86.29 F
New York, US
June 19, 2024
PreetNama
ਖਾਸ-ਖਬਰਾਂ/Important News

ਕਦੇ ਮੋਦੀ ਦੀ ਇੰਟਰਵਿਊ ਲੈਣ ਵਾਲੇ ਅਕਸ਼ੇ ਦੀ ਦੇਸ ਭਗਤੀ ’ਤੇ ਸਵਾਲ ਉੱਠੇ ਸਨ

ਸਵੇਰੇ ਸੂਰਜ ਚੜ੍ਹੇਗਾ ਪਰ ਰੌਸ਼ਨੀ ਬਿਲਕੁਲ ਨਹੀਂ ਹੋਵੇਗੀ, ਤਾਰੇ ਚਮਕਦੇ ਦਿਖਣਗੇ

ਜੇ ਤੁਸੀਂ ਇਸ ਗੱਲ ਨੂੰ ਅਸੰਭਵ ਕਹਿਣ ਜਾ ਰਹੇ ਹੋ ਤਾਂ ਰੁਕੋ ਇਹ ਵੀ ਪੜ੍ਹ ਲਓ, ਫੁੱਲ ਚੋਣ ਪ੍ਰਚਾਰ ਦਰਮਿਆਨ ਪੀਐੱਮ ਮੋਦੀ ਦਾ ਗ਼ੈਰ-ਸਿਆਸੀ ਇੰਟਰਵਿਊ।”

ਪੱਤਰਕਾਰਾਂ ਤੋਂ ਦੂਰ ਰਹਿਣ ਵਾਲੇ ਨਰਿੰਦਰ ਮੋਦੀ ਨੇ ਲੰਘੇ ਪੰਜਾਂ ਸਾਲਾਂ ਵਿੱਚ ਦੇਸ ਨੂੰ ਕਈ ਪੱਤਰਕਾਰ ਦਿੱਤੇ। ਮੋਦੀ ਵਿੱਚ ਇੱਕ ਫਕੀਰੀ ਦੇਖਣ ਵਾਲੇ ਪ੍ਰਸੂਨ ਜੋਸ਼ੀ ਦੀ ਅਪਾਰ ਸਫ਼ਲਤਾ ਤੋਂ ਬਾਅਦ ਉਸੇ ਕੜੀ ਵਿੱਚ ਨਵੇਂ ਪੱਤਰਕਾਰ- ਨਮਸਸਕਾਰ, ਮੈਂ ਅਕਸ਼ੇ ਕੁਮਾਰ।ਅਕਸ਼ੇ ਕੁਮਾਰ ਨੇ ਨਰਿੰਦਰ ਮੋਦੀ ਦਾ ਇੱਕ ਗ਼ੈਰ-ਸਿਆਸੀ ਇੰਟਰਵਿਊ ਕਰਨ ਦਾ ਦਾਅਵਾ ਕੀਤਾ ਹੈ। ਸੋਸ਼ਲ ਮੀਡੀਆ ਉੱਤੇ ਲੋਕ ਭਾਵੇਂ ਇੰਟਰਵਿਊ ਅਤੇ ਇਸਦੀ ਟਾਈਮਿੰਗ ਦਾ ਮਜ਼ਾਕ ਬਣਾ ਰਹੇ ਹੋਣ ਪਰ ਅਕਸ਼ੇ ਕੁਮਾਰ ਨੇ ਮੋਦੀ ਦੀ ਜਿਹੜੀ ਕਹਾਣੀ ਸੁਣਾਈ ਉਹ ਬਹੁਤ ਸਾਰੇ ਲੋਕਾਂ ਲਈ ਨਵੀਂ ਹੈ।ਮੋਦੀ ਦੀ ਅਨਸੁਣੀ ਕਹਾਣੀ ਨੂੰ ਇੱਥੇ ਵਿਰਾਮ ਦੇ ਕੇ, ਇੱਕ ਹੋਰ ਕਹਾਣੀ ਸੁਣਾਉਂਦੇ ਹਾਂ ਜਿਸ ਵਿੱਚ ਚਾਂਦਨੀ ਚੌਂਕ ਦਾ ਮੁੰਡਾ ਐਕਟਿੰਗ ਦੇ ਜ਼ਰੀਏ ਪੱਤਰਕਾਰੀ ਵਿੱਚ ਹੱਥ ਅਜ਼ਮਾਉਂਦੇ ਹੋਏ ਦੇਸ਼ ਦੇ ਪ੍ਰਧਾਨ ਮੰਤਰੀ ਦਾ ਇੰਟਰਵਿਊ ਲੈਣ ਤੱਕ ਦਾ ਸਫ਼ਰ ਤੈਅ ਕਰਦਾ ਹੈ।

