PreetNama
ਰਾਜਨੀਤੀ/Politics

ਐਗ਼ਜ਼ਿਟ ਪੋਲ ‘ਤੇ ਉੱਠੇ ਸਵਾਲ, “ਭਾਜਪਾ ਨੂੰ ਜਿਤਾ ਰਹੇ ਤਾਂ ਜੋ EVM ਦਾ ਖੇਡ ਖੇਡਿਆ ਜਾਵੇ”

ਵੀਂ ਦਿੱਲੀ: ਲੋਕ ਸਭਾ ਚੋਣਾਂ 2019 ਖ਼ਤਮ ਹੋ ਗਿਆ ਹੈ ਅਤੇ 23 ਮਈ ਨੂੰ ਨਤੀਜਿਆਂ ਦਾ ਇੰਤਜ਼ਾਰ ਸਾਰਿਆਂ ਨੂੰ ਹੋ ਰਿਹਾ ਹੈ। ਇਸੇ ਦਰਮਿਆਨ ਨਤੀਜਿਆਂ ਤੋਂ ਪਹਿਲਾਂ ਸਾਰੇ ਨਿਊਜ਼ ਚੈਨਲਜ਼ ਨੇ ਆਪਣੇ ਐਗ਼ਜ਼ਿਟ ਪੋਲ ਜਾਰੀ ਕਰ ਦਿੱਤੇ ਹਨ। ਤਕਰੀਬਨ ਸਾਰੇ ਐਗ਼ਜ਼ਿਟ ਪੋਲ ਵਿੱਚ ਐਨਡੀਏ ਦੀ ਸਰਕਾਰ ਬਣਦੀ ਦਿਖਾਈ ਦੇ ਰਹੀ ਹੈ। ਐਗ਼ਜ਼ਿਟ ਪੋਲ ਆਉਣ ਤੋਂ ਬਾਅਦ ਵਿਰੋਧੀ ਧਿਰਾਂ ਲਗਾਤਾਰ ਇਨ੍ਹਾਂ ਨੂੰ ਖਾਰਜ ਕਰਦੀਆਂ ਆ ਰਹੀਆਂ ਹਨ ਅਤੇ ਕਹਿ ਰਹੀਆਂ ਹਨ ਕਿ 23 ਮਈ ਨੂੰ ਨਤੀਜੇ ਐਗ਼ਜ਼ਿਟ ਪੋਲ ਤੋਂ ਬਿਲਕੁਲ ਵੱਖਰੇ ਹੋਣਗੇ।ਇਸ ਲੋਕ ਸਭਾ ਚੋਣਾਂ ਵਿੱਚ ਟਿਕਟ ਨਾ ਮਿਲਣ ਤੋਂ ਨਾਰਾਜ਼ ਭਾਜਪਾ ਛੱਡ ਕਾਂਗਰਸ ਵਿੱਚ ਸ਼ਾਮਲ ਹੋਣ ਵਾਲੇ ਸਾਬਕਾ ਸੰਸਦ ਮੈਂਬਰ ਉਦਿਤ ਰਾਜ ਨੇ ਵੀ ਐਗ਼ਜ਼ਿਟ ਪੋਲ ਦੇ ਨਤੀਜੇ ਰੱਦ ਕਰ ਦਿੱਤੇ ਹਨ। ਉਨ੍ਹਾਂ ਟਵਿੱਟਰ ਰਾਹੀਂ ਕੇਂਦਰ ਸਰਕਾਰ ਇਲਜ਼ਾਮ ਲਾਉਂਦਿਆਂ ਕਿਹਾ, “TV ਸਰਵੇਖਣ ਭਾਜਪਾ ਨੂੰ ਜਿਤਾ ਰਹੇ ਹਨ ਤਾਂ ਜੋ ਵਿਰੋਧੀ ਧਿਰਾਂ ਨਿਰਾਸ਼ ਹੋ ਜਾਣ ਅਤੇ ਏਕੇ ਦਾ ਪ੍ਰਗਟਾਵਾ ਨਾ ਕਰ ਸਕਣ। ਇੱਕ ਹੋਰ ਵਜ੍ਹਾ ਹੋ ਸਕਦੀ ਹੈ ਕਿ EVM ਦਾ ਖੇਡ ਕੀਤਾ ਜਾਏ।ਉਦਿਤ ਰਾਜ ਨੇ ਅੱਗੇ ਵੀ ਲਿਖਿਆ, “ਕੇਰਲ ਵਿੱਚ ਭਾਜਪਾ ਅੱਜ ਤਕ ਇੱਕ ਵੀ ਸੀਟ ਨਹੀਂ ਜਿੱਤ ਸਕੀ, ਜਾਣਦੇ ਹੋ ਕਿਉਂ? ਕਿਉਂਕਿ ਉੱਥੇ ਲੋਕ ਸਿੱਖਿਅਤ ਹਨ, ਅੰਨ੍ਹੇ ਭਗਤ ਨਹੀਂ।” ਦੱਸ ਦੇਈਏ ਕਿ ਬੀਤੇ ਕੱਲ੍ਹ ਸੱਤਵੇਂ ਗੇੜ ਦੀਆਂ ਲੋਕ ਸਭਾ ਚੋਣਾਂ ਖ਼ਤਮ ਹੋ ਚੁੱਕੀਆਂ ਹਨ। ਏਬੀਪੀ ਨਿਊਜ਼ ਸਮੇਤ ਸਾਰੇ ਸੱਤ ਨਿਜੀ ਚੈਨਲਾਂ ਨੇ ਐਗ਼ਜ਼ਿਟ ਪੋਲ ਜਾਰੀ ਕਰ ਦਿੱਤੇ ਹਨ, ਜਿਨ੍ਹਾਂ ਮੁਤਾਬਕ ਐਨਡੀਏ ਨੂੰ ਬਹੁਮਤ ਮਿਲਦਾ ਦਿਖਾਈ ਦੇ ਰਿਹਾ ਹੈ। ਏਬੀਪੀ ਨਿਊਜ਼ ਅਤੇ ਨੀਲਸਨ ਦੇ ਸਰਵੇਖਣ ਵਿੱਚ ਐਨਡੀਏ ਨੂੰ 277 ਸੀਟਾਂ ਮਿਲ ਰਹੀਆਂ ਹਨ। ਉੱਥੇ ਹੀ ਯੂਪੀਏ ਨੂੰ ਪਿਛਲੇ ਸਾਲ ਦੇ ਮੁਕਾਬਲੇ ਦੁੱਗਣੇ ਤੋਂ ਵੀ ਵੱਧ ਯਾਨੀ ਕਿ 130 ਸੀਟਾਂ ‘ਤੇ ਜਿੱਤ ਮਿਲ ਰਹੀ ਹੈ। ਹੋਰਨਾਂ ਦੇ ਖਾਤੇ 135 ਸੀਟਾਂ ਮਿਲਦੀਆਂ ਦਿਖਾਈ ਦੇ ਰਹੀਆਂ ਹਨ।

Related posts

ਅਸਾਮ ਦੇ ਸਾਬਕਾ ਮੁੱਖ ਮੰਤਰੀ ਤਰੁਣ ਗੋਗੋਈ ਦਾ ਦਿਹਾਂਤ

On Punjab

ਦੇਸ਼ ਭਰ ਦੀਆਂ 250 ਕਿਸਾਨ ਜਥੇਬੰਦੀਆਂ ਇਕਜੁੱਟ, 5 ਨੰਵਬਰ ਨੂੰ ਪੂਰੇ ਦੇਸ਼ ‘ਚ ਚੱਕਾ ਜਾਮ

On Punjab

ਮੀਡੀਆ ਬਨਾਮ ਮੁਲਕ

On Punjab
%d bloggers like this: