77.14 F
New York, US
July 1, 2025
PreetNama
ਸਿਹਤ/Health

ਇਨ੍ਹਾਂ ਕਾਰਨਾਂ ਕਰਕੇ ਆਉਂਦੀ ਹੈ ਨਸਾਂ ‘ਚ ਸੋਜ ਦੀ ਸਮੱਸਿਆ …

ਅਜੋਕੇ ਲਾਈਫਸਟਾਈਲ ਦੇ ਚਲਦਿਆਂ ਲੋਕਾਂ ਨੂੰ ਸਿਹਤ ਨਾਲ ਜੁੜੀਆਂ ਪ੍ਰੇਸ਼ਾਨੀਆਂ ਆਉਂਦੀਆਂ ਰਹਿੰਦੀਆਂ ਹਨ। ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਨਸਾਂ ‘ਚ ਸੋਜ ਦੀ ਸਮੱਸਿਆ ਜਿਸ ਤੋਂ ਕਿ ਬਹੁਤ ਸਾਰੇ ਲੋਕ ਪੀੜਿਤ ਹੁੰਦੇ ਹਨ। ਇਸ ਦਾ ਮੁੱਖ ਕਾਰਨ ਇਹ ਹੈ ਕਿ ਜ਼ਿਆਦਾ ਕੰਮ ਕਰਨ ਜਾਂ ਫਿਰ ਮਾਸਪੇਸ਼ੀਆਂ ‘ਚ ਖਿੱਚ ਕਰਕੇ ਹੁੰਦਾ ਹੈ। ਇਸ ਨੂੰ ਅਸੀਂ ਵੈਰੀਕੋਜ਼ ਵੈਨਸ(varicose veins) ਕਹਿੰਦੇ ਹਨ। ਇਹ ਇੱਕ ਗੰਭੀਰ ਬਿਮਾਰੀ ਹੈ , ਇਸ ਰੋਗ ਵਿੱਚ ਪੈਰਾਂ ਦੀਆਂ ਨਸਾਂ ਫੁੱਲ ਜਾਂਦੀਆਂ ਹਨ ਅਤੇ ਵੱਧ ਜਾਂਦੀਆਂ ਹਨ ।ਕਿਉਂ ਹੁੰਦੀ ਹੈ ਇਹ ਸਮੱਸਿਆ
* varicose veins ਉਸ ਸਮੇਂ ਹੁੰਦਾ ਹੈ ਜਦੋਂ ਨਸਾਂ ਠੀਕ ਤਰ੍ਹਾਂ ਕੰਮ ਨਹੀਂ ਕਰ ਪਾਉਂਦੀਆਂ ਪੈਰਾਂ ਦੇ ਬਲੱਡ ਨੂੰ ਦਿਲ ਤੱਕ ਪਹੁੰਚਾਉਣ ਲਈ ਪੈਰਾਂ ਦੀਆਂ ਨਾੜਾਂ ਭਾਵ ਨਸਾਂ ‘ਚ ਵਾਲਵ ਹੁੰਦੇ ਹਨ। ਜੇਕਰ ਇਹ ਵਾਲਵ ਖ਼ਰਾਬ ਹੋ ਜਾਣ ਤਾਂ ਇਹ ਬਲੱਡ ਨਸਾਂ ਵਿੱਚ ਜੰਮਣ ਲੱਗਦਾ ਹੈ ਜਿਸ ਵਜ੍ਹਾ ਕਰਕੇ ਨਸਾਂ ਵਿੱਚ ਸੋਜ ਆ ਜਾਂਦੀ ਹੈ ਅਤੇ ਇਹ ਫੁੱਲੀਆਂ ਹੋਈਆਂ ਦਿਖਾਈ ਦਿੰਦੀਆਂ ਹਨ ।ਕਈ ਵਾਰ ਜ਼ਿਆਦਾ ਸਮੇਂ ਤੱਕ ਬੈਠੇ ਰਹਿਣਾ ਅਤੇ ਪੈਰਾਂ ਨੂੰ ਮੋੜ ਕੇ ਬੈਠਣ ਨਾਲ ਪੈਰਾਂ ਦੀਆਂ ਨਸਾਂ ਵਿੱਚ ਖ਼ੂਨ ਦਾ ਖੂਨ ਦਾ ਵਹਾਅ ਘੱਟ ਹੋ ਜਾਂਦਾ ਹੈ । ਜਿਸ ਕਰਕੇ ਪੈਰ ਸੁੰਨ ਪੈ ਜਾਣਦੇ ਹਨ ਅਤੇ ਦਰਦ ਦੀ ਸਮੱਸਿਆ ਵੀ ਹੋ ਸਕਦੀ ਹੈਕਈ ਵਾਰ ਇਹ ਸੱਮਸਿਆ ਲਗਾਤਾਰ ਖੜ੍ਹੇ ਰਹਿਣ ਕਰਕੇ ਵੀ ਹੁੰਦੀ ਹੈ। ਜ਼ਿਆਦਾ ਸਮਾਂ ਖੜ੍ਹੇ ਰਹਿਣ ਨਾਲ ਮਾਸਪੇਸ਼ੀਆਂ ਥੱਕ ਜਾਂਦੀਆਂ ਹਨ ਅਤੇ ਪੈਰਾਂ ਦੀਆਂ ਨਸਾਂ ਵਿੱਚ ਸੋਜ ਆ ਜਾਂਦੀ ਹੈ। ਕਿਉਂਕਿ ਨਸਾਂ ਤੇ ਦਬਾਅ ਪੈਂਦਾ ਹੈ ਅਤੇ ਖ਼ੂਨ ਇੱਕ ਜਗ੍ਹਾ ਰੁੱਕ ਜਾਂਦਾ ਹੈ। ਇਸ ਲਈ ਕਦੇ ਵੀ ਜ਼ਿਆਦਾ ਸਮਾਂ ਖੜ੍ਹੇ ਨਾ ਰਹੋ। ਥੋੜ੍ਹੇ ਸਮੇਂ ਬਾਅਦ ਥੋੜ੍ਹਾ ਬਹੁਤ ਚੱਲਣਾ ਜ਼ਰੂਰ ਚਾਹੀਦਾ ਹੈ।

Related posts

ਗਰਮੀਆਂ ‘ਚ ਪੈਰਾਂ ਦੀ ਇਸ ਤਰ੍ਹਾਂ ਕਰੋ ਦੇਖਭਾਲ !

On Punjab

Walking Benefits: ਤੰਦਰੁਸਤ ਤੇ ਸਿਹਤਮੰਦ ਸਰੀਰ ਅਤੇ ਤਣਾਅ ਮੁਕਤ ਜੀਵਨ ਲਈ ਰੋਜ਼ਾਨਾ ਕਰੋ ਸੈਰ

On Punjab

ਜਨਤਾ ਦੀ ਜੇਬ ‘ਤੇ ਡਾਕਾ, ਰੋਟੀ ਨਾਲ ਸਬਜ਼ੀ ਖਾਣੀ ਵੀ ਔਖੀ

On Punjab