PreetNama
ਖੇਡ-ਜਗਤ/Sports News

ਆਖਰ ਭਾਰਤੀ ਟੀਮ ਨੂੰ ਲੱਭਿਆ ਧੋਨੀ ਨੂੰ ਬਦਲ, ਅਜੇ ਤਰਾਸ਼ਣਾ ਪਏਗਾ ‘ਹੀਰਾ’

ਨਵੀਂ ਦਿੱਲੀਵੈਸਟਇੰਡੀਜ਼ ਦੌਰੇ ਲਈ ਕੱਲ੍ਹ ਟੀਮ ਇੰਡੀਆ ਦਾ ਐਲਾਨ ਹੋ ਗਿਆ। ਚੋਣਕਾਰਾਂ ਨੇ ਟੈਸਟਵਨਡੇ ਤੇ ਟੀ-20 ਤਿੰਨਾਂ ਫਾਰਮੈਟਸ ਲਈ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਨੂੰ ਟੀਮ ‘ਚ ਥਾਂ ਦਿੱਤੀ ਹੈ। ਇਸ ਤੋਂ ਸਾਫ ਜ਼ਾਹਿਰ ਹੁੰਦਾ ਹੈ ਕਿ ਹੁਣ ਸਿਲੈਕਟਰਸ ਨੇ ਭਾਰਤ ਦੇ ਦਿੱਗਜ ਵਿਕਟਕੀਪਰ ਬੱਲੇਬਾਜ਼ ਮਹੇਂਦਰ ਸਿੰਘ ਧੋਨੀ ਨੂੰ ਟੀਮ ‘ਚ ਰਿਪਲੇਸ ਕਰਨ ਵਾਲਾ ਖਿਡਾਰੀ ਲੱਭ ਲਿਆ ਹੈ। ਟੀਮ ਦੇ ਮੁੱਖ ਚੋਣਕਰਤਾ ਐਮਐਸ ਕੇ ਪ੍ਰਸਾਦ ਨੇ ਐਲਾਨ ਕੀਤਾ ਕਿ ਹੁਣ ਅਸੀਂ ਰਿਸ਼ਭ ਨੂੰ ਬਿਹਤਰ ਬਣਾਉਣਾ ਚਾਹੁੰਦੇ ਹਾਂ।

 

ਧੋਨੀ ਦੀ ਸੰਨਿਆਸ ਦੀਆਂ ਖ਼ਬਰਾਂ ਦੌਰਾਨ ਪ੍ਰਸਾਦ ਵੱਲੋਂ ਬੀਤੇ ਦਿਨੀਂ ਦਿੱਤਾ ਬਿਆਨ ਸਾਫ਼ ਦਰਸਾਉਂਦਾ ਹੈ ਕਿ ਉਨ੍ਹਾਂ ਨੇ ਪੂਰੀ ਤਰ੍ਹਾਂ ਪੰਤ ਨੂੰ ਟੀਮ ਦਾ ਭਵਿੱਖ ਬਣਾਉਣ ਦਾ ਸੋਚ ਲਿਆ ਹੈ। ਪ੍ਰਸਾਦ ਨੇ ਕੱਲ੍ਹ ਕਿਹਾ ਕਿ ਉਹ ਪੰਤ ਜਿਹੇ ਖਿਡਾਰੀਆਂ ਦੇ ਖੇਡ ਨੂੰ ਹੋਰ ਨਿਖਾਰਣਾ ਚਾਹੁੰਦੇ ਹਨ। ਪੰਤ ਨੇ ਕੁਝ ਗਲਤ ਨਹੀਂ ਕੀਤਾ ਜਿਸ ਕਰਕੇ ਉਸ ਨੂੰ ਟੀਮ ‘ਚ ਸ਼ਾਮਲ ਨਾ ਕੀਤਾ ਜਾਵੇ।

 

ਪ੍ਰਸਾਦ ਨੇ ਧੋਨੀ ਦੇ ਸੰਨਿਆਸ ‘ਤੇ ਕਿਹਾ, “ਸੰਨਿਆਸ ਲੈਣਾ ਪੂਰੀ ਤਰ੍ਹਾਂ ਨਾਲ ਧੋਨੀ ਦਾ ਨਿੱਜੀ ਫੈਸਲਾ ਹੈ। ਧੋਨੀ ਜਿਹਾ ਮਹਾਨ ਕ੍ਰਿਕੇਟਰ ਜਾਣਦਾ ਹੈ ਕਿ ਉਸ ਨੂੰ ਕਿਸ ਸਮੇਂ ਸੰਨਿਆਸ ਲੈਣਾ ਚਾਹੀਦਾ ਹੈ। ਅਗਲੇ ਸਾਲ ਟੀ-20 ਵਰਲਡ ਕੱਪ ਵੀ ਹੈ ਜਿਸ ਨੂੰ ਧਿਆਨ ‘ਚ ਰੱਖਦੇ ਹੋਏ ਟੀਮ ਇੰਡੀਆ ਦਾ ਐਲਾਨ ਕੀਤਾ ਗਿਆ ਹੈ। ਪੰਤ ਪਹਿਲਾਂ ਹੀ ਟੈਸਟ ‘ਚ ਪਹਿਲੀ ਪਸੰਦ ਹਨ। ਹੁਣ ਧੋਨੀ ਦੇ ਭਵਿੱਖ ਨੂੰ ਲੈ ਕੇ ਸਵਾਲ ਉੱਠ ਰਹੇ ਹਨ ਤਾਂ ਉਹ ਸਾਰੇ ਤਿੰਨਾਂ ਪੱਖਾਂ ਤੋਂ ਪਹਿਲੀ ਪਸੰਦ ਹਨ। ਪੰਤ ਨੇ ਨਿਊਜ਼ੀਲੈਂਡ ਖਿਲਾਫ 32 ਦੌੜਾਂ ਦੀ ਪਾਰੀ ਖੇਡੀ ਸੀ।

Related posts

ਸੁਰਜੀਤ ਹਾਕੀ ਕੋਚਿੰਗ ਕੈਂਪ ਤੋਂ ਪ੍ਰਭਾਵਿਤ ਹੋਏ ਰਾਜਪਾਲ

On Punjab

ਸੁਰੇਸ਼ ਰੈਨਾ ਦੀ ਕੈਪਟਨ ਨੂੰ ਅਪੀਲ, ਭੂਆ ਦੇ ਘਰ ‘ਤੇ ਹਮਲੇ ਖਿਲਾਫ ਮੰਗਿਆ ਐਕਸ਼ਨ

On Punjab

IPL 2020 ਦੇ ਅਭਿਆਸ ਕੈਂਪ ਰੱਦ, ਖਿਡਾਰੀਆਂ ਨੇ ਕੀਤੀ ਘਰ ਵਾਪਸੀ

On Punjab