Eid Milad Un Nabi wishes: ਨਵੀਂ ਦਿੱਲੀ: ਦੇਸ਼ ਭਰ ਐਤਵਾਰ ਨੂੰ ਪੀਐੱਮ ਮੋਦੀ ਵੱਲੋਂ ਮਿਲਾਦ-ਉਲ-ਨਬੀ ਦੀ ਵਧਾਈ ਦਿੱਤੀ ਗਈ ਹੈ । ਦਰਅਸਲ, ਇਹ ਤਿਓਹਾਰ ਇਸਲਾਮ ਦੇ ਪੈਗੰਬਰ ਹਜ਼ਰਤ ਮੁਹੰਮਦ ਮਿਲਾਦ-ਉਲ-ਨਬੀ ਦੇ ਜਨਮ ਦੀ ਖੁਸ਼ੀ ਵਿੱਚ ਮਨਾਇਆ ਜਾਂਦਾ ਹੈ । ਇਸ ਤਿਓਹਾਰ ਦੀ ਵਧਾਈ ਦਿੰਦੇ ਹੋਏ ਪੀਐੱਮ ਮੋਦੀ ਨੇ ਆਪਣੇ ਸੰਦੇਸ਼ ਵਿੱਚ ਲਿਖਿਆ ਕਿ ‘ਪੈਗੰਬਰ ਮੁਹੰਮਦ ਦੇ ਵਿਚਾਰਾਂ ਤੋਂ ਪ੍ਰੇਰਿਤ ਹੋ ਕੇ ਸਮਾਜ ਵਿੱਚ ਸਦਭਾਵ ਤੇ ਕਰੁਣਾ ਦੀ ਭਾਵਨਾ ਵਧਾਈ ਜਾ ਸਕਦੀ ਹੈ ਤੇ ਚੁਫੇਰੇ ਸ਼ਾਂਤੀ ਸਥਾਪਿਤ ਹੋ ਸਕਦੀ ਹੈ ।
ਜ਼ਿਕਰਯੋਗ ਹੈ ਕਿ ਪੈਗੰਬਰ ਹਜ਼ਰਤ ਮੁਹੰਮਦ ਨੂੰ ਇਸਲਾਮ ਧਰਮ ਦਾ ਸੰਸਤਾਪਕ ਮੰਨਿਆ ਜਾਂਦਾ ਹੈ । ਉਨ੍ਹਾਂ ਕਿਹਾ ਸੀ ਕਿ ਜੋ ਗਿਆਨ ਦਾ ਸਨਮਾਨ ਕਰਦਾ ਹੈ, ਉਹ ਉਨ੍ਹਾਂ ਦਾ ਆਦਰ ਕਰਦਾ ਹੈ । ਇਸ ਮੌਕੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਵੱਲੋਂ ਵੀ ਸ਼ੁੱਭਕਾਮਨਾਵਾਂ ਦਿੱਤੀਆਂ ਗਈਆਂ । ਇਸ ਤੋਂ ਇਲਾਵਾ ਕਈ ਹੋਰ ਆਗੂਆਂ ਜਿਨ੍ਹਾਂ ਵਿਚ ਕੇਂਦਰੀ ਮੰਤਰੀ ਸਮ੍ਰਿਤੀ ਈਰਾਨੀ, ਰਵੀਸ਼ੰਕਰ ਪ੍ਰਸਾਦ, ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਵੀ ਮੁਸਲਿਮ ਸਮਾਜ ਦੇ ਲੋਕਾਂ ਨੂੰ ਈਦ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ ਗਈਆਂ ।