ਨਵੀਂ ਦਿੱਲੀ: ਆਪਣੇ ਅਸਤੀਫੇ ਦੀ ਜ਼ਿੱਦ ‘ਤੇ ਅੜੇ ਕਾਂਗਰਸ ਪਾਰਟੀ ਦੇ ਪ੍ਰਧਾਨ ਰਾਹੁਲ ਗਾਂਧੀ ਨੂੰ ਇਸ ਗੱਲ ਦਾ ਦੁਖ ਹੈ ਕਿ ਲੋਕ ਸਭਾ ਚੋਣਾਂ ‘ਚ ਹਾਰ ਤੋਂ ਬਾਅਦ ਉਨ੍ਹਾਂ ਨੇ ਅਸਤੀਫੇ ਦਾ ਐਲਾਨ ਕੀਤਾ ਪਰ ਇਸ ਤੋਂ ਬਾਅਦ ਵੀ ਕਿਸੇ ਨੇ ਵੀ ਹਾਰ ਦੀ ਜ਼ਿੰਮੇਵਾਰੀ ਨਹੀਂ ਲਈ।
ਇਹ ਗੱਲ ਰਾਹੁਲ ਗਾਂਧੀ ਨੇ ਬੁੱਧਵਾਰ ਨੂੰ ਯੂਥ ਕਾਂਗਰਸ ਦੀ ਬੈਠਕ ‘ਚ ਵਰਕਰਾਂ ਤੇ ਨੇਤਾਵਾਂ ਨੂੰ ਕਈ। ਆਪਣਾ ਦੁਖ ਜਤਾਉਂਦੇ ਹੋਏ ਉਨ੍ਹਾਂ ਨੇ ਯੂਥ ਕਾਂਗਰਸ ਨੂੰ ਕਿਹਾ, “ਮੈਂ ਅਸਤੀਫਾ ਵਾਪਸ ਨਹੀਂ ਲਵਾਂਗਾ, ਪਰ ਤੁਸੀਂ ਲੋਕ ਫਿਕਰ ਨਾ ਕਰੋ। ਮੈਂ ਕਿਤੇ ਨਹੀਂ ਜਾਵਾਂਗਾ। ਤੁਹਾਡੇ ਲੋਕਾਂ ਦੀ ਲੜਾਈ ਮਜ਼ਬੂਤੀ ਨਾਲ ਲੜਾਗਾਂ।”
ਉਨ੍ਹਾਂ ਨੇ ਅੱਗੇ ਕਿਹਾ, “ਅੱਜ ਮੈਂ ਚੋਣ ਹਾਰਿਆ ਹਾਂ। ਜੇਕਰ ਇੱਕ ਉਂਗਲੀ ਮੈਂ ਕਿਸੇ ਵੱਲ ਚੁਕਾਂਗਾਂ ਤਾਂ ਤਿੰਨ ਵਾਪਸ ਮੇਰੇ ਵੱਲ ਹੀ ਉੱਠਣਗੀਆਂ। ਲੰਬੀ ਲੜਾਈ ਹੈ ਜਿਸ ਨੂੰ ਤੁਰੰਤ ਸੱਤਾ ਚਾਹੀਦੀ ਹੈ, ਉਹ ਭਾਜਪਾ ਵਿੱਚ ਜਾਵੇ ਪਰ ਜੋ ਲੜਾਈ ‘ਚ ਮੇਰੇ ਤੇ ਪਾਰਟੀ ਦੇ ਨਾਲ ਰਹੇਗਾ, ਉਹੀ ਪਾਰਟੀ ਦਾ ਸੱਚਾ ਸਿਪਾਹੀ ਹੈ।”
ਇਸ ਗੱਲਬਾਤ ਤੋਂ ਇਹ ਤਾਂ ਸਾਫ਼ ਹੋ ਗਿਆ ਹੈ ਕਿ ਉਹ ਕਾਂਗਰਸ ਪ੍ਰਧਾਨ ਦੇ ਅਹੁਦੇ ‘ਤੇ ਨਹੀਂ ਰਹਿਣਗੇ। ਇਸ ਦੇ ਨਾਲ ਹੀ ਉਨ੍ਹਾਂ ਨੇ ਇਹ ਵੀ ਸਾਫ਼ ਕਰ ਦਿੱਤਾ ਹੈ ਕਿ ਅੱਜ ਵੀ ਰਾਹੁਲ ਦੇ ਸਾਹਮਣੇ ਮੋਦੀ ਸਰਕਾਰ ਚੁਣੌਤੀ ਨਹੀਂ ਸਗੋਂ ਮਾਂ ਸੋਨੀਆ ਨਾਲ ਨਜ਼ਦੀਕੀਆਂ ਕਰਕੇ ਹੀ ਉਹ ਲੜਾਈ ਲੜ ਰਹੇ ਹਨ।