42.15 F
New York, US
February 23, 2024
PreetNama
ਖੇਡ-ਜਗਤ/Sports News

World Cup: ਨਿਊਜ਼ੀਲੈਂਡ ‘ਤੇ ਜਿੱਤ ਨਾਲ ਸੈਮੀਫਾਈਨਲ ‘ਚ ਪਾਕਿਸਤਾਨ, ਚੈਂਪੀਅਨ ਬਣਨ ਦਾ ਸੰਜੋਗ ਵੀ ਬਣਿਆ

ਬਰਮਿੰਘਮ: ਕ੍ਰਿਕੇਟ ਵਿਸ਼ਵ ਕੱਪ 2019 ਦੇ 33ਵੇਂ ਮੈਚ ਵਿੱਚ ਪਾਕਿਸਤਾਨ ਨੇ ਨਿਊਜ਼ੀਲੈਂਡ ਨੂੰ ਛੇ ਵਿਕਟਾਂ ਨਾਲ ਮਾਤ ਦੇ ਦਿੱਤੀ ਹੈ। ਵਿਸ਼ਵ ਕੱਪ ‘ਚ ਨਿਊਜ਼ੀਲੈਂਡ ਦੀ ਇਹ ਪਹਿਲੀ ਹਾਰ ਹੈ। ਉੱਧਰ, ਪਾਕਿਸਤਾਨ ਨੇ ਕਈ ਹਾਰਾਂ ਤੋਂ ਬਾਅਦ ਇਹ ਮੈਚ ਜਿੱਤ ਕੇ ਸੈਮੀਫਾਈਨਲਜ਼ ਵਿੱਚ ਬਣੇ ਰਹਿਣ ਦੀਆਂ ਉਮੀਦਾਂ ਇੱਕ ਵਾਰ ਫਿਰ ਤੋਂ ਜਗਾ ਦਿੱਨਿਊਜ਼ੀਲੈਂਡ ਦੀ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਲਿਆ, ਪਰ 50 ਓਵਰਾਂ ‘ਚ ਛੇ ਵਿਕਟਾਂ ਦੇ ਨੁਕਸਾਨ ‘ਤੇ 237 ਦੌੜਾਂ ਹੀ ਬਣਾ ਸਕੀ। ਇਸ ਵਿੱਚ ਜੇਮਸ ਨੀਸ਼ਮ ਨੇ ਨਾਬਾਦ 97 ਅਤੇ ਕੋਲਿਨ ਡੀ. ਗ੍ਰੈਂਡਹੋਮ ਦੀਆਂ 64 ਦੌੜਾਂ ਵੀ ਸ਼ਾਮਲ ਹਨ। ਪਾਕਿਸਤਾਨ ਨੇ 238 ਦੌੜਾਂ ਦੇ ਟੀਚੇ ਨੂੰ 50ਵੇਂ ਓਵਰ ‘ਚ 241 ਦੌੜਾਂ ਬਣਾ ਕੇ ਪੂਰਾ ਕੀਤਾ। ਇਸ ਦੌਰਾਨ ਬਾਬਰ ਆਜ਼ਮ ਖ਼ਾਨ ਨੇ ਆਪਣਾ ਸੈਂਕੜਾ ਪੂਰਾ ਕਰਦਿਆਂ ਨਾਬਾਦ 101 ਦੌੜਾਂ ਬਣਾਈਆਂ। ਵਿਸ਼ਵ ਕੱਪ ਵਿੱਚ ਇਹ ਉਨ੍ਹਾਂ ਦਾ ਪਹਿਲਾ ਸੈਂਕੜਾ ਹੈ।

ਇਸ ਜਿੱਤ ਨਾਲ ਪਾਕਿਸਤਾਨ ਦੀ ਟੀਮ 7 ਅੰਕਾਂ ਨਾਲ ਛੇਵੇਂ ਨੰਬਰ ‘ਤੇ ਪਹੁੰਚ ਗਈ ਹੈ ਤੇ ਟੀਮ ਦੇ ਸੈਮੀਫਾਈਨਲ ‘ਚ ਪਹੁੰਚਣ ਦੇ ਰਸਤੇ ਖੁੱਲ੍ਹ ਗਏ ਹਨ। ਇੰਨਾ ਹੀ ਨਹੀਂ, ਪਾਕਿਸਤਾਨ ਲਈ ਇਹ ਜਿੱਤ 1992 ਵਿੱਚ ਵਿਸ਼ਵ ਕੱਪ ਜੇਤੂ ਬਣਨ ਵਾਲਾ ਸੰਜੋਗ ਵੀ ਲੈ ਕੇ ਆਈ ਹੈ। 2019 ਦੇ ਵਿਸ਼ਵ ਕੱਪ ਵਿੱਚ ਵੀ ਪਾਕਿਸਤਾਨੀ ਟੀਮ 1992 ਵਾਲੇ ਵਿਸ਼ਵ ਕੱਪ ਵਾਂਗ ਮੈਚ ਹਾਰਦੀ ਤੇ ਜਿੱਤਦੀ ਆ ਰਹੀ ਹੈ।ਹੈਰਾਨੀ ਦੀ ਗੱਲ ਇਹ ਹੈ ਕਿ ਦੋਵੇਂ ਵਾਰ ਪਾਕਿ ