PreetNama
ਸੰਪਰਕ/ਸਮਾਜ/Social

ਓਬਾਮਾ ਦੀ ਕਿਤਾਬ ਨੇ ਤੋੜੇ ਰਿਕਾਰਡ, 24 ਘੰਟਿਆਂ ‘ਚ 8,90,000 ਕਿਤਾਬਾਂ ਵਿਕੀਆਂ

ਨਿਊਯਾਰਕ: ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਦੀ ਕਿਤਾਬ ‘ਏ ਪ੍ਰੋਮਾਈਡਜ਼ ਲੈਂਡ’ ਨੇ ਅਮਰੀਕਾ ਤੇ ਕੈਨੇਡਾ ਵਿੱਚ ਪਹਿਲੇ 24 ਘੰਟਿਆਂ ਵਿੱਚ 8,90,000 ਕਾਪੀਆਂ ਵੇਚੀਆਂ। ਇਸ ਦੇ ਨਾਲ ਹੀ ਇਹ ਇਤਿਹਾਸ ਵਿਚ ਸਭ ਤੋਂ ਵੱਧ ਵਿਕਣ ਵਾਲੀ ਰਾਸ਼ਟਰਪਤੀ ਯਾਦਗਾਰ ਬਣਨ ਦੀ ਤਿਆਰੀ ਵਿਚ ਹੈ। ਪਹਿਲੇ ਦਿਨ ਦੀ ਵਿਕਰੀ ‘ਪੈਂਗੂਇਨ ਰੈਂਡਮ ਹਾਊਸ’ ਦਾ ਰਿਕਾਰਡ ਹੈ, ਜਿਸ ਵਿੱਚ ਕਿਤਾਬ ਖਰੀਦਣ ਲਈ ਪ੍ਰੀ-ਬੁਕਿੰਗ, ਈ-ਬੁੱਕ ਤੇ ਆਡੀਓ ਵਿਕਰੀ ਸ਼ਾਮਲ ਹੈ।

ਦੱਸ ਦਈਏ ਕਿ ਪੈਂਗੂਇਨ ਰੈਂਡਮ ਹਾਊਸ ਦੇ ਪ੍ਰਕਾਸ਼ਕ ਡੇਵਿਡ ਡ੍ਰੈਕ ਨੇ ਕਿਹਾ, “ਅਸੀਂ ਪਹਿਲੇ ਦਿਨ ਦੀ ਵਿਕਰੀ ਤੋਂ ਖੁਸ਼ ਹਾਂ।” ਉਨ੍ਹਾਂ ਕਿਹਾ, “ਇਹ ਵਿਆਪਕ ਉਤਸ਼ਾਹ ਨੂੰ ਦਰਸਾਉਂਦਾ ਹੈ, ਜੋ ਪਾਠਕਾਂ ਨੂੰ (ਸਾਬਕਾ) ਰਾਸ਼ਟਰਪਤੀ ਓਬਾਮਾ ਦੀ ਬਹੁਤੀ ਉਡੀਕ ਵਾਲੀ ਕਿਤਾਬ ਲਈ ਸੀ।”

ਏ ਪ੍ਰੋਮਾਈਡਜ਼ ਲੈਂਡ’ ਇਸ ਸਮੇਂ ‘ਐਮਜ਼ੋਨ’ ਤੇ ‘ਬਾਰਨਜ਼ ਐਂਡ ਨੋਬਲ’ (ਡਾਟ ਕਾਮ) ‘ਤੇ ਟਾਪ ‘ਤੇ ਹੈ। ਬਾਰਨਜ਼ ਐਂਡ ਨੋਬਲ ਦੇ ਸੀਈਓ ਜੇਮਸ ਡੋਂਟ ਨੇ ਕਿਹਾ ਕਿ ਇਸ ਨੇ ਪਹਿਲੇ ਦਿਨ 50,000 ਤੋਂ ਵੱਧ ਕਾਪੀਆਂ ਵੇਚੀਆਂ ਹਨ ਤੇ 10 ਦਿਨਾਂ ਵਿੱਚ 10 ਲੱਖ ਕਾਪੀਆਂ ਵੇਚਣ ਦੀ ਉਮੀਦ ਹੈ। ਓਬਾਮਾ ਦੇ 768 ਪੰਨਿਆਂ ਦੀ ਕੀਤਾਬ ਦੀ ਕੀਮਤ 45 ਡਾਲਰ ਹੈ।

Related posts

ਲਾਹੌਰ ਅਦਾਲਤ ਨੇ ਹਾਫਿਜ਼ ਸਈਦ ਖਿਲਾਫ ਸੁਣਵਾਈ 16 ਦਸੰਬਰ ਤੱਕ ਕੀਤੀ ਮੁਲਤਵੀ

On Punjab

Attack in Jerusalem : ਅਮਰੀਕਾ ਨੇ ਯੇਰੂਸ਼ਲਮ ‘ਚ ਹੋਏ ਅੱਤਵਾਦੀ ਹਮਲੇ ਦੀ ਕੀਤੀ ਨਿੰਦਾ, 8 ਲੋਕਾਂ ਦੀ ਮੌਤ ਨੂੰ ‘ਘਿਨੌਣਾ’ ਅਪਰਾਧ ਦੱਸਿਆ

On Punjab

ਮੁੰਬਈ-ਅਹਿਮਦਾਬਾਦ ਹਾਈਵੇਅ ‘ਤੇ 25 ਫੁੱਟ ਹਵਾ ‘ਚ ਉੱਛਲੀ ਕਾਰ, ਫਿਲਮੀ ਸਟਾਈਲ ਦੀ ਘਟਨਾ ਦਾ ਵੀਡੀਓ ਵਾਇਰਲ

On Punjab