PreetNama
ਖਾਸ-ਖਬਰਾਂ/Important News

ਉੱਤਰਦੇ ਵੇਲੇ ਜਹਾਜ਼ ਹਾਦਸਾਗ੍ਰਸਤ, 10 ਯਾਤਰੀਆਂ ਦੀ ਮੌਤ

ਡਲਾਸਅਮਰੀਕਾ ਦੇ ਟੈਕਸਾਸ ‘ਚ ਛੋਟਾ ਯਾਤਰੀ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ। ਹਾਦਸੇ ‘ਚ 10 ਲੋਕਾਂ ਦੀ ਮੌਤ ਹੋ ਗਈ। ਜਹਾਜ਼ ਨੇ ਐਤਵਾਰ ਸਵੇਰੇ ਐਡੀਸਨ ਏਅਰਪੋਰਟ ਤੇ ਟੇਕਆਫ ਕੀਤਾ ਸੀਪਰ ਆਊਟ ਆਫ਼ ਕੰਟਰੋਲ ਹੋ ਕੇ ਜਹਾਜ਼ ਹੈਂਗਰ ‘ਚ ਜਾ ਵੱਜਿਆ। ਇਸ ਤੋਂ ਬਾਅਦ ਜਹਾਜ਼ ਨੂੰ ਅੱਗ ਲੱਗ ਗਈ।

ਐਡੀਸਨ ਸ਼ਹਿਰ ਦੀ ਬੁਲਾਰਾ ਮੈਰੀ ਰੋਸੇਨਲੇਥ ਮੁਤਾਬਕਇਹ ਇੰਜਨ ਵਾਲਾ ਛੋਟਾ ਬੀਚਕ੍ਰਾਫਟ ਬੀਈ-350 ਕਿੰਗ ਏਅਰ ਜਹਾਜ਼ ਸੀ ਜੋ ਡਲਾਸ ਤੋਂ 32 ਕਿਮੀ ਦੂਰ ਐਡੀਸਨ ਏਅਰਪੋਰਟ ‘ਤੇ ਸਵੇਰੇ ਕਰੀਬ ਵਜੇ ਹਾਦਸੇ ਦਾ ਸ਼ਿਕਾਰ ਹੋ ਗਿਆ।

ਐਫਏੇਏ ਨੇ ਕਿਹਾ ਕਿ ਟੇਕਆਫ ਦੌਰਾਨ ਹੀ ਪਲੇਨ ਹੈਂਗਰ ਨਾਲ ਟਕਰਾ ਗਿਆ। ਇਸ ਤੋਂ ਤੁਰੰਤ ਬਾਅਦ ਇਸ ਨੇ ਅੱਗ ਫੜ੍ਹ ਲਈ ਤੇ ਹਾਲਾਤ ਕਾਬੂ ਕਰਨ ‘ਚ ਕਾਫੀ ਸਮਾਂ ਲੱਗ ਗਿਆ। ਇਸ ਕਰਕੇ 10 ਲੋਕਾਂ ਦੀ ਜਾਨ ਚਲੇ ਗਈ।

Related posts

Nawaz Sharif: ਚਾਰ ਸਾਲ ਬਾਅਦ ਲੰਡਨ ਤੋਂ ਪਾਕਿਸਤਾਨ ਪਰਤੇ ਨਵਾਜ਼ ਸ਼ਰੀਫ, ਜਾਣੋ ਸ਼ਾਹਬਾਜ਼ ਸ਼ਰੀਫ ਕੀ ਕਿਹਾ ?

On Punjab

ਮਲੇਸ਼ੀਆ ਨੂੰ ਹਰਾ ਕੇ ਸੁਲਤਾਨ ਆਫ਼ ਜੋਹਰ ਕੱਪ ਦੇ ਫਾਈਨਲ ਵਿੱਚ ਪੁੱਜਿਆ ਭਾਰਤ

On Punjab

ਸ਼ੁਰੂਆਤੀ ਸੁਸਤੀ ਮਗਰੋਂ ਸ਼ੇਅਰ ਬਜ਼ਾਰ ਚੜ੍ਹਿਆ

On Punjab