76.59 F
New York, US
June 18, 2024
PreetNama
ਸਿਹਤ/Health

ਅੱਖਾਂ ਦੀ ਨਜ਼ਰ ਵਧਾਉਣੀ ਹੈ ਤਾਂ ਇਹ ਕੁਝ ਜ਼ਰੂਰ ਖਾਓ …

ਅੱਖਾਂ ਗਈਆਂ ਤਾਂ ਜਹਾਨ ਗਿਆ – ਕਹਾਵਤ ਅੱਜ ਦੀ ਨਹੀਂ ਕਈ ਸਦੀਆਂ ਪੁਰਾਣੀ ਹੈ। ਅੱਖਾਂ ਦੀ ਜੋਤ ਦੀ ਸਮੱਸਿਆ ਪਿਛਲੇ ਕੁਝ ਸਮੇਂ ਤੋਂ ਵਧਦੀ ਹੀ ਜਾ ਰਹੀ ਹੈ। ਦਰਅਸਲ ਬੱਚਿਆਂ ਵਿੱਚ ਟੀਵੀ, ਕੰਪਿਊਟਰ ਤੇ ਮੋਬਾਇਲ ਦੀ ਵਧੇਰੇ ਸਮਾਂ ਨੇੜਿਓਂ ਵਰਤੋਂ ਕਾਰਨ ਅਜਿਹਾ ਹੋ ਰਿਹਾ ਹੈ।

 

 

ਅੱਖਾਂ ਨੂੰ ਨਿਰੋਗ ਰੱਖਣ ਲਈ ਵਿਟਾਮਿਨ ਏ, ਬੀ, ਸੀ ਤੇ ਡੀ ਬਹੁਤ ਲਾਹੇਵੰਦ ਹੁੰਦੇ ਹਨ। ਅੱਖਾਂ ਦੀ ਜੋਤ ਵਧਾਉਣ ਜਾਂ ਉਸ ਵਿੱਚ ਸੁਧਾਰ ਲਈ ਇੱਕ ਦਿਨ ਵਿੱਚ ਘੱਟੋ–ਘੱਟ ਦੋ ਫ਼ਲ਼ ਖਾਣੇ ਜ਼ਰੂਰੀ ਹਨ ਤੇ ਹਰੀਆਂ ਪੱਤੇਦਾਰ ਸਬਜ਼ੀਆਂ ਉੱਤੇ ਵੱਧ ਜ਼ੋਰ ਦੇਵੋ ਕਿਉਂਕਿ ਇਨ੍ਹਾਂ ਵਿੱਚ ਲੋੜੀਂਦੇ ਵਿਟਾਮਿਨ ਤੇ ਖਣਿਜ–ਲੂਣ ਭਾਰੀ ਮਾਤਰਾ ਵਿੱਚ ਮਿਲਦੇ ਹਨ।

 

ਵਿਟਾਮਿਨ ਏ ਜੇ ਵਾਜਬ ਮਾਤਰਾ ਵਿੱਚ ਲਿਆ ਜਾਵੇ, ਤਾਂ ਅੱਖਾਂ ਦੀ ਰੌਸ਼ਨੀ ਕਾਇਮ ਰਹਿੰਦੀ ਹੈ।

ਪਾਲਕ ਦਾ ਸਾਗ, ਪੱਤਾ–ਗੋਭੀ ਤੇ ਹਰੀਆਂ ਪੱਤੇਦਾਰ ਸਬਜ਼ੀਆਂ ਵਿੱਚ ਕੈਰੋਟਿਨਾਇਡ ਵੱਧ ਹੁੰਦਾ ਹੈ, ਜੋ ਪੀਲ਼ੇ ਰੰਗ ਦਾ ਹੁੰਦਾ ਹੈ ਤੇ ਉਹ ਮੈਕਿਉਲਾ ਨੂੰ ਬਚਾਉਂਦਾ ਹੈ। ਮੈਕਿਉਲਾ ਅਸਲ ਵਿੱਚ ਅੱਖ ਅੰਦਰ ਰੈਟਿਨਾ ਦਾ ਉਹ ਭਾਗ ਹੁੰਦਾ ਹੈ; ਜੋ ਸੈਂਟਰਲ ਵਿਜ਼਼ਨ ਲਈ ਜ਼ਿੰਮੇਵਾਰ ਹੁੰਦਾ ਹੈ।

ਲੱਸਣ ਤੇ ਪਿਆਜ਼ ਵਿੱਚ ਸਲਫ਼ਰ ਭਾਰੀ ਮਾਤਰਾ ਵਿੱਚ ਹੁੰਦੇ ਹਨ ਤੇ ਇਹ ਅੱਖਾਂ ਲਈ ਐਂਟੀ–ਆਕਸੀਡੈਂਟ ਪੈਦਾ ਕਰਦੇ ਹਨ।

ਸੋਇਆਬੀਨ ਤੋਂ ਬਣਨ ਵਾਲੇ ਦੁੱਧ ਵਿੱਚ ਚਿਕਨਾਈ ਘੱਟ ਤੇ ਪ੍ਰੋਟੀਨ ਵੱਧ ਹੁੰਦਾ ਹੈ। ਇਸ ਵਿੱਚ ਅਹਿਮ ਚਿਕਨਾਈ ਵਾਲਾ ਐਸਿਡ, ਵਿਟਾਮਿਨ ਈ ਤੇ ਸੋਜ਼ਿਸ਼ ਘਟਾਉਣ ਵਾਲੇ ਤੱਤ ਮੌਜੂਦ ਹੁੰਦੇ ਹਨ।

ਆਂਡੇ ਦੀ ਵਰਤੋਂ ਵਧਾਓ ਕਿਉਂਕਿ ਇਸ ਵਿੱਚ ਅਮੀਨੋ ਐਸਿਡ, ਪ੍ਰੋਟੀਨ, ਸਲਫ਼ਰ, ਲੈਕਟਿਨ, ਲਿਊਟਿਨ, ਸਿਸਟੀਨ ਤੇ ਵਿਟਾਮਿਨ ਬੀ–2 ਹੁੰਦਾ ਹੈ। ਇੰਝ ਹੀ ਹਰੀਆਂ, ਪੀਲ਼ੀਆਂ ਤੇ ਸੰਤਰੀ ਰੰਗੀਆਂ ਸਬਜ਼ੀਆਂ ਤੇ ਫਲ਼ਾਂ ਵਿੱਚ ਅੱਖਾਂ ਦੀ ਜੋਤ ਵਧਾਉਣ ਦੀ ਸਮਰੱਥਾ ਹੁੰਦੀ ਹੈ।

ਸੁੱਕੇ ਮੇਵੇ ਖਾਣ ਨਾਲ ਹਾਈ ਵਿਟਾਮਿਨ ਮਿਲਦੇ ਹਨ, ਜੋ ਕੋਲੈਸਟ੍ਰੌਲ ਨੂੰ ਘੱਟ ਰੱਖਦਾ ਹੈ ਤੇ ਸੈਲੂਲਰ ਮੈਂਬਰੇਨ ਵਿੱਚ ਸਥਿਰਤਾ ਬਣੀ ਰਹਿੰਦੀ ਹੈ। ਇਨ੍ਹਾਂ ਤੋਂ ਇਲਾਵਾ, ਮੱਛੀ, ਮੱਖਣ, ਦੁੱਧ, ਮਲਾਈ, ਪਨੀਰ ਆਦਿ ਵਿੱਚ ਵਿਟਾਮਿਨ ਏ ਦੀ ਚੋਖੀ ਮਾਤਰਾ ਹੁੰਦੀ ਹੈ। ਖਾਣ ਵਾਲੀਆਂ ਇਹ ਸਭ ਵਸਤਾਂ ਅੱਖਾਂ ਦੀ ਜੋਤ ਵਧਾਉਂਦੀਆਂ ਹਨ।

Related posts

ਬਿਊਟੀ ਟਿਪਸ: ਚਿਹਰੇ ‘ਤੇ ਵਧਦੀ ਉਮਰ ਦੇ ਅਸਰ ਨੂੰ ਘੱਟ ਕਰੇ ਰੋਜ਼ ਆਇਲ

On Punjab

ਗਰਮੀਆਂ ‘ਚ ਇਹ ਤਿੰਨ ਚੀਜ਼ਾਂ ਜ਼ਰੂਰ ਖਾਓ, ਬਹੁਤ ਸਸਤੇ ‘ਚ ਸਿਹਤ ਦਾ ਸੰਤੁਲਨ ਬਣਾ ਸਕਦੇ ਹੋ ਤੁਸੀਂ

On Punjab

THIS SUNDAY!… THIS SUNDAY, MAR.19 (12-6PM) DulhanExpo: South Asian Wedding Planning Events

On Punjab