PreetNama
ਫਿਲਮ-ਸੰਸਾਰ/Filmy

ਅੱਜ ਹੈ ਪਾਲੀਵੁਡ ਦੇ ਮਸ਼ਹੂਰ ਸਿੰਗਰ ਰਹੇ ਸਾਬਰ ਕੋਟੀ ਦਾ ਜਨਮਦਿਨ

Sabar Koti birthday : ਪਾਲੀਵੁਡ ਦੇ ਮਸ਼ਹੂਰ ਪੰਜਾਬੀ ਗਾਇਕ ਸਾਬਰ ਕੋਟੀ ਦਾ ਅੱਜ ਜਨਮ ਦਿਹਾੜਾ ਹੈ। ਸਾਬਰ ਕੋਟੀ ਕਾਫੀ ਲੰਬੇ ਸਮੇਂ ਤੋਂ ਬੀਮਾਰ ਸਨ। ਉਹਨਾਂ ਨੇ ਕਈ ਪੰਜਾਬੀ ਗੀਤਾਂ ਰਾਹੀ ਪਾਲੀਵੁਡ ‘ਚ ਆਪਣੀ ਵੱਖਰੀ ਪਛਾਣ ਬਣਾਈ ਸੀ। ਉਨ੍ਹਾਂ ਦੀ ਮੌਤ ਦੀ ਖਬਰ ਸੁਣਦੇ ਹੀ ਪਾਲੀਵੁੱਡ ਇੰਡਸਟਰੀ ‘ਚ ਸੋਗ ਦੀ ਲਹਿਰ ਛਾ ਗਈ ਸੀ। ਸਾਬਰ ਕੋਟੀ ਨੇ ਆਪਣੀ ਗਾਇਕੀ ਦੀ ਸਿੱਖਿਆ ਪੰਜਾਬ ਦੇ ਮਸ਼ਹੂਰ ਗਾਇਕ ਹੰਸਰਾਜ ਰਾਜ ਹੰਸ ਤੋਂ ਲਈ ਸੀ।

ਇਸ ਦੇ ਨਾਲ ਹੀ ਉਨ੍ਹਾਂ ਨੇ ਜਸਵੰਤ ਸਿੰਘ ਭਵਰਾ ਤੋਂ ਵੀ ਸੰਗੀਤ ਸਿੱਖਿਆ ਸੀ। ਮਸ਼ਹੂਰ ਗਾਇਕ ਸਾਬਰ ਕੋਟੀ ਨੇ ਪੰਜਾਬ ‘ਚ ਹੀ ਨਹੀਂ ਬਲਕਿ ਦੇਸ਼ਾਂ-ਵਿਦੇਸ਼ਾਂ ਦੇ ਲੋਕਾਂ ਨੂੰ ਵੀ ਆਪਣੀ ਗਾਇਕੀ ਦਾ ਮੁਰੀਦ ਬਣਾਇਆ ਹੋਇਆ ਸੀ। ਗੱਲ ਕਰੀਏ ਉਹਨਾਂ ਦੇ ਗੀਤਾਂ ਦੀ ਤਾਂ ਸਾਬਰ ਕੋਟੀ ਦੇ ਹਰ ਇੱਕ ਗੀਤ ਨੂੰ ਦਰਸ਼ਕਾਂ ਵੱਲੋਂ ਭਰਵਾਂ ਪਿਆਰ ਦਿੱਤਾ ਜਾਂਦਾ ਸੀ।

ਉਨ੍ਹਾਂ ਵੱਲੋਂ ਗਾਏ ਗਏ ਕੁਝ ਗੀਤ ਅੱਜ ਵੀ ਲੋਕਾਂ ਦੇ ਦਿਲਾਂ ‘ਚ ਰਾਜ ਕਰਦੇ ਹਨ, ਜਿਵੇਂ ਕਿ, ‘ਤਾਰਾ ਅੰਬਰਾਂ ‘ਤੇ ਕੋਈ-ਕੋਈ ਏ’, ‘ਹੰਝੂ’, ‘ਓਹ ਮੌਸਮ ਵਾਂਗੂ ਬਦਲ ਗਏ’, ‘ਸੋਹਨੇ ਦਿਆ ਕੰਗਨਾ’ ਤੋਂ ਇਲਾਵਾ ਕਈ ਅਜਿਹੇ ਮਸ਼ਹੂਰ ਗੀਤ ਹਨ ਜੋ ਦਰਸ਼ਕਾਂ ਦੇ ਦਿਲਾਂ ‘ਤੇ ਡੂੰਘੀ ਛਾਪ ਛੱਡਦੇ ਹਨ।

ਜਾਣਕਾਰੀ ਮੁਤਾਬਿਕ ਤੁਹਾਨੂੰ ਦਸ ਦੇਈਏ ਕਿ ਉਨ੍ਹਾਂ ਨੇ ਪੰਜਾਬੀ ਫਿਲਮਾਂ ਨੂੰ ਵੀ ਆਪਣੀ ਆਵਾਜ਼ ‘ਚ ਕਈ ਗੀਤ ਦਿੱਤੇ ਸਨ। ਉਨ੍ਹਾਂ ਦੀ ਕਮੀ ਨੂੰ ਕਦੇ ਵੀ ਪਾਲੀਵੁਡ ਇੰਡਸਟਰੀ ‘ਚ ਪੂਰਾ ਨਹੀਂ ਕੀਤਾ ਜਾ ਸਕਦਾ। ਦਸ ਦੇਈਏ ਕਿ ਸਾਬਰ ਕੋਟੀ ਦਾ ਜਨਮ 20 ਜਨਵਰੀ 1960 ਨੂੰ ਕਪੂਰਥਲਾ ਪੰਜਾਬ ‘ਚ ਹੋਇਆ ਸੀ।

Related posts

ਰੌਸ਼ਨ ਪ੍ਰਿੰਸ ਦਾ 3 ਮਹੀਨੇ ਦਾ ਪੁੱਤਰ ਇੰਝ ਦਿੰਦਾ ਹੈ ਹਰ ਗੱਲ ਦਾ ਜਵਾਬ,

On Punjab

ਸਾਰਿਆਂ ਨੂੰ ਹਸਾਉਣ ਵਾਲੀ ਭਾਰਤੀ ਸਿੰਘ ਦਾ ਛਲਕਿਆ ਦਰਦ, ‘ਪਿਤਾ ਨੂੰ ਕਦੇ ਦੇਖਿਆ ਨਹੀਂ, ਭਰਾ ਨੇ ਕਦੇ ਪਿਆਰ ਦਿੱਤਾ ਨਹੀਂ’

On Punjab

ਲੌਕਡਾਊਨ ਦੌਰਾਨ ਝੁੱਗੀਆਂ ਵਿੱਚ ਰਹਿੰਦੇ ਪਰਿਵਾਰਾਂ ਦੀ ਇੰਝ ਮਦਦ ਕਰ ਰਹੀ ਹੈ ਰਕੁਲ ਪ੍ਰੀਤ

On Punjab