PreetNama
ਖਬਰਾਂ/News

ਅੰਮ੍ਰਿਤਸਰ ‘ਚ ਧਮਾਕਿਆ ਦੀ ਆਵਾਜ਼, ਲੋਕਾਂ ‘ਚ ਦਹਿਸ਼ਤ

ਅੰਮ੍ਰਿਤਸਰ: ਖ਼ਬਰਾਂ ਆ ਰਹੀਆਂ ਹਨ ਕਿ ਕਲ੍ਹ ਦੇਰ ਰਾਤ 1:30 ਵਜੇ ਦੇ ਕਰੀਬ ਤੇਜ਼ ਧਮਾਕਿਆਂ ਦੀ ਆਵਾਜ਼ ਅੰਮ੍ਰਿਤਸਰ ‘ਚ ਸੁਣਾਈ ਦਿੱਤੀ। ਕਈਂ ਕਿਲੋਮੀਟਰ ਦੂਰ ਤਕ ਧਮਾਕਿਆ ਦੀ ਆਵਾਜ਼ ਸੁਣੀ ਗਈ। ਖ਼ਬਰਾਂ ਮੁਤਾਬਕ ਇਸ ਤੋਂ ਬਾਅਦ ਸਥਾਨਿਕ ਲੋਕ ਨੀਂਦ ਤੋਂ ਜਾਗ ਗਏ ਅਤੇ ਸ਼ਹਿਰ ‘ਚ ਦਹਿਸ਼ਤ ਦਾ ਮਾਹੌਲ ਬਣ ਗਿਆ।

ਸਥਾਨਿਕ ਪੁਲਿਸ ਅਧਿਕਾਰੀ ਕਿਸੇ ਵੀ ਤਰ੍ਹਾਂ ਦੇ ਧਮਾਕੇ ਦੀ ਗੱਲ ਨੂੰ ਖਾਰਿਜ ਕਰ ਰਹੇ ਹਨ ਅੇਤ ਉਨ੍ਹਾਂ ਅਜਿਹੀ ਕਿਸੇ ਵੀ ਰਿਪੋਰਟ ਤੋਂ ਵੀ ਸਾਫ਼ ਇੰਕਾਰ ਕੀਤਾ ਹੈ।

ਅੰਮ੍ਰਿਤਸਰ ਦੇ ਇੱਕ ਪੁਲਿਸ ਅਧਿਕਾਰੀ ਜਗਜੀਤ ਸਿੰਘ ਵਾਲੀਆ ਨੇ ਦੱਸਿਆ, “ਮੈਂ ਲੋਕਾਂ ਨੂੰ ਅਪੀਲ ਕਰਦਾ ਹਾਂ ਕਿ ਕਿਸੇ ਵੀ ਤਰ੍ਹਾਂ ਦੀ ਅਫਵਾਹ ਵੱਲ ਧਿਆਨ ਨਾ ਦਿੱਤਾ ਜਾਵੇ। ਮੇਰੀ ਜਾਣਕਾਰੀ ਮੁਤਾਬਕ ਇਸ ਤਰ੍ਹਾਂ ਦੀ ਕੋਈ ਘਟਨਾ ਨਹੀਂ ਵਾਪਰੀ”।

ਜਦਕਿ ਅੰਮ੍ਰਿਤਸਰ ‘ਚ ਤੇਜ਼ ਆਵਾਜ਼ ਦੀ ਘਟਨਾ ਸੋਸ਼ਲ ਮੀਡੀਆ ‘ਤੇ ਟ੍ਰੈਂਡ ਕਰ ਰਹੀਆਂ ਸੀ। ਰਾਤ ਕਰੀਬ ਤਿੰਨ ਵਜੇ ਤੋਂ ਹੀ #ਅੰਮ੍ਰਿਤਸਰ ਟ੍ਰੈਂਡ ਕਰ ਰਿਹਾ ਹੈ। ਕੁਝ ਲੋਕ ਸੋਸ਼ਲ ਮੀਡੀਆ ‘ਤੇ ਇਸ ਬਾਰੇ ਗੱਲ ਕਰ ਰਹੇ ਹਨ ਧਮਾਕੇ ਦੀ ਆਵਾਜ਼ ਸੁਣੀ ਸੀ। ਨਾਲ ਹੀ ਲੋਕਾਂ ਨੂੰ ਨਾ ਘਬਰਾਉਣ ਦੀ ਅਪੀਲ ਕੀਤੀ ਗਈ ਹੈ।

Related posts

Cancer Ayurveda Treatment:: ਆਯੁਰਵੇਦ ਦੀ ਮਦਦ ਨਾਲ ਇੰਝ ਕਰ ਸਕਦੇ ਹੋ ਕੈਂਸਰ ਨੂੰ ਖਤਮ, ਜਾਣੋ

On Punjab

ਰਾਹੁਲ ਤੇ ਪ੍ਰਿਯੰਕਾ ਨੇ ਘੇਰੀ ਯੂਪੀ ਸਰਕਾਰ

On Punjab

ਮਹਾਂਕੁੰਭ: ਯੋਗੀ ਨੇ ਮੰਤਰੀਆਂ ਨਾਲ ਤ੍ਰਿਵੇਣੀ ਸੰਗਮ ’ਚ ਕੀਤਾ ਇਸ਼ਨਾਨ

On Punjab