PreetNama
ਫਿਲਮ-ਸੰਸਾਰ/Filmy

YouTube ‘ਤੇ ਧਮਾਲਾਂ ਪਾ ਰਿਹਾ ਬਲਰਾਜ ਦਾ ‘Darja Khuda ‘ ਗੀਤ

ਪਾਲੀਵੁਡ ਇੰਡਸਟਰੀ ਦੇ ਸਿਤਾਰੇ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਹਨ ਅਤੇ ਇਸ ਦੇ ਨਾਲ ਹੀ ਉਹ ਆਪਣੇ ਫੈਨਜ਼ ਨੂੰ ਆਪਣੇ ਨਾਲ ਜੁੜੀ ਹਰ ਇੱਕ ਖਬਰ ਬਾਰੇ ਅਪਡੇਟ ਕਰਦੇ ਰਹਿੰਦੇ ਹਨ। ਗੱਲ ਕਰੀਏ ਪਾਲੀਵੁਡ ਦੇ ਮਸ਼ਹੂਰ ਸਿੰਗਰ ਬਲਰਾਜ ਦੀ ਤਾਂ ਉਹਨਾਂ ਦਾ ਗੀਤ ‘ਦਰਜਾ ਖੁਦਾ ‘ ਹਾਲ ਹੀ ‘ਚ ਰਿਲੀਜ਼ ਹੋਈਆਂ ਹੈ ।ਇਹ ਗੀਤ ਟੀਸੀਰੀਜ਼ ਦੇ ਯੂ ਟਿਊਬ ਚੈਨਲ ‘ਤੇ ਕਾਫੀ ਧਮਾਲਾਂ ਪਾ ਰਿਹਾ ਹੈ । ਗੀਤ ਨੂੰ ਫੈਨਜ਼ ਵਲੋਂ ਕਾਫੀ ਪਸੰਦ ਕੀਤਾ ਜਾਂ ਰਿਹਾ ਹੈ ।ਇਸ ਗੀਤ ਨੂੰ ਸਿੰਘਜੀਤ ਨੇ ਲਿਖਿਆ ਹੈ ਅਤੇ ਮਿਊਜ਼ਿਕ G Guri ਨੇ ਦਿੱਤਾ ਹੈ । ਗੀਤ ਨੂੰ ਆਪਣੀ ਖ਼ੂਬਸੂਰਤ ਆਵਾਜ਼ ‘ਚ ਗਾਇਕ ਬਲਰਾਜ ਨੇ ਦਿੱਤੀ ਹੈ । ਹਾਲ ‘ਚ ਬਲਰਾਜ ਨੇ ਆਪਣੇ ਇੰਸਟਾਗ੍ਰਾਮ ਪੇਜ ‘ਤੇ ਆਪਣੇ ਗੀਤ ਦਾ ਪੋਸਟਰ ਵੀ ਸ਼ੇਅਰ ਕੀਤਾ ਹੈ ਅਤੇ ਕੈਪਸ਼ਨ ਵੀ ਲਿਖਿਆ ਹੈ । ਬਾਕੀ ਗੀਤਾਂ ਵਾਂਗੂ ਬਲਰਾਜ ਦੇ ਇਸ ਗੀਤ ਨੇ ਵੀ ਫੈਨਜ਼ ਦੇ ਦਿਲਾਂ ‘ਤੇ ਰਾਜ ਕੀਤਾ ਹੋਈਆਂ ਹੈ ।ਇਸ ਗੀਤ ਦੀ ਵੀਡੀਓ Diviya Sutdhar ਵਲੋਂ ਤਿਆਰ ਕੀਤੀ ਗਈ ਹੈ । ਹਾਲ ਤਕ ਬਲਰਾਜ ਨੇ ਕਾਫੀ ਸੁਪਰਹਿੱਟ ਗੀਤਾਂ ਨੂੰ ਪਾਲੀਵੁੱਡ ਇੰਡਸਟਰੀ ਦੀ ਝੋਲੀ ਪਾਇਆ ਹੈ । ਇਨ੍ਹਾਂ ਦੇ ਗੀਤਾਂ ਦੀ ਗੱਲ ਕਰੀਏ ਤਾਂ : ‘ਜਾਨ ‘ਤੇ ਬਣੀ , ਕਿੰਨਾ ਪਿਆਰ ,’ ਪਾਲੀ ,’ 3 ਸਾਲਾਂ ਦਾ ਪਿਆਰ ,’ ਕੈਂਡਲ ਲਾਈਟ ਡਿਨਰ ,’ ਪਿਆਰ ,’ ਰਾਂਝਾ ਰਾਂਝਾ ,’ਰਬ ਵਰਗਿਆਂ ,ਇਲਾਕਾ ,ਮੇਰੀ ਆਸ਼ਿਕੀ ,’ ਸਾਨੂ ਦਸ ਦੇ ,’ ਅੱਖੀਆਂ ,’ ਇਸ਼ਬਾਜ਼ ‘ ਵਰਗੇ ਗੀਤਾਂ ਨੂੰ ਆਪਣੀ ਸੁਰੀਲੀ ਆਵਾਜ਼ ‘ਚ ਗਾਇਆ ਹੈ । ਫੈਨਜ਼ ਇਨ੍ਹਾਂ ਦੇ ਗਾਏ ਗੀਤਾਂ ਨੂੰ ਕਾਫੀ ਪਸੰਦ ਕਰਦੇ ਹਨ । ਆਪਣੀ ਮਿੱਠੀ ਆਵਾਜ਼ ਦੇ ਚਲਦੇ ਇਨ੍ਹਾਂ ਨੇ ਪਾਲੀਵੁੱਡ ‘ਚ ਇੱਕ ਵੱਡਾ ਮੁਕਾਮ ਹਾਸਿਲ ਕੀਤਾ ਹੈ ।

Related posts

ਧਰਮਿੰਦਰ ਦੇ ਘਰ ਆਇਆ ਛੋਟਾ ਮਹਿਮਾਨ, ਵੀਡੀਉ ਸਾਂਝਾ ਕਰ ਇਸ ਤਰਾਂ ਜ਼ਾਹਰ ਕੀਤੀ ਖੁਸ਼ੀ

On Punjab

ਸੈਫ਼ ਨੂੰ ਚਾਕੂ ਮਾਰਨ ਵਾਲਾ ਬੰਗਲਾਦੇਸ਼ੀ ਨਾਗਰਿਕ ਕੌਮੀ ਪੱਧਰ ਦਾ ਪਹਿਲਵਾਨ

On Punjab

Kareena Kapoor Khan 40th Birthday: ਚਿੰਤਨਸ਼ੀਲ ਮੂਡ ‘ਚ ਕਰੀਨਾ ਕਪੂਰ, ਜਲਦ ਬਣਨ ਵਾਲੀ ਹੈ ਦੂਜੀ ਵਾਰ ਮਾਂ

On Punjab