62.49 F
New York, US
June 16, 2025
PreetNama
ਖਾਸ-ਖਬਰਾਂ/Important News

ਐਵੇਂ ਨਹੀਂ ਖਾਲਿਸਤਾਨੀਆਂ ਨਾਲ ਡਟੀ ਕੈਨੇਡਾ ਸਰਕਾਰ! ਤੱਥ ਤੇ ਅੰਕੜੇ ਕਰ ਦੇਣਗੇ ਹੈਰਾਨ

ਭਾਰਤ ਤੇ ਕੈਨੇਡਾ ਵਿਚਾਲੇ ਤਣਾਅ ਵਧ ਗਿਆ ਹੈ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਖਾਲਿਸਤਾਨੀ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਪਿੱਛੇ ਭਾਰਤੀ ਏਜੰਸੀਆਂ ਦੇ ਹੱਥ ਬਾਰੇ ਦਾਅਵਾ ਕੀਤਾ ਗਿਆ ਹੈ। ਉਧਰ, ਭਾਰਤ ਨੇ ਪਲਟਵਾਰ ਕਰਦਿਆਂ ਕੈਨੇਡਾ ਦੇ ਰਾਜਦੂਤ ਨੂੰ ਦੇਸ਼ ਛੱਡਣ ਦਾ ਹੁਕਮ ਦਿੱਤਾ ਹੈ। ਹੁਣ ਚਰਚਾ ਛਿੜ ਗਈ ਹੈ ਕਿ ਆਖਰ ਕੈਨੇਡਾ ਖਾਲਿਸਤਾਨੀਆਂ ਲਈ ਕਿਉਂ ਡਟਿਆ ਹੋਇਆ ਹੈ।

ਦਰਅਸਲ ਖਾਲਿਸਤਾਨ ਦੀ ਹਮਾਇਤ ਕੈਨੇਡੀਅਨ ਲੀਡਰਾਂ ਦੀ ਮਜਬੂਰੀ ਬਣਦੀ ਜਾ ਰਹੀ ਹੈ। ਕੈਨੇਡਾ ਵਿੱਚ 2025 ਵਿੱਚ ਹੋਣ ਵਾਲੀਆਂ ਚੋਣਾਂ ਲਈ ਕੈਨੇਡਾ ਦੇ ਪ੍ਰਧਾਨ ਮੰਤਰੀ ਤੇ ਸਿਆਸੀ ਪਾਰਟੀਆਂ ਨੂੰ ਖਾਲਿਸਤਾਨੀਆਂ ਦਾ ਸਮਰਥਨ ਕਰਨਾ ਹੀ ਪਵੇਗਾ। ਇਸ ਪਿੱਛੇ ਸਭ ਤੋਂ ਵੱਡਾ ਤੇ ਪਹਿਲਾ ਕਾਰਨ ਕੈਨੇਡਾ ਵਿੱਚ ਵਸੇ ਪੰਜਾਬੀ ਸਿੱਖ ਹਨ। 2021 ਦੇ ਇੱਕ ਅਧਿਐਨ ਅਨੁਸਾਰ ਕੈਨੇਡਾ ਵਿੱਚ ਪੰਜਾਬੀਆਂ ਦੀ ਗਿਣਤੀ 2.6% ਹੈ। ਭਾਵ 9.50 ਲੱਖ ਪੰਜਾਬੀ ਉੱਥੇ ਵਸੇ ਹੋਏ ਹਨ ਜਿਨ੍ਹਾਂ ਵਿੱਚ 7.70 ਲੱਖ ਸਿੱਖ ਹਨ।

ਕੈਨੇਡਾ ਵਿੱਚ ਪੂਰਨ ਬਹੁਮਤ ਹਾਸਲ ਕਰਨ ਲਈ, ਕਿਸੇ ਵੀ ਪਾਰਟੀ ਨੂੰ ਲੋਕ ਸਭਾ ਦੀਆਂ 338 ਸੀਟਾਂ ਵਿੱਚੋਂ 170 ਸੀਟਾਂ ਜਿੱਤਣੀਆਂ ਪੈਂਦੀਆਂ ਹਨ। 2021 ਦੇ ਚੋਣ ਨਤੀਜਿਆਂ ਦੀ ਗੱਲ ਕਰੀਏ ਤਾਂ ਇੱਥੇ 17 ਸੀਟਾਂ ਸਨ ਜਿਨ੍ਹਾਂ ‘ਤੇ ਭਾਰਤੀਆਂ ਨੇ ਜਿੱਤ ਹਾਸਲ ਕੀਤੀ। ਅੱਗੇ ਇਨ੍ਹਾਂ 17 ਸੰਸਦ ਮੈਂਬਰਾਂ ਵਿੱਚੋਂ ਵੀ 16 ਪੰਜਾਬੀ ਸਨ।

ਕੈਨੇਡੀਅਨ ਮੀਡੀਆ ਰਿਪੋਰਟਾਂ ਮੁਤਾਬਕ 2021 ਦੀਆਂ ਕੈਨੇਡੀਅਨ ਚੋਣਾਂ ਦੀ ਗੱਲ ਕਰੀਏ ਤਾਂ 49 ਭਾਰਤੀਆਂ ਨੇ 338 ਸੀਟਾਂ ‘ਤੇ ਚੋਣ ਲੜੀ ਸੀ। ਇਨ੍ਹਾਂ ਵਿੱਚ 35 ਦੇ ਕਰੀਬ ਉਮੀਦਵਾਰ ਪੰਜਾਬ ਤੋਂ ਸਨ। ਇਨ੍ਹਾਂ ‘ਚੋਂ 8 ਸੀਟਾਂ ਅਜਿਹੀਆਂ ਸਨ, ਜਿਨ੍ਹਾਂ ‘ਤੇ ਪੰਜਾਬੀ ਦੇ ਸਾਹਮਣੇ ਪੰਜਾਬੀ ਉਮੀਦਵਾਰ ਹੀ ਸਨ। ਇਨ੍ਹਾਂ 8 ਸੀਟਾਂ ‘ਚੋਂ 5 ਸੀਟਾਂ ‘ਤੇ 2 ਪੰਜਾਬੀ ਤੇ 3 ਸੀਟਾਂ ‘ਤੇ 3 ਪੰਜਾਬੀ ਇੱਕ-ਦੂਜੇ ਦੇ ਖਿਲਾਫ ਚੋਣ ਲੜ ਰਹੇ ਸਨ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ ‘ਤੇ ਵੀ ਫੋਲੋ ਕਰ ਸਕਦੇ ਹੋ।

Related posts

ਉਸਾਰੀ ਅਧੀਨ ਸੁਰੰਗ ਦੀ ਛੱਤ ਡਿੱਗੀ, 6 ਮਜ਼ਦੂਰਾਂ ਦੇ ਫਸੇ ਹੋਣ ਦਾ ਖ਼ਦਸ਼ਾ

On Punjab

ਹਰਿਆਣਾ ਅਸੈਂਬਲੀ ਦਾ ਬਜਟ ਸੈਸ਼ਨ 10 ਮਾਰਚ ਦੁਪਹਿਰ 2 ਵਜੇ ਤੱਕ ਮੁਲਤਵੀ

On Punjab

ਅਮਰੀਕੀ ਰਾਸ਼ਟਰਪਤੀ ਚੋਣਾਂ ‘ਚ ਦੰਗਿਆਂ ਦਾ ਡਰ, ਹਥਿਆਰਾਂ ਦੀ ਖ਼ਰੀਦ ‘ਚ ਆਈ ਤੇਜ਼ੀ

On Punjab