਿਖੀਆਂ ,’Ye Ishq Hayye ‘ . ਇਸ ਤਸਵੀਰ ‘ਚ ਉਹ ਅਦਾਕਾਰਾ ਕਰੀਨਾ ਕਪੂਰ ਨਾਲ ਖੜੇ ਨਜ਼ਰ ਆ ਰਹੇ ਹਨ । ਤਸਵੀਰ ‘ਚ ਦੋਵੇ ਕਾਫੀ ਖੁਸ਼ ਨਜ਼ਰ ਆ ਰਹੇ ਹਨ । ਇਸ ਤਸਵੀਰ ਨੂੰ ਫੈਨਜ਼ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ । ਕਾਰਤਿਕ ਦੇ ਡਰੈਸਿੰਗ ਦੀ ਗੱਲ ਕਰੀਏ ਤਾਂ ਉਹਨਾਂ ਨੇ ਬ੍ਲੈਕ ਅਤੇ ਸਫੈਦ ਰੰਗ ਦੀ ਪ੍ਰਿੰਟਡ ਟੀਸ਼ਰਟ ਪਾਈ ਹੋਈ ਹੈ ਅਤੇ ਕਰੀਨਾ ਕਪੂਰ ਨੇ ‘ਬਲੂ ਰੰਗ’ ਦਾ ਵਨ ਸ਼ੋਲਡਰ ਟਾਪ ਪਾਇਆ ਹੋਇਆ ਹੈ । ਕਾਰਤਿਕ ਆਰੀਅਨ ਕਰਨਾ ਕਪੂਰ ਦੇ ਰਿਐਲਿਟੀ ਸ਼ੋਅ ‘ਚ ਗੈਸਟ ਬਣ ਕੇ ਪਹੁਚੇ ਸੀ । ਇਸ ਸ਼ੋਅ ‘ਚ ਕਾਰਤਿਕ ਨੇ ਕਰੀਨਾ ਨਾਲ ਖੂਬ ਮਸਤੀ ਕੀਤੀ । ਇਹ ਗੱਲ ਤਾਂ ਸਭ ਜਾਣਦੇ ਹੀ ਹਨ ਕਿ ਕਰੀਨਾ ਸਾਰਾ ਅਲੀ ਖਾਨ ਦੀ ਸਟੈਪ ਮਾਂ ਹੈ ।
ਇਸ ਗੱਲ ਦੇ ਕਰਕੇ ਫੈਨਜ਼ ਨੇ ਕਾਰਤਿਕ ਅਤੇ ਕਰੀਨਾ ਦੀ ਤਸਵੀਰ ਨੂੰ ਟ੍ਰੋਲ ਕਰਦੇ ਲਿਖੀਆਂ ਕਿ ,’ਸੱਸ ਅਤੇ ਦਾਮਾਦ ਕਾਫੀ ਸੋਹਣੇ ਲੱਗ ਰਹੇ ਹਨ ‘। ਕਾਰਤਿਕ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਉਹ ਆਪਣੀ ਫਿਲਮ ‘ਲਵ ਅੱਜ ਕਲ ‘ ਦੀ ਸ਼ੂਟਿੰਗ ‘ਚ ਕਾਫੀ ਵਿਅਸਥ ਹਨ ।ਇਸ ਫਿਲਮ ਨੂੰ ਇਮਤਿਆਜ਼ ਅਲੀ ਨੇ ਡਾਇਰੈਕਟ ਕੀਤਾ ਹੈ । ਇਸ ਫਿਲਮ ‘ਚ ਸਾਰਾ ਅਤੇ ਕਾਰਤਿਕ ਦੋਵੇ ਵਡੇ ਪਰਦੇ ਉੱਤੇ ਆਪਣੀ ਪਿਆਰੀ ਲਵ ਸਟੋਰੀ ਨੂੰ ਦਿਖਾਉਂਦੇ ਨਜ਼ਰ ਆਉਣਗੇ । ਇਹ ਫਿਲਮ 2020 ‘ਚ ਸਿਨੇਮਾ ਘਰਾਂ ‘ਚ ਰਿਲੀਜ਼ ਹੋਵੇਗੀ ।