ਜਲੰਧਰ- ਮਿੱਠਾ ਬਾਜ਼ਾਰ ਵਿੱਚ ਪੈਂਦੇ ਕਪਿਲ ਐਂਬ੍ਰਾਇਡਰੀ ਦੀ ਦੁਕਾਨ ‘ਤੇ ਅੱਜ ਸਵੇਰੇ ਦੱਸ ਵਜੇ ਅੱਗ ਲੱਗ ਗਈ। ਬਾਜ਼ਾਰ ਦੀ ਗਲੀਆਂ ਤੰਗ ਹੋਣ ਕਾਰਨ ਫਾਇਰ ਬ੍ਰਿਗੇਡ ਦੀ ਗੱਡੀ ਨੂੰ ਉੱਥੇ ਪਹੁੰਚਣ ਲਈ ਵੀ ਕਾਫ਼ੀ ਮੁਸ਼ੱਕਤ ਕਰਨੀ ਪਈ ਜਦ ਤੱਕ ਮੌਕੇ ‘ਤੇ ਪਹੁੰਚ ਕੇ ਫਾਇਰ ਬ੍ਰਿਗੇਡ ਦੀ ਗੱਡੀ ਨੇ ਅੱਗ ‘ਤੇ ਕਾਬੂ ਪਾਇਆ ਤਦ ਤੱਕ ਦੁਕਾਨ ‘ਤੇ ਪਿਆ ਸਾਰਾ ਸਾਮਾਨ ਸੜ ਕੇ ਸੁਆਹ ਹੋ ਚੁੱਕਿਆ ਸੀ।
ਦੁਕਾਨ ਦੇ ਮਾਲਿਕ ਕਪਿਲ ਮੁਨੀ ਦੇ ਭਰਾ ਚੰਦਰਗੁਪਤ ਨੇ ਦੱਸਿਆ ਕਿ ਉਨ੍ਹਾਂ ਦੇ ਭਰਾ ਦੁਕਾਨ ਨਾਲ ਹੀ ਬਣੇ ਮਕਾਨ ‘ਚ ਰਹਿੰਦੇ ਹਨ। ਸਵੇਰੇ 9.15 ਵਜੇ ਕਰੀਬ ਦੁਕਾਨ ਦੇ ਸ਼ਟਰ ਤੋਂ ਧੂਆਂ ਨਿਕਲਦੇ ਦੇਖਿਆ ਤਾਂ ਉਨ੍ਹਾਂ ਦੇ ਭਰਾ ਨੇ ਸ਼ਟਰ ਖੋਲ੍ਹਿਆ। ਇਸ ਤੋਂ ਪਹਿਲਾਂ ਦੁਕਾਨ ‘ਚ ਲੱਗੀ ਅੱਗ ਨੂੰ ਬੁਝਾ ਪਾਉਂਦੇ ਕਿ ਲਪਟਾਂ ਨੇ ਭਿਆਨਕ ਰੂਪ ਧਾਰ ਲਿਆ। ਚੰਦਰਗੁਪਤ ਨੇ ਦੱਸਿਆ ਕਿ ਦੁਕਾਨ ‘ਚ ਰੱਖਿਆ ਐਬ੍ਰਾਇਡਰੀ ਦਾ ਕੀਮਤੀ ਸਮਾਨ ਸਮੇਤ ਸਿਪਲ ਸੂਟ ਤੇ ਏਸੀ ਅੱਗ ਦੀ ਲਪੇਟ ‘ਚ ਆ ਕੇ ਖਾਕ ਹੋ ਗਏ। ਇਸ ਹਾਦਸੇ ‘ਚ ਉਨ੍ਹਾਂ ਦਾ ਕਰੀਬ 25 ਲੱਖ ਦਾ ਨੁਕਸਾਨ ਹੋਇਆ ਹੈ।