PreetNama
ਖੇਡ-ਜਗਤ/Sports News

ਆਸਟ੍ਰੇਲੀਆ ਨੇ ਪਾਕਿਸਤਾਨ ਨੂੰ ਹਰਾ 2-0 ਨਾਲ ਕੀਤਾ ਕਲੀਨ ਸਵੀਪ

Australia thumps Pakistan : ਐਡੀਲੇਡ: ਆਸਟ੍ਰੇਲੀਆ ਤੇ ਪਾਕਿਸਤਾਨ ਵਿਚਾਲੇ 2 ਮੈਚਾਂ ਦੀ ਟੈਸਟ ਸੀਰੀਜ਼ ਖੇਡੀ ਜਾ ਰਹੀ ਸੀ । ਜਿਸ ਵਿਚ ਆਸਟ੍ਰੇਲੀਆ ਨੇ ਦੂਜੇ ਡੇਅ-ਨਾਈਟ ਟੈਸਟ ਮੁਕਾਬਲੇ ਦੇ ਚੌਥੇ ਦਿਨ ਪਾਕਿਸਤਾਨ ਨੂੰ ਪਾਰੀ ਤੇ 48 ਦੌੜਾਂ ਨਾਲ ਹਰਾ ਦਿੱਤਾ । ਜਿਸਦੇ ਨਾਲ ਆਸਟ੍ਰੇਲੀਆ ਨੇ 2 ਮੈਚਾਂ ਦੀ ਸੀਰੀਜ਼ ਵਿਚ 2-0 ਨਾਲ ਕਲੀਨ ਸਵੀਪ ਕਰ ਦਿੱਤਾ। ਇਸ ਮੁਕਾਬਲੇ ਵਿਚ ਆਸਟ੍ਰੇਲੀਆ ਵੱਲੋਂ ਨਾਥਨ ਲਿਓਨ ਨੇ 5 ਵਿਕਟਾਂ ਹਾਸਿਲ ਕੀਤੀਆਂ।, ਜਿਨ੍ਹਾਂ ਦੀ ਬਦੌਲਤ ਆਸਟ੍ਰੇਲੀਆ ਨੇ ਪਾਕਿਸਤਾਨ ਨੂੰ ਹਰਾ ਦਿੱਤਾ ।

ਦਰਅਸਲ, ਪਹਿਲੀ ਪਾਰੀ ਵਿਚ 287 ਦੌੜਾਂ ਨਾਲ ਪਛੜਨ ਤੋਂ ਬਾਅਦ ਫਾਲੋਆਨ ਖੇਡ ਰਹੀ ਪਾਕਿਸਤਾਨ ਦੀ ਟੀਮ ਲਿਓਨ ਅਤੇ ਜੋਸ਼ ਹੇਜ਼ਲਵੁੱਡ ਦੀ ਖਤਰਨਾਕ ਗੇਂਦਬਾਜ਼ੀ ਦੇ ਸਾਹਮਣੇ ਦੂਜੀ ਪਾਰੀ ਵਿਚ ਵੀ 239 ‘ਤੇ ਢੇਰ ਹੋ ਗਈ । ਇਸ ਮੁਕਾਬਲੇ ਵਿਚ ਆਸਟ੍ਰੇਲੀਆ ਦੇ ਸਲਾਮੀ ਬੱਲੇਬਾਜ਼ ਡੇਵਿਡ ਵਾਰਨਰ ਨੇ ਅਜੇਤੂ 335 ਦੌੜਾਂ ਦੀ ਪਾਰੀ ਖੇਡੀ । ਜਿਨ੍ਹਾਂ ਦੀ ਬਦੌਲਤ ਆਸਟ੍ਰੇਲੀਆ ਦੀ ਟੀਮ ਪਹਿਲੀ ਪਾਰੀ ਵਿਚ 3 ਵਿਕਟਾਂ ‘ਤੇ 589 ਦੌੜਾਂ ਦਾ ਟੀਚਾ ਖੜ੍ਹਾ ਕਰ ਸਕੀ ।

ਦੱਸ ਦੇਈਏ ਕਿ ਆਸਟ੍ਰੇਲੀਆ ਦੇ ਲਿਓਨ ਨੇ ਇਸ ਤੋਂ ਪਹਿਲਾਂ ਕਦੇ ਵੀ ਪਾਕਿਸਤਾਨ ਖਿਲਾਫ 5 ਵਿਕਟਾਂ ਹਾਸਿਲ ਨਹੀਂ ਕੀਤੀਆਂ ਸਨ । ਇਸ ਆਫ ਸਪਿਨਰ ਵੱਲੋਂ 16ਵੀਂ ਵਾਰ 5 ਜਾਂ ਉਸ ਤੋਂ ਵੱਧ ਵਿਕਟਾਂ ਹਾਸਿਲ ਕੀਤੀਆਂ । ਇਸ ਮੁਕਾਬਲੇ ਵਿਚ ਪਾਕਿਸਤਾਨ ਵੱਲੋਂ ਦਿਨ ਦੀ ਸ਼ੁਰੂਆਤ 3 ਵਿਕਟਾਂ ‘ਤੇ 39 ਦੌੜਾਂ ਨਾਲ ਕੀਤੀ ਗਈ ਸੀ ।

ਜਿਸ ਤੋਂ ਬਾਅਦ ਸਲਾਮੀ ਬੱਲੇਬਾਜ਼ ਸ਼ਾਨ ਮਸੂਦ ਅਤੇ ਅਸਦ ਸ਼ਾਫਿਕ ਨੇ ਪਾਕਿਸਤਾਨ ਦਾ ਸਕੋਰ 123 ਦੌੜਾਂ ਤੱਕ ਪਹੁੰਚਾਇਆ । ਜਿਸ ਤੋਂ ਬਾਅਦ ਸ਼ਾਫਿਕ ਆਪਣਾ ਅਰਧ ਸੈਂਕੜਾ ਪੂਰਾ ਕਰਨ ਤੋਂ ਬਾਅਦ ਲਿਓਨ ਦੀ ਗੇਂਦ ਤੇ ਡੇਵਿਡ ਵਾਰਨਰ ਨੂੰ ਕੈਚ ਦੇ ਬੈਠੇ । ਡਿਨਰ ਤੋਂ ਬਾਅਦ ਹੇਜ਼ਲਵੁੱਡ ਵੱਲੋਂ ਰਿਜਵਾਨ ਨੂੰ ਬੋਲਡ ਅਤੇ ਫਿਰ ਮੁਹੰਮਦ ਅੱਬਾਸ ਨੂੰ ਰਨ ਆਊਟ ਕਰ ਕੇ ਆਸਟ੍ਰੇਲੀਆ ਨੂੰ ਜਿੱਤ ਦਿਵਾਈ ਗਈ ।

Related posts

ਈਸ਼ ਸੋਢੀ ‘ਤੇ ਬਲੇਅਰ ਟਿਕਨਰ ਤੀਜੇ ਵਨਡੇ ਲਈ ਨਿਊਜ਼ੀਲੈਂਡ ਦੀ ਟੀਮ ‘ਚ ਹੋਏ ਸ਼ਾਮਿਲ

On Punjab

Eng vs SA: ਦੱਖਣੀ ਅਫਰੀਕਾ ਜਿੱਤ ਕੇ ਵੀ ਬਾਹਰ, ਇੰਗਲੈਂਡ 10 ਦੌੜਾਂ ਨਾਲ ਮੈਚ ਹਾਰੀ

On Punjab

World Cup: ਨਿਊਜ਼ੀਲੈਂਡ ‘ਤੇ ਜਿੱਤ ਨਾਲ ਸੈਮੀਫਾਈਨਲ ‘ਚ ਪਾਕਿਸਤਾਨ, ਚੈਂਪੀਅਨ ਬਣਨ ਦਾ ਸੰਜੋਗ ਵੀ ਬਣਿਆ

On Punjab