PreetNama
ਖੇਡ-ਜਗਤ/Sports News

WTA Finals 2022 : ਕੈਰੋਲੀਨ ਗਾਰਸੀਆ ਨੇ ਆਰਿਅਨਾ ਸਬਾਲੇਂਕਾ ਨੂੰ ਹਰਾ ਕੇ ਟਰਾਫੀ ਕੀਤੀ ਆਪਣੇ ਨਾਂ

ਕੈਰੋਲੀਨ ਗਾਰਸੀਆ ਨੇ ਆਰਿਅਨਾ ਸਬਾਲੇਂਕਾ ਨੂੰ ਸਿੱਧੇ ਸੈੱਟਾਂ ਵਿਚ ਹਰਾ ਕੇ ਡਬਲਯੂਟੀਏ ਫਾਈਨਲਸ ਟੈਨਿਸ ਟੂਰਨਾਮੈਂਟ ਦੇ ਸਿੰਗਲਜ਼ ਵਰਗ ਦੀ ਟਰਾਫੀ ਆਪਣੇ ਨਾਂ ਕੀਤੀ। ਗਾਰਸੀਆ ਨੂੰ ਪਹਿਲੇ ਸੈੱਟ ਵਿਚ ਜੂਝਣਾ ਪਿਆ ਪਰ ਆਖਰ ਵਿਚ ਉਨ੍ਹਾਂ ਨੇ ਸਬਾਲੇਂਕਾ ‘ਤੇ 7-6 (4), 6-4 ਨਾਲ ਜਿੱਤ ਦਰਜ ਕੀਤੀ। ਛੇਵਾਂ ਦਰਜਾ ਹਾਸਲ ਗਾਰਸੀਆ ਸੈਸ਼ਨ ਦੀ ਆਖ਼ਰੀ ਚੈਂਪੀਅਨਸ਼ਿਪ ਨੂੰ ਜਿੱਤਣ ਵਾਲੀ ਦੂਜੀ ਫਰਾਂਸੀਸੀ ਖਿਡਾਰਨ ਬਣ ਗਈ ਹੈ। ਉਨ੍ਹਾਂ ਤੋਂ ਪਹਿਲਾਂ 2005 ਵਿਚ ਏਮੇਲੀ ਮੌਰੇਸਮੋ ਨੇ ਇਹ ਚੈਂਪੀਅਨਸ਼ਿਪ ਜਿੱਤੀ ਸੀ। ਉਹ ਇਸ ਤੋਂ ਪਹਿਲਾਂ ਆਖ਼ਰੀ ਸਾਲ ਸੀ ਜਦ ਅਮਰੀਕਾ ਵਿਚ ਇਹ ਚੈਂਪੀਅਨਸ਼ਿਪ ਕਰਵਾਈ ਗਈ ਸੀ।

ਵੇਰੋਨਿਕਾ ਕੁਦਰਮੇਤੋਵਾ ਤੇ ਏਲਿਸ ਮਰਟੇਂਸ ਨੇ ਮੌਜੂਦਾ ਚੈਂਪੀਅਨ ਬਾਰਬੋਰਾ ਕ੍ਰੇਜੀਸਿਕੋਵਾ ਤੇ ਕੈਟਰੀਨਾ ਸਿਨਿਆਕੋਵਾ ਨੂੰ 6-2, 4-6, 11-9 ਨਾਲ ਹਰਾ ਕੇ ਡਬਲਜ਼ ਟਰਾਫੀ ਆਪਣੇ ਨਾਂ ਕੀਤੀ। ਕੁਦਰਮੇਤੋਵਾ ਤੇ ਮਰਟੇਂਸ ਟਾਈਬ੍ਰੇਕਰ ਵਿਚ ਇਕ ਸਮੇਂ 7-2 ਨਾਲ ਪਿੱਛੇ ਚੱਲ ਰਹੀਆਂ ਸਨ ਪਰ ਇਸ ਤੋਂ ਬਾਅਦ ਉਨ੍ਹਾਂ ਨੇ ਲਗਾਤਾਰ ਛੇ ਅੰਕ ਬਣਾ ਕੇ ਟਰਾਫੀ ਆਪਣੇ ਨਾਂ ਕਰ ਲਈ। ਕ੍ਰੇਜਿਸਿਕੋਵਾ ਤੇ ਸਿਨਿਆਕੋਵਾ ਨੇ ਇਸ ਸਾਲ ਜਿਨ੍ਹਾਂ ਤਿੰਨ ਗਰੈਂਡ ਸਲੈਮ ਚੈਂਪੀਅਨਸ਼ਿਪਾਂ ਵਿਚ ਹਿੱਸਾ ਲਿਆ ਸੀ ਉਨ੍ਹਾਂ ਵਿਚ ਉਨ੍ਹਾਂ ਨੇ ਖ਼ਿਤਾਬ ਜਿੱਤਿਆ ਸੀ ਪਰ ਉਹ ਆਪਣੇ ਸੈਸ਼ਨ ਦਾ ਸ਼ਾਨਦਾਰ ਅੰਤ ਨਹੀਂ ਕਰ ਸਕੀਆਂ।

Related posts

ਪਿੱਠ ਦਰਦ ਦੇ ਆਪ੍ਰੇਸ਼ਨ ਕਾਰਨ ਅਗਲੇ ਦੋ ਟੂਰਨਾਮੈਂਟ ਨਹੀਂ ਖੇਡਣਗੇ ਵੁਡਜ਼

On Punjab

ਭਾਰਤੀ ਮਹਿਲਾ ਟੀਮ ਨੇ ਬੈਡਮਿੰਟਨ ਚੈਂਪੀਅਨਸ਼ਿਪ ਤੋਂ ਨਾਂਮ ਲਿਆ ਵਾਪਿਸ

On Punjab

ਨਿਊਜ਼ੀਲੈਂਡ ਦੇ ਖਿਡਾਰੀ 14 ਦਿਨਾਂ ਲਈ ਆਈਸੋਲੇਸ਼ਨ ‘ਚ…

On Punjab