ਵੱਡੇ ਪਰਦੇ ਤੇ ਕਰਿਸ਼ਮਾ ਕਪੂਰ ਨੂੰ ਦੇਖਿਆਂ 7 ਸਾਲ ਲੰਘੇ ਚੁੱਕੇ ਹਨ। ਆਖਰੀ ਵਾਰ ਉਨ੍ਹਾਂ ਨੂੰ ਸਾਲ 2012 ਚ ਫ਼ਿਲਮ ਡੇਂਜਰਸ ਇਸ਼ਕ ਚ ਦੇਖਿਆ ਗਿਆ ਸੀ ਤੇ ਉਦੋਂ ਤੋਂ ਹੀ ਫ਼ੈਂਜ਼ ਉਨ੍ਹਾਂ ਦੇ ਵੱਡੇ ਪਰਦੇ ਤੇ ਵਾਪਸ ਆਉਣ ਦੀ ਉਡੀ ਕਰ ਰਹੇ ਸਨ।
ਕਰਿਸ਼ਮਾ ਨੇ ਕਿਹਾ ਕਿ ਫ਼ਿਲਮਾਂ ਨਾ ਕਰਨ ਦਾ ਫੈਸਲਾ ਉਨ੍ਹਾਂ ਸੀ ਤਾਂ ਕਿ ਉਹ ਘਰੇ ਰਹਿ ਕੇ ਆਪਣੇ ਬੱਚਿਆਂ ਨਾਲ ਸਮਾਂ ਬਤੀਤ ਕਰ ਸਕਣ। ਉਨ੍ਹਾਂ ਕਿਹਾ ਕਿ ਲੰਬੇ ਸਮੇਂ ਮਗਰੋਂ ਵਾਪਸੀ ਕਰਨ ਬਾਰੇ ਮੈਨੂੰ ਕੋਈ ਡਰ ਨਹੀਂ ਤੇ ਹੀ ਇਹ ਮੇਰੇ ਅੰਦਰ ਹੈ। ਮੈਂ ਇਕ ਦਿਲਚਸਪ ਵਿਸ਼ੇ ਦੀ ਉਡੀਕ ਕਰ ਰਹੀ ਸੀ। ਬੱਚੇ ਛੋਟੇ ਹੋਣ ਕਾਰਨ ਮੈਂ ਫ਼ਿਲਮਾਂ ਨਹੀਂ ਕੀਤੀਆਂ।
ਦਰਅਸਲ, ਕਰਿਸ਼ਮਾ ਕਪੂਰ ਡਿਜੀਟਲ ਪਲੇਟਫਾਰਮ ’ਤੇ ਹੁਣ ਆਲਟ ਬਾਲਾਜੀ ਦੇ ਮੈਂਟਲਹੁਡ (Mentalhood) ਨਾਲ ਵੱਡੇ ਪਰਦੇ ਤੇ ਵਾਪਸੀ ਕਰ ਰਹੀ ਹਨ। ਜਿਸ ਚ ਉਹ ਮੀਰਾ ਸ਼ਰਮਾ ਦਾ ਕਿਰਦਾਰ ਅਦਾ ਕਰ ਰਹੇ ਹਨ ਜਿਹੜੀ ਇਕ ਸਮਾਲ ਟਾਊਨ ਮਾਂ ਹਨ ਅਤੇ ਮੁੰਬਈ ਵਰਗੇ ਸ਼ਹਿਰ ਚ ਹਰੇਕ ਚੰਗੇ ਮਾੜਿਆਂ ਦਾ ਸਾਹਮਣਾ ਕਰਕੇ ਆਪਣਾ ਸਫਰ ਤੈਅ ਕਰਦੀ ਹਨ। ਮੈਂਟਲਹੁਡ ਦੇ ਨਿਰਦੇਸ਼ਕ ਕਰਿਸ਼ਮਾ ਕੋਹਲੀ ਹਨ।