PreetNama
ਖਾਸ-ਖਬਰਾਂ/Important News

ਉੱਤਰ-ਭਾਰਤ ਦੀ ਸਭ ਤੋਂ ਵੱਡੀ ਕੱਪੜਾ ਮਾਰਕਿਟ ‘ਚ ਲੱਗੀ ਭਿਆਨਕ ਅੱਗ, ਸਾਜ਼ਿਸ਼ ਦਾ ਸ਼ੱਕ

ਅੰਬਾਲਾਉੱਤਰ ਭਾਰਤ ਦੀ ਸਭ ਤੋਂ ਵੱਡੀ ਕੱਪੜਾ ਮਾਰਕਿਟ ਅੰਬਾਲਾ ਵਿੱਚ ਤਿੰਨ ਦੁਕਾਨਾਂ ਨੂੰ ਅੱਗ ਲੱਗ ਗਈ। ਵੇਖਦਿਆਂ ਹੀ ਵੇਖਦਿਆਂ ਅੱਗ ਨੇ ਤਿੰਨਾਂ ਦੁਕਾਨਾਂ ਨੂੰ ਆਪਣੀ ਚਪੇਟ ‘ਚ ਲੈ ਲਿਆ। ਉਧਰ ਅੱਗ ਬੁਝਾਊ ਵਿਭਾਗ ਦੀਆਂ ਛੇ ਗੱਡੀਆਂ ਮੌਕੇ ‘ਤੇ ਪਹੁੰਚ ਕੇ ਅੱਗ ਬੁਝਾਉਣ ‘ਚ ਲੱਗੀਆਂ ਹਨ। ਅੱਗ ਲੱਗਣ ਪਿੱਛੇ ਸ਼ਾਰਟ ਸਰਕਟ ਨੂੰ ਮੁੱਖ ਕਾਰਨ ਦੱਸਿਆ ਜਾ ਰਿਹਾ ਹੈ।

ਇਸ ਅੱਗ ਦੀ ਘਟਨਾ ਬਾਰੇ ਦੁਕਾਨ ਮਾਲਕਾਂ ਦਾ ਕਹਿਣਾ ਕੁਝ ਹੋਰ ਹੀ ਹੈ। ਉਨ੍ਹਾਂ ਮੁਤਾਬਕ ਦੁਕਾਨ ਮਾਲਕਾਂ ਦਾ ਪ੍ਰੋਪਰਟੀ ਨੂੰ ਲੈ ਕੇ ਵਿਵਾਦ ਚੱਲ ਰਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਦੁਕਾਨਾਂ ਨੂੰ ਅੱਗ ਲਗਵਾਈ ਗਈ ਹੈ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ‘ਚ ਜੁਟੀ ਹੋਈ ਹੈ। ਇਸ ਅੱਗ ਨਾਲ ਦੁਕਾਨ ‘ਚ ਰੱਖਿਆ ਸਾਰ ਸਮਾਨ ਸੜ੍ਹ ਕੇ ਸੁਆਹ ਹੋ ਗਿਆ।

Related posts

1700 ਤੋਂ ਵੱਧ ਲੋਕਾਂ ਦਾ ਕਾਲ ਬਣ ਚੁੱਕਾ ਹੈ ਪਾਕਿਸਤਾਨ ‘ਚ ਆਇਆ ਹੜ੍ਹ, ਸੰਯੁਕਤ ਰਾਸ਼ਟਰ ਮੁਖੀ ਨੇ ਪੱਛਮੀ ਦੇਸ਼ਾਂ ਨੂੰ ਕੀਤੀ ਮਦਦ ਦੀ ਅਪੀਲ

On Punjab

ਡੇਰਾ ਬਿਆਸ ਜਾ ਰਹੀ ਸੰਗਤ ਨੂੰ ਪੇਸ਼ ਆਏ ਹਾਦਸੇ ’ਚ ਤਿੰਨ ਸ਼ਰਧਾਲੂ ਹਲਾਕ, 15 ਜ਼ਖਮੀ

On Punjab

ਫੇਸਬੁੱਕ ਤੋਂ ਹਟਾਏ ਜਾਣ ਤੋਂ ਬਾਅਦ ਇਸ ਤਰੀਕੇ ਨਾਲ ਫਿਰ ਡੋਨਾਲਡ ਟਰੰਪ ਨੇ ਕੀਤੀ ਐਕਟਿਵ ਹੋਣ ਦੀ ਕੋਸ਼ਿਸ਼

On Punjab