ਪਿਤਾ ਦੇ ਵਿਲੇਨ ਬਣਨ ਤੋਂ ਬਾਅਦ ਹੀਰੋ ਅਕਸ਼ੇ ਪੈਦਾ ਹੋਇਆ

ਦਿੱਲੀ ਦੇ ਚਾਂਦਨੀ ਚੌਂਕ ਵਿਚ ਪਰਾਂਠੇ ਵਾਲੀ ਗਲੀ। ਭਾਟੀਆ ਸਾਹਬ ਦੇ ਘਰੋਂ ਚੀਖਣ ਦੀ ਆਵਾਜ਼ ਆਈ।

ਇਹ ਆਵਾਜ਼ ਹਰੀ ਓਮ ਭਾਟੀਆ ਦੀ ਸੀ। ਬੇਟਾ ਪੜ੍ਹਾਈ ਵਿੱਚ ਕਮਜ਼ੋਰ ਸੀ। ਪਿਤਾ ਨੇ ਗੱਲ ’ਤੇ ਥੱਪੜ ਜੜ ਕੇ ਪੁੱਛਿਆ- ਪੜ੍ਹੇਗਾ ਨਹੀਂ ਤਾਂ ਕੀ ਕਰੇਗਾ?

ਗੁੱਸੇ ਵਿੱਚ ਭਰੇ ਮੁੰਡੇ ਨੇ ਵੀ ਕਹਿ ਦਿੱਤਾ- ਮੈਂ ਹੀਰੋ ਬਣ ਜਾਵਾਂਗਾ

9 ਸਤੰਬਰ 1967 ਨੂੰ ਕਸ਼ਮੀਰੀ ਮੂਲ ਦੀ ਮਾਂ ਅਤੇ ਪੰਜਾਬੀ ਪਿਤਾ ਦੇ ਘਰ ਪੈਦਾ ਹੋਇਆ ਇਹ ਮੁੰਡਾ ਰਾਜੀਵ ਭਾਟੀਆ ਸੀ। ਜੋ ਆਉਣ ਵਾਲੇ ਸਾਲਾਂ ਵਿੱਚ ਗੁੱਸੇ ਵਿੱਚ ਕਹੀ ਇਹ ਗੱਲ ਅਕਸ਼ੇ ਕੁਮਾਰ ਬਣ ਕੇ ਸੱਚ ਕਰਨ ਵਾਲਾ ਸੀ।

ਰਾਜੀਵ ਦੇ ਪਿਤਾ ਪਹਿਲਾਂ ਮਿਲਟਰੀ ਵਿੱਚ ਸਨ ਫਿਰ ਸੀਏ ਦੀ ਨੌਕਰੀ ਕਰਨ ਲੱਗੇ। ਕੁਝ ਸਮਾਂ ਬਾਅਦ ਭਾਟੀਆ ਪਰਿਵਾਰ ਮੁੰਬਈ ਸ਼ਿਫਟ ਹੋ ਗਿਆ। ਰਾਜੀਵ ਦੀ ਦਾਖਲਾ ਮਾਟੂੰਗਾ ਦੇ ਡਾਨ ਬਾਸਕੋ ਸਕੂਲ ਵਿੱਚ ਕਰਵਾਇਆ ਗਿਆ।

ਰਾਜੀਵ ਭਾਟੀਆ ਦੇ ਅਕਸ਼ੇ ਕੁਮਾਰ ਬਣਨ ਦੀ ਕਹਾਣੀ

ਰਾਜੀਵ ਦਾ ਖੇਡਣ ਵਿੱਚ ਖ਼ੂਬ ਮਨ ਲਗਦਾ ਸੀ। ਗੁਆਂਢੀਆਂ ਦੇ ਮੁੰਡੇ ਨੂੰ ਕਰਾਟੇ ਕਰਦੇ ਦੇਖ ਕੇ ਦਿਲਚਸਪੀ ਪੈਦਾ ਹੋਈ। 10ਵੀਂ ਕਲਾਸ ਦੀ ਪੜ੍ਹਾਈ ਪੂਰਾ ਕਰਦਿਆਂ ਹੀ ਪਿਤਾ ਨਾਲ ਜਿੱਦ ਕਰਕੇ ਰਾਜੀਵ ਮਾਰਸ਼ਲ ਆਰਟ ਸਿੱਖਣ ਬੈਂਕੌਕ ਚਲੇ ਗਏ। ਬਲੈਕ ਬੈਲਟ ਹਾਸਲ ਕੀਤੀ।

ਪੰਜ ਸਾਲ ਬਾਅਦ ਕੋਲਕੱਤਾ-ਢਾਕਾ ਵਿੱਚ ਟ੍ਰੈਵਲ ਏਜੰਟ, ਹੋਟਲ ਦਾ ਕੰਮ ਕਰਦਾ ਇਹ ਮੁੰਡਾ ਦਿੱਲੀ ਪਹੁੰਚਿਆ। ਕੁਝ ਸਮਾਂ ਲਾਜਪਤ ਰਾਏ ਮਾਰਕਿਟ ਤੋਂ ਕੁੰਦਨ ਦੇ ਗਹਿਣੇ ਖ਼ਰੀਦੇ ਕੇ ਮੁੰਬਈ ਵਿੱਚ ਵੇਚੇ।

ਇਸ ਸਭ ਦੇ ਵਿਚਕਾਰ ਮਨ ਇੱਕ ਵਾਰ ਫਿਰ ਮਾਰਸ਼ਲ ਆਰਟ ਵਾਲੇ ਪਾਲੇ ਵਿੱਚ ਲੈ ਗਿਆ ਅਤੇ ਬੱਚਿਆਂ ਨੂੰ ਮਾਰਸ਼ਲ ਆਰਟ ਸਿਖਾਉਣਾ ਸ਼ੁਰੂ ਕਰ ਦਿੱਤਾ। ਉਸ ਸਮੇਂ ਵਿੱਚ ਮਹੀਨੇ ਦੇ 4-5 ਹਜ਼ਾਰ ਰੁਪਏ ਦੀ ਕਮਾਈ ਹੀ ਹੁੰਦੀ ਸੀ।

ਰਾਜਸਭਾ ਟੀਵੀ ਨੂੰ ਦਿੱਤੇ ਇੱਕ ਇੰਟਰਵਿਊ ਮੁਤਾਬਕ, ਕਿਸੇ ਦੀ ਸਲਾਹ ਮੰਨ ਕੇ ਰਾਜੀਵ ਮਾਡਲਿੰਗ ਕਰਨ ਲੱਗ ਪਿਆ।

ਫਰਨੀਚਰ ਦੀ ਦੁਕਾਨ ਉੱਤੇ ਹੋਏ ਇੱਕ ਫੋਟੋਸ਼ੂਟ ਲਈ ਰਾਜੀਵ ਨੂੰ 21 ਹਜ਼ਾਰ ਰੁਪਏ ਦਾ ਚੈੱਕ ਮਿਲਿਆ। ਰਾਜੀਵ ਨੂੰ ਇਹ ਚੈੱਕ ਤਾਂ ਬਹੁਤ ਪਸੰਦ ਆਇਆ ਪਰ ਉਸ ਉੱਪਰ ਲਿਖਿਆ ਨਾਮ ਜ਼ਿਆਦਾ ਪਸੰਦ ਨਹੀਂ ਆਇਆ।

ਇਸ ਤਰ੍ਹਾਂ ਰਾਜੀਵ ਨੇ ਆਪਣਾ ਨਾਮ ਬਦਲ ਕੇ ਅਕਸ਼ੇ ਕੁਮਾਰ ਰੱਖ ਲਿਆ।

ਇੱਤਿਫਾਕ ਇਹ ਸਮਝੋ ਕਿ ਨਾਮ ਬਦਲਣ ਤੋਂ ਅਗਲੇ ਹੀ ਦਿਨ ਅਕਸ਼ੇ ਨੂੰ ਹੀਰੋ ਵਜੋਂ ਪਹਿਲੀ ਫ਼ਿਲਮ ਮਿਲ ਗਈ। ਇਹ ਫਿਲਮ ਸੀ 1991 ਵਿੱਚ ਆਈ ‘ਸੌਗੰਧ’। ਹਾਲਾਂਕਿ ਇਸ ਤੋਂ ਪਹਿਲਾਂ ਉਹ ਆਜ ਫਿਲਮ ਵਿੱਚ ਵੀ ਇੱਕ ਗੌਣ ਜਿਹੀ ਭੂਮਿਕਾ ਨਿਭਾ ਚੁੱਕੇ ਸਨ।

ਹੁਣ ਭਾਵੇਂ ਅਕਸ਼ੇ ਕੁਮਾਰ ਦੀ ਚੌਕੀਦਾਰ ਨਰਿੰਦਰ ਮੋਦੀ ਨਾਲ ਨਜ਼ਦੀਕੀ ਵੱਧ ਗਈ ਹੈ ਪਰ ਇੱਕ ਸਮਾਂ ਅਜਿਹਾ ਵੀ ਸੀ ਜਦੋਂ ਇੱਕ ਚੌਕੀਦਾਰ ਨੇ ਉਨ੍ਹਾਂ ਦਾ ਰਾਹ ਰੋਕਿਆ ਸੀ।

30-32 ਸਾਲ ਪਹਿਲਾਂ ਮੁੰਬਈ ਦੇ ਇੱਕ ਘਰ ਦੇ ਬਾਹਰ ਅਕਸ਼ੇ ਨੇ ਆਪਣਾ ਫੋਟੋਸ਼ੂਟ ਕਰਵਾਇਆ। ਅਕਸ਼ੇ ਕੁਮਾਰ ਨੇ ਫੋਟੋਸ਼ੂਟ ਘਰ ਦੇ ਅੰਦਰ ਜਾ ਕੇ ਕਰਨਾ ਚਾਹੁੰਦੇ ਸਨ ਪਰ ਚੌਕੀਦਾਰ ਨੇ ਜਾਣ ਨਹੀਂ ਦਿੱਤਾ।

ਅੱਜ ਉਹ ਘਰ ਅਕਸ਼ੇ ਕੁਮਾਰ ਦਾ ਹੈ। ਇਸ ਘਰ ਨੂੰ ਖ਼ਰੀਦਣ ਤੱਕ ਅਕਸ਼ੇ ਨੂੰ ਬੜਾ ਲੰਬਾ ਸਫ਼ਰ ਤੈਅ ਕਰਨਾ ਪਿਆ ਸੀ।

ਉਡਾਣ ਖੁੰਝਣ ਨਾਲ ਖੁੱਲ੍ਹਿਆ ਫਿਲਮਾਂ ਦਾ ਰਾਹ

ਇੱਕ ਵਾਰ ਅਕਸ਼ੇ ਕੁਮਾਰ ਨੇ ਮਾਡਲਿੰਗ ਦੇ ਸੰਬੰਧ ਵਿੱਚ ਬੈਂਗਲੂਰੂ ਜਾਣਾ ਸੀ ਪਰ ਸਵੇਰੇ ਦੇ ਸੱਤ ਨੂੰ ਸ਼ਾਮ ਦੇ ਸੱਤ ਸਮਝਣ ਦੀ ਉਕਾਈ ਕਾਰਨ ਅਕਸ਼ੇ ਦੀ ਫਲਾਈਟ ਛੁੱਟ ਗਈ।

ਬੀਬੀਸੀ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਅਕਸ਼ੇ ਕੁਮਾਰ ਨੇ ਦੱਸਿਆ ਸੀ, “ਫਲਾਈਟ ਛੁੱਟਣ ਤੋਂ ਬਾਅਦ ਮੈਂ ਪੂਰਾ ਦਿਨ ਪਰੇਸ਼ਾਨ ਰਿਹਾ। ਸ਼ਾਮ ਨੂੰ ਇੱਕ ਮਾਡਲਿੰਗ ਕੋਆਰਡੀਨੇਟਰ ਨੂੰ ਆਪਣੀਆਂ ਤਸਵੀਰਾਂ ਦਿਖਾ ਰਿਹਾ ਸੀ।”

“ਉਸੇ ਸਮੇਂ ਮੈਨੂੰ ਪ੍ਰਮੋਦ ਚੱਕਰਵਰਤੀ ਮਿਲੇ। ਤਸਵੀਰ ਦੇਖ ਕੇ ਕਹਿੰਦੇ- ਫ਼ਿਲਮ ਕਰੋਗੇ? ਮੇਰੇ ਹਾਂ ਕਰਦਿਆਂ ਹੀ ਉਨ੍ਹਾਂ ਨੇ ਮੈਨੂੰ ਪੰਜ ਹਜ਼ਾਰ ਦਾ ਚੈੱਕ ਦੇ ਦਿੱਤਾ।”

ਇਸ ਮਗਰੋਂ ਅਕਸ਼ੇ ਨੇ ਕਈ ਫ਼ਿਲਮਾਂ ਕੀਤੀਆਂ। ਉਹ ਇਕੱਠੀਆਂ ਕਈ-ਕਈ ਫਿਲਮਾਂ ਕਰਦੇ ਹਨ। ਇਸ ਦਾ ਨਤੀਜਾ ਇਹ ਵੀ ਹੋਇਆ ਕਿ ਉਨ੍ਹਾਂ ਦੀਆਂ 16 ਫਿਲਮਾਂ ਇਕੱਠੀਆਂ ਫਲਾਪ ਹੋਈਆਂ।

ਕਿਹਾ ਜਾਂਦਾ ਹੈ ਕਿ ਸ਼ੂਟਿੰਗ ਦੌਰਾਨ ਇੱਕ ਬੰਦਾ ਡਾਇਲੌਗ ਲਿਖ ਕੇ ਖੜ੍ਹਾ ਰਹਿੰਦਾ ਹੈ ਜਿਸ ਨੂੰ ਪੜ੍ਹ ਕੇ ਅਕਸ਼ੇ ਡਾਇਲੌਗ ਬੋਲਦੇ ਹਨ। ਜਿਸ ਕਾਰਨ ਕਈ ਰੀ-ਟੇਕ ਹੁੰਦੇ ਹਨ ਅਤੇ ਸਮਾਂ ਵੀ ਖ਼ਰਾਬ ਹੁੰਦਾ ਹੈ।

ਉਨ੍ਹਾਂ ਨੇ ਸਮਾਜਿਕ ਸੁਨੇਹੇ ਵਾਲੀਆਂ ਫਿਲਮਾਂ ਬਹੁਤ ਘੱਟ ਕੀਤੀਆਂ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਤਾਂ ਕਮਰਸ਼ੀਅਲ ਫਿਲਮਾਂ ਕਰਨ ਆਏ ਹਨ।

ਇੱਕ ਵਾਰ ਉਹ ਰਾਜੇਸ਼ ਖੰਨਾ ਅਤੇ ਟਵਿੰਕਲ ਤੋਂ ਕੰਮ ਮੰਗਣ ਵੀ ਗਏ। ਹਾਲਾਂਕਿ ਉਹ ਫ਼ਿਲਮ ਚੰਕੀ ਪਾਂਡੇ ਨੂੰ ਦੇ ਦਿੱਤੀ ਗਈ। ਫਿਰ ਵੀ ਉਹ 2001 ਤੱਕ ਰਾਜੇਸ਼ ਖੰਨਾ ਤੋਂ ਕੰਮ ਮੰਗਦੇ ਰਹੇ।

ਅਕਸ਼ੇ, ਰਜੇਸ਼ ਖੰਨਾ ਅਤੇ ਡਿੰਪਲ ਕਪਾੜੀਆ ਤੋਂ ਟਵਿੰਕਲ ਖੰਨਾ ਦਾ ਹੱਥ ਮੰਗਣ ਵੀ ਗਏ। ਇਸ ਵਾਰ ਰਾਜੇਸ਼ ਖੰਨਾ ਮਨ੍ਹਾ ਨਹੀਂ ਕਰ ਸਕੇ ਅਤੇ ਸਾਲ 2001 ਵਿੱਚ ਟਵਿੰਕਲ ਅਤੇ ਅਕਸ਼ੇ ਦਾ ਵਿਆਹ ਹੋ ਗਿਆ।

ਅਕਸ਼ੇ ਕੁਮਾਰ: ਇੱਕ ਬੇਵਫ਼ਾ ਹੈ… ਇੱਕ ਬੇਵਫ਼ਾ ਹੈ

ਅਕਸ਼ੇ ਕੁਮਾਰ ਨੂੰ ਕਈ ਫ਼ਿਲਮੀ ਰਸਾਲਿਆਂ ਵਿੱਚ ਲੇਡੀ ਕਿਲਰ ਕਿਹਾ ਜਾਂਦਾ ਸੀ।

ਉਨ੍ਹਾਂ ਨੇ ਇੱਕ ਵਾਰ ਬੀਬੀਸੀ ਨੂੰ ਦੱਸਿਆ ਸੀ, “ਮੈਂ ਲੇਡੀ ਕਿਲਰ ਨਹੀਂ ਹਾਂ, ਮੈਂ ਉਨ੍ਹਾਂ ਨੂੰ ਖਿੱਚਦਾ ਹਾਂ। ਮੈਂ ਹਰ ਕੰਮ ਨੂੰ ਈਮਾਨਦਾਰੀ ਨਾਲ ਕਰਨ ਦੀ ਕੋਸ਼ਿਸ਼ ਕਰਦਾ ਹਾਂ। ਜੋੜ-ਤੋੜ ਨਹੀਂ ਕਰਦਾ।”

ਕਦੇ-ਕਦੇ ਡਿਪਲੋਮੈਟਿਕ ਵੀ ਹੁੰਦਾ ਹਾਂ ਤਾਂ ਕਿ ਦੂਸਰੇ ਨੂੰ ਨੁਕਸਾਨ ਨਾ ਪਹੁੰਚੇ। ਮੈਨੂੰ ਲਗਦਾ ਹੈ ਕਿ ਇਨ੍ਹਾਂ ਸਾਰੀਆਂ ਚੀਜ਼ਾਂ ਤੋਂ ਹੀ ਔਰਤਾਂ ਅਤੇ ਦੂਸਰਿਆਂ ਨੂੰ ਖਿੱਚ ਪਾਉਂਦਾ ਹਾਂ। ਇਹ ਸਭ ਵਿਆਹ ਤੋਂ ਪਹਿਲਾਂ ਦੀਆਂ ਗੱਲਾਂ ਹਨ। ਉਸ ਤੋਂ ਬਾਅਦ ਆਪਣਾ ਕ੍ਰਾਊਨ ਕਿਸੇ ਹੋਰ ਨੂੰ ਦੇਣਾ ਪਿਆ।”

ਰਵੀਨਾ ਟੰਡਨ, ਸ਼ਿਲਪਾ ਸ਼ੈਟੀ, ਰੇਖਾ ਅਤੇ ਹੋਰ ਕਈ ਨਾਮ ਹਨ ਜਿਨ੍ਹਾਂ ਬਾਰੇ ਅਕਸ਼ੇ ਨੇ ਕਦੇ ਖੁੱਲ੍ਹ ਕੇ ਗੱਲ ਨਹੀਂ ਕੀਤੀ ਪਰ ਫ਼ਿਲਮ ਸਨਅਤ ਦੇ ਕਈ ਲੋਕਾਂ ਨੂੰ ਪਤਾ ਸੀ ਕਿ ਉਹ ਕਈ ਕਿਸ਼ਤੀਆਂ ’ਤੇ ਸਵਾਰ ਹਨ।

ਵੀਰ ਸਾਂਘਵੀ ਨੂੰ ਦਿੱਤੇ ਇੰਟਰਵਿਊ ਵਿੱਚ ਰਵੀਨਾ ਨੇ ਇਸ ਬਾਰੇ ਖੁੱਲ੍ਹ ਕੇ ਗੱਲ ਕੀਤੀ।

ਉਨ੍ਹਾਂ ਕਿਹਾ, “ਜਦੋਂ ਆਪਣਾ ਸਿੱਕਾ ਖੋਟਾ ਹੋਵੇ ਤਾਂ ਦੂਸਰਿਆਂ ਬਾਰੇ ਕੀ ਕਹੋਗੇ। ਮੇਰੇ ਲਈ ਈਮਾਨਦਾਰੀ ਮਾਅਨੇ ਰੱਖਦੀ ਸੀ। ਉਹ ਚਾਹੁੰਦੇ ਸਨ ਕਿ ਮੈਂ ਹਰ ਵਾਰ ਅਜਿਹਾ ਕਰਾਂ। ਮੈਂ ਤਿੰਨ ਸਾਲ ਅਜਿਹਾ ਕੀਤਾ ਪਰ ਫਿਰ ਮੈਂ ਹਾਰ ਗਈ।”

“ਇਹ ਉਹੀ ਲੜਕਾ ਸੀ ਜਿਸ ਨੇ ਕਿਹਾ ਸੀ ਕਿ ਮੈਂ ਤੇਰੇ ਨਾਲ ਹੀ ਵਿਆਹ ਕਰਵਾਉਣਾ ਚਾਹੁੰਦਾ ਹਾਂ। ਤੇਰੇ ਵਿੱਚ ਉਹ ਸਾਰਾ ਕੁਝ ਹੈ ਜੋ ਮੈਨੂੰ ਚਾਹੀਦਾ ਹੈ।”

“ਸਾਡੀਆਂ ਲੜਾਈਆਂ ਹੁੰਦੀਆਂ ਫਿਰ ਮਨਾਉਣ ਦੇ ਚੱਕਰ ਵਿੱਚ ਅਸੀਂ ਸਗਾਈ ਕਰਦੇ। ਸਾਡੀ ਦੋ ਵਾਰ ਸਗਾਈ ਹੋਈ। ਇੱਕ ਵਾਰ ਜਦੋਂ ਸਾਡਾ ਬ੍ਰੇਕਅੱਪ ਹੁੰਦਾ ਤਾਂ ਉਹ ਕਿਸੇ ਹੋਰ ਨਾਲ ਮੰਗਣੀ ਕਰਵਾ ਲੈਂਦੇ। ਮੈਂ ਕਿਹਾ ਇਹ ਕੋਈ ਖਿਡੌਣਾ ਹੈ ਜੋ ਟੁੱਟ ਗਿਆ ਤੇ ਨਵਾਂ ਲੈ ਆਏ।”

Related posts

US Travel Advisory: ਅਮਰੀਕਾ ਨੇ ਆਪਣੇ ਨਾਗਰਿਕਾਂ ਨੂੰ ਦਿੱਤੀ ਚਿਤਾਵਨੀ, ਭਾਰਤ ਆਉਣ ਸਮੇਂ ਸਾਵਧਾਨ ਰਹਿਣ ਦੀ ਸਲਾਹ

On Punjab

ਕੋਰੋਨਾਵਾਇਰਸ: ਫਰਾਂਸ ‘ਚ ਨਸਲਵਾਦ ਦਾ ਸ਼ਿਕਾਰ ਏਸ਼ੀਆਈ ਲੋਕ

On Punjab

ਜਾਣੋ ਕੀ ਹੈ ਇੰਡੋ-ਇਜ਼ਰਾਇਲ ਤਕਨੀਕ, ਇੱਕ ਕਨਾਲ ਵਿੱਚੋਂ ਇੱਕ ਏਕੜ ਜਿੰਨੀ ਕਮਾਈ ਕਰਨ ਦਾ ਦਾਅਵਾ

On Punjab