PreetNama
ਸਮਾਜ/Social

ਆਸਮਾਨ ਤੋਂ ਵਰ੍ਹ ਰਹੀ ਅੱਗ, ਤਾਪਮਾਨ ਨੇ ਤੋੜਿਆ 40 ਸਾਲ ਦਾ ਰਿਕਾਰਡ

ਲਖਨਾਊਉੱਤਰ ਪ੍ਰਦੇਸ਼ ਚ ਸੰਗਮ ਦੇ ਸ਼ਹਿਰ ਪ੍ਰਯਾਗਰਾਜ ਵਿੱਚ ਇਨ੍ਹੀਂ ਦਿਨੀਂ ਅਸਮਾਨ ਤੋਂ ਅੱਗ ਵਰ੍ਹ ਰਹੀ ਹੈ। ਇੱਥੇ ਤਾਪਮਾਨ ਹਾਫ਼ ਸੈਂਚੂਰੀ ਕਰਨ ਵਾਲਾ ਹੈ। ਬੀਤੇ 24 ਘੰਟਿਆਂ ‘ਚ ਜ਼ਿਆਦਾ ਤੋਂ ਜ਼ਿਆਦਾ ਤਾਪਮਾਨ 48.9 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ। ਇਸ ਨੇ ਪਿਛਲੇ 40 ਸਾਲ ਪੁਰਾਣਾ ਰਿਕਾਰਡ ਤੋੜ ਦਿੱਤਾ। ਇਸ ਤੋਂ ਪਹਿਲਾਂ 1979 ‘ਚ 48.8ਡਿਗਰੀ ਤਾਪਮਾਨ ਰਿਕਾਰਡ ਕੀਤਾ ਗਿਆ ਸੀ।

ਸੂਰਜ ਦੀ ਤਪਸ ਤੇ ਲੂ ਦੇ ਚੱਲਦਿਆਂ ਪ੍ਰਯਾਗਰਾਜ ਵਾਸੀਆਂ ਦਾ ਜਿਉਣਾ ਬੇਹਾਲ ਹੋ ਗਿਆ ਹੈ। ਇੱਥੇ ਦਿਨ ਦੇ ਚੜ੍ਹਦੇ ਹੀ ਸੜਕਾਂ ‘ਤੇ ਸੰਨਾਟਾ ਛਾ ਜਾਂਦਾ ਹੈ ਤੇ ਲੋਕ ਜ਼ਰੂਰੀ ਕੰਮ ਹੋਣ ‘ਤੇ ਹੀ ਗਰ ਤੋਂ ਨਿਕਲਦੇ ਹਨ।

ਇਸ ਭਿਆਨਕ ਗਰਮੀ ਦਾ ਅਸਰ ਕਾਰੋਬਾਰ ‘ਤੇ ਵੀ ਪੈ ਰਿਹਾ ਹੈ। ਇੱਥੇ ਤਾਪਮਾਨ ਆਮ ਤੋਂ ਕਰੀਬ ਸੱਤ ਡਿਗਰੀ ਘੱਟ ਹੈ। ਸੂਬੇ ‘ਚ ਮਾਨਸੂਨ ਵੀ 25 ਜੂਨ ਤੋਂ ਬਾਅਦ ਦਸਤਕ ਦੇਵੇਗਾ। ਇਸ ਤੋਂ ਪਹਿਲਾਂ ਕਿਸੇ ਵੀ ਤਰ੍ਹਾਂ ਗਰਮੀ ਤੋਂ ਰਾਹਤ ਦੀ ਕੋਈ ਉਮੀਦ ਨਹੀਂ ਹੈ।

Related posts

ਸੰਸਦ ਦਾ ਸਰਦ ਰੁੱਤ ਇਜਲਾਸ ਸਮਾਪਤ

On Punjab

ਰਿਜ਼ਰਵ ਬੈਂਕ ਦੇ ਨੀਤੀਗਤ ਫੈਸਲੇ ਤੋਂ ਪਹਿਲਾਂ ਸ਼ੇਅਰ ਬਜ਼ਾਰ ਵਿੱਚ ਗਿਰਾਵਟ ਦਰਜ

On Punjab

ਜਾਮੀਆ ਤੋਂ ਬਾਅਦ ਮਦਰਾਸ ਯੂਨੀਵਰਸਿਟੀ ਦੇ ਕੈਂਪਸ ’ਚ ਦਾਖਿਲ ਹੋਈ ਪੁਲਿਸ

On Punjab