48.69 F
New York, US
March 28, 2024
PreetNama
ਖਬਰਾਂ/News

ਆਰ.ਐਸ.ਡੀ ਕਾਲਜ ‘ਚ ‘ਮੰਚ ਪ੍ਰਦਰਸ਼ਨ ਅਤੇ ਵਰਤਮਾਨ ਸਿੱਖਿਆ ਜਗਤ: ਸੀਮਾਵਾਂ ਅਤੇ ਸੰਭਾਵਨਾਵਾਂ’ ਵਿਸ਼ੇ ‘ਤੇ ਕੌਮੀ ਪੱਧਰ ਦੀ ਵਿਚਾਰ ਚਰਚਾ

ਸੰਗੀਤ ਦਾ ਸਾਡੇ ਜੀਵਨ ਵਿਚ ਵਿਸ਼ੇਸ਼ ਮਹੱਤਵ ਹੈ। ਭਾਰਤੀ ਸੰਗੀਤ ਜਿਥੇ ਸਾਡੇ ਧਾਰਮਿਕ ਪਿਛੋਕੜ ਅਤੇ ਦੈਵੀ ਅਰਾਧਨਾ ਵਿਧੀਆਂ ਨਾਲ ਜੁੜਿਆ ਹੋਇਆ ਹੈ ਉਥੇ ਜੀਵਨ ਦੇ ਹਰ ਖੁਸ਼ੀ ਤੇ ਗਮੀ ਦੇ ਮੌਕੇ ‘ਤੇ ਅਸੀਂ ਸੰਗੀਤ ਦੀ ਸ਼ਰਨ ਲੈਂਦੇ ਹਾਂ। ਸੰਗੀਤ ਦਾ ਮਹੱਤਵ ਇੰਨਾ ਵਧ ਗਿਆ ਹੈ ਕਿ ਖਬਰਾਂ ਦੇ ਚੈਨਲ ਵੀ ਬੈਕਗਰਾਉਂਡ ਮਿਉਜ਼ਿਕ ਵਜਾ ਰਹੇ ਹਨ। ਅੱਜ ਦੇ ਮੀਡੀਆ ਯੁਗ ਵਿਚ ਹਰ ਚੈਨਲ ਭਾਵੇਂ ਯੂ-ਟਿਊਬ ਹੋਵੇ ਜਾਂ ਟੀ.ਵੀ. ਚੈਨਲ ਆਪੋ ਆਪਣੀ ਨਿਵਏਕਲੀ ਸੰਗੀਤ ਪਛਾਣ ਨਾਲ ਟਰਾਂਸਮਿਸ਼ਨ ਆਰੰਭ ਕਰਦਾ ਹੈ। ਸੰਗੀਤ ਦੇ ਪ੍ਰਦਰਸ਼ਨ ਲਈ ਮੰਚ ਦਾ ਘੇਰਾ ਬਹੁਤ ਵਿਸ਼ਾਲ ਹੋ ਗਿਆ ਹੈ। ਪਹਿਲਾਂ ਇਕ ਧਾਵੇਂ ਢਾਣੀ ਵਿਚ ਬਹਿ ‘ਕੇ ਕਲਾਕਾਰ ਆਪਣੀ ਪ੍ਰਤਿਭਾ ਦਾ ਲੋਹਾ ਮਨਵਾਉਂਦਾ ਸੀ, ਹੁਣ ਤਾਂ ਮੋਬਾਇਲ, ਟੀ.ਵੀ, ਸਿਨੇਮਾਂ ਹਰ ਸਕਰੀਕ ਮੰਚ ਬਣ ਚੁੱਕੀ ਹੈ। ਇਹ ਵਿਚਾਰ ਪ੍ਰਸਿਧ ਸੰਗੀਤ ਸ਼ਾਸਤ੍ਰੀ ਡਾ. ਕੰਵਲਜੀਤ ਸਿੰਘ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਸਥਾਨਕ ਆਰ.ਐਸ.ਡੀ ਕਾਲਜ ਦੇ ਸੰਗੀਤ ਵਿਭਾਗ ਵੱਲੋਂ ਕਰਵਾਏ ਗਏ ਰਾਸ਼ਟਰੀ ਵਿਚਾਰ ਚਰਚਾ ਦੌਰਾਨ ਪ੍ਰਗਟਾਏ। ਇਸ ਸਮਾਗਮ ਵਿਚ ਬਨੱਸਥਲੀ ਵਿਦਿਆਪੀਠ ਦੇ ਡਾ. ਸੁਜੀਤ ਦੇਉਘੋਰੀਆ ਨੇ ‘ਮੰਚ ਪ੍ਰਦਰਸ਼ਨ ਅਤੇ ਵਰਤਮਾਨ ਸਿੱਖਿਆ ਜਗਤ: ਸੀਮਾਵਾਂ ਅਤੇ ਸੰਭਾਵਨਾਵਾਂ’ ਵਿਸ਼ੇ ‘ਤੇ ਵਿਚਾਰ ਪ੍ਰਗਟਾਉਂਦਿਆਂ ਦੱਸਿਆ ਕਿ ਜੇਕਰ ਕਲਾਸ ਰੂਮ ਟੀਚਿੰਗ ਵਿਚ ਆਧੂਨਿਕ ਬਦਲਦੀਆਂ ਪ੍ਰਸਥਿਤੀਆਂ ਦੇ ਸਨਮੁਖ ਮੰਚ ਅਤੇ ਸਾਉਂਡ ਉਪਰਕਰਣਾਂ ਦੇ ਪ੍ਰਯੋਗ ਨੂੰ ਸ਼ਾਮਿਲ ਕਰ ਲਿਆ ਜਾਵੇ ਤਾਂ ਸਾਡੇ ਵਿਦਿਆਰਥੀ ਬੁਲੰਦੀਆਂ ਨੂੰ ਛੋਂਹਦੇ ਹੋਏ ਆਪਣੀ ਕਲਾਤਮਿਕਤਾ ਦਾ ਪ੍ਰਦਰਸ਼ਨ ਕਰਨ ਯੋਗ ਹੋ ਸਕਦੇ ਹਨ। ਉਨਾਂ ਪ੍ਰਿੰਸੀਪਲ ਡਾ. ਦਿਨੇਸ਼ ਸ਼ਰਮਾ ਦੀ ਸਰਪ੍ਰਸਤੀ ਵਿਚ ਸੰਗੀਤ ਵਿਭਾਗ ਦੇ ਮੁਖੀ ਪ੍ਰੋ. ਨਰਿੰਦਰਜੀਤ ਕੌਰ ਵੱਲੋਂ ਕਲਾਸਰੂਮ ਟੀਚਿੰਗ ਦੌਰਾਨ ਕੀਤੇ ਜਾ ਰਹੇ ਨਵੇਂ ਤਜ਼ਰਬਿਆਂ ਦੀ ਤਾਰੀਫ ਕਰਦਿਆਂ ਆਸ ਪ੍ਰਗਟ ਕੀਤੀ ਕਿ ਜੇਕਰ ਅਜਿਹੀਆਂ ਸੁਵਿਧਾਵਾਂ ਹਰ ਸਿਖਿਆ ਸੰਸਥਾ ਦੇਵੇ ਤਾਂ ਸਾਡੇ ਵਿਦਿਆਰਥੀ ਭਾਰਤੀ ਸੰਗੀਤ ਦੀ ਵਿਜੇ ਗਾਥਾ ਵਿਚ ਨਵੇਂ ਮੁਕਾਮ ਸਿਰਜ ਸਕਦੇ ਹਨ। ਡਾ. ਦੇਉਘੋਰੀਆ ਨੇ ਵਾਇਲਿਨ ਵਾਦਨ ਦੀਆਂ ਨਵੀਆਂ ਤਕਨੀਕਾਂ ਰਾਹੀਂ ਆਪਣੀ ਵਿਦਵਤਾ ਦਾ ਪ੍ਰੀਚੈ ਦਿੰਦਿਆਂ ਹਾਜ਼ਰ ਵਿਦਿਆਰਥੀਆਂ ਵਿਚ ਸੰਗੀਤ ਸਿੱਖਣ ਦਾ ਉਮੰਗ ਅਤੇ ਉਤਸ਼ਾਹ ਪੈਦਾ ਕੀਤਾ।
 ਨੌਜਵਾਨ ਸੰਗੀਤ ਸ਼ਾਸਤਰੀ ਅਤੇ ਗਾਇਕ ਪ੍ਰੋ. ਅਰਸ਼ਪ੍ਰੀਤ ਸਿੰਘ ਰਿਦਮ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਵਿਦਿਆਰਥੀਆਂ ਵਲੋਂ ਯੂਥ ਫੈਸਟੀਵਲਾਂ ਦੌਰਾਨ ਕੀਤੀਆਂ ਜਾਣ ਵਾਲੀਆਂ ਪੇਸ਼ਕਾਰੀਆਂ ਦੀ ਤਿਆਰੀ ਤੇ ਪ੍ਰਦਰਸ਼ਨ ਦੀਆਂ ਬਾਰੀਕੀਆਂ ‘ਤੇ ਚਰਚਾ ਕਰਦਿਆਂ ਦੱਸਿਆ ਕਿ ਵਰਤਮਾਨ ਵਿਦਿਆਰਥੀਆਂ ਦੀ ਬੌਧਿਕ ਪ੍ਰਤਿਭਾ ਦਾ ਪੱਧਰ ਪਹਿਲਾਂ ਨਾਲੋਂ ਕਈ ਗੁਣਾਂ ਜ਼ਿਆਦਾ ਹੈ, ਲੋੜ ਹੈ ਕੇਵਲ ਉਨ੍ਹਾਂ ਦੀ ਕੁਸ਼ਲਤਾ ਤੇ ਸੀਮਾਵਾਂ ਦਾ ਧਿਆਨ ਰੱਖਦਿਆਂ ਸਿਖਿਆ ਪ੍ਰਣਾਲੀ ਅਪਨਾਉਣ ਦੀ। ਇਸ ਸੈਮੀਨਾਰ ਦੌਰਾਨ ਪੰਜਾਬ ਦੇ ਨੌਜਵਾਨ ਗਾਇਕ ਏ.ਪੀ.ਐਸ ਰਿਦਮ ਦੁਆਰਾ ‘ਇਕ ਰਬਾਬ ਸੁਰੀਲੀ ਨੇ ਸੀ ਗ਼ਮ ਦੇ ਪੜਦੇ ਖੋਲੇ’ ਗੀਤ ਰਾਹੀਂ ਸਰੋਤਿਆਂ ਨੂੰ ਅਗੰਮੀ ਆਨੰਦ ਦੀ ਅਵਸਥਾ ਵਿਚ ਪਹੁੰਚਾ ਦਿਤਾ।  ਰਿਦਮ ਨੇ ਵਿਦਿਆਰਥੀਆਂ ਨੂੰ ਗੁਰਮਤਿ ਸੰਗੀਤ, ਸੂਫੀ ਸੰਗੀਤ, ਸ਼ਾਸਤਰੀ ਸੰਗੀਤ ਦੇ ਨਾਲ ਨਾਲ ਵੈਸਟ੍ਰਨ ਮਿਊਜ਼ਿਕ ਦੀਆਂ ਵੰਨਗੀਆਂ ਦੇ ਨਮੂਨੇ ਪੇਸ਼ ਕਰਦਿਆਂ ਦੱਸਿਆ ਕਿ ਸੰਗੀਤ ਕਿਸੇ ਵਲਗਣ ਦਾ ਮੁਥਾਜ ਨਹੀਂ। ਚੰਗੇ ਗੁਰੂ ਦੀ ਸ਼ਰਨ ਵਿਚ ਰਹਿ ਕੇ ਕੀਤੀ ਗਈ ਸੰਗੀਤ ਸਾਧਨਾ ਰਾਹੀਂ ਹੀ ਆਪਣੀ ਆਵਾਜ਼ ਅਤੇ ਸੰਗੀਤ ਵਿਚ ਜਾਦੂ ਪੈਦਾ ਕੀਤਾ ਜਾ ਸਕਦਾ ਹੈ।

     ਸੰਗੀਤ ਵਿਸ਼ੇ ਨਾਲ ਸਬੰਧਤ ਇਸ ਰਾਸ਼ਟਰੀ ਵਿਚਾਰ ਚਰਚਾ ਦੇ ਆਰੰਭ ਵਿਚ ਆਰ.ਐਸ.ਡੀ ਕਾਲਜ ਫਿਰੋਜ਼ਪੁਰ ਦੇ ਸੰਗੀਤ ਵਿਭਾਗ ਦੇ ਵਿਦਿਆਰਥੀਆਂ ਵੱਲੋਂ ਸਰਸਵਤੀ ਵੰਦਨਾ ਅਤੇ ਬਹੁ ਚਰਚਿਤ ਗੀਤ ‘ਆਜ ਇਬਾਦਤ ਰੁਬਰੂ ਹੋ ਗਈ’ ਦੇ ਗਾਇਨ ਰਾਹੀਂ ਸਰੋਤਿਆਂ ਅਤੇ ਬਾਹਰੋਂ ਆਏ ਵਿਦਵਾਨਾਂ ਨੂੰ ਮੋਹਿਤ ਕੀਤਾ। ਆਪਣੇ ਵਿਚਾਰ ਪ੍ਰਗਟ ਕਰਦਿਆਂ ਸੰਗੀਤ ਵਿਭਾਗ ਦੇ ਮੁਖੀ ਪ੍ਰੋ. ਨਰਿੰਦਰਜੀਤ ਕੌਰ ਨੇ ਦੱਸਿਆ ਕਿ ਇਸ ਸਮੇਂ ਸੰਗੀਤ ਵਿਭਾਗ ਵਿਚ 72 ਵਿਦਿਆਰਥੀ ਸੰਗੀਤ ਦੀ ਸਿੱਖਿਆ ਲੈ ਰਹੇ ਹਨ ਉਹਨਾਂ ਵਿੱਚ ਕੇਵਲ ਪੰਜਾਬ ਹੀ ਨਹੀਂ ਸਗੋਂ ਉਤਰ ਭਾਰਤ ਦੇ ਦੂਜੇ ਸੂਬਿਆਂ ਤੋਂ ਵੀ 23 ਵਿਦਿਆਰਥੀ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਵਿਦਿਆਰਥੀਆਂ ਦੀ ਰੂਚੀ ਨੂੰ ਧਿਆਨ ਵਿਚ ਰੱਖਦਿਆਂ ਹਿੰਦੁਸਤਾਨੀ, ਗੁਰਮਤਿ ਅਤੇ ਪੱਛਮੀ ਸੰਗੀਤ ਦੇ ਵਿਭਿੰਨ ਸਾਜ਼, ਪੁਸਤਕਾਂ ਅਤੇ ਆਡੀਓ-ਵੀਡੀਓ ਟ੍ਰੈਕ ਉਪਲਭਧ ਕਰਵਾਏ ਗਏ ਹਨ। ਸੰਗੀਤ ਸਿਖਲਾਈ ਲਈ ਕਲਾਸਰੂਮ ਵਿਚ ਹੀ ਸਾਉਂਡ ਸਿਸਟਮ ਉਪਲਬਧ ਕਰਵਾਇਆ ਗਿਆ ਹੈ ਜਿਥੇ ਵਿਦਿਆਰਥੀ ਆਪਣੇ ਸੰਗੀਤ ਨੂੰ ਰਿਕਾਰਡ ਕਰ ਕੇ ਜਿਥੇ ਆਪਣੀ ਗੁਣਵੱਤਾ ਵਿਚ ਸੁਧਾਰ ਲਿਆ ਰਹੇ ਹਨ ਉਥੇ ਵਿਭਿੰਨ ਸ਼ੋਸ਼ਲ ਤੇ ਮੀਡੀਆ ਪਲੇਟਫਾਰਮਾਂ ਰਾਹੀਂ ਆਪਣਾ ਸੰਗੀਤ ਵਿਸ਼ਵ ਦੇ ਸਨਮੁਖ ਰਖ ਰਹੇ ਹਨ। ਇਸ ਮੌਕੇ ‘ਤੇ ਹਾਜ਼ਰ ਅਧਿਆਪਕਾਂ, ਵਿਦਿਆਰਥੀਆਂ ਤੇ ਸੰਗੀਤ ਪ੍ਰੇਮੀਆਂ ਦੇ ਵਿਸ਼ੇਸ਼ ਧੰਨਵਾਦ ਕਰਦਿਆਂ ਕਾਲਜ ਦੇ ਪ੍ਰਿੰਸੀਪਲ ਡਾ. ਦਿਨੇਸ਼ ਸ਼ਰਮਾ ਨੇ ਕਿਹਾ ਕਿ ਸੰਗੀਤ ਦਾ ਸਬੰਧ ਪ੍ਰੈਕਟੀਕਲ ਸਿੱਖਿਆ ਨਾਲ ਹੈ। ਕਿਤਾਬੀ ਗਿਆਨ ਦੇ ਨਾਲ ਨਾਲ ਜਿੰਨਾ ਚਿਰ ਸੰਗੀਤਕਾਰ ਦਾ ਸੰਗੀਤ ਸਰੋਤਿਆਂ ਤੱਕ ਨਹੀਂ ਪਹੁੰਚਦਾ ਉਨਾਂ ਚਿਰ ਸਫਲਤਾ ਨਹੀਂ ਮਿਲਦੀ। ਉਨ੍ਹਾਂ ਦੱਸਿਆ ਕਿ ਕਾਲਜ ਵੱਲੋਂ ਸੰਗੀਤ ਸਿਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਅਤੇ ਵਿਦਿਆਰਥੀਆਂ ਨੂੰ ਹਰ ਸੰਭਵ ਸਹੂਲਤ ਪ੍ਰਦਾਨ ਕਰਨ ਲਈ ਕਾਲਜ ਦੀ ਪ੍ਰਬੰਧਕ ਕਮੇਟੀ ਵੱਲੋਂ ਉਚੇਚੇ ਯਤਨ ਜਾਰੀ ਹਨ।

Related posts

ਸੁਰੱਖਿਆ ਪ੍ਰੀਸ਼ਦ ’ਚ ਕਸ਼ਮੀਰ ਦਾ ਮੁੱਦਾ ਚੁੱਕਣ ’ਤੇ ਭਾਰਤ ਨੇ ਅੱਤਵਾਦ ’ਤੇ ਪਾਕਿਸਤਾਨ ਨੂੰ ਘੇਰਿਆ, ਮਕਬੂਜ਼ਾ ਕਸ਼ਮੀਰ ਤੋਂ ਨਾਜਾਇਜ਼ ਕਬਜ਼ਾ ਹਟਾਏ ਪਾਕਿਸਤਾਨ

On Punjab

ਕੈਪਟਨ ਸਰਕਾਰ ਨੇ ਦਿੱਤੇ ਨਵੇਂ ਸਾਲ ‘ਤੇ ਦੋ ਵੱਡੇ ਤੋਹਫੇ

Pritpal Kaur

ਪੁਤਿਨ ਦੇ ਰਾਹ ਦਾ ਇੱਕ ਹੋਰ ਕੰਡਾ ਸਾਫ਼, ਜੇਲ੍ਹ ‘ਚ ਬੰਦ ਰੂਸੀ ਵਿਰੋਧੀ ਧਿਰ ਦੇ ਨੇਤਾ ਅਲੈਕਸੀ ਨਾਵਲਨੀ ਦੀ ਮੌਤ

On Punjab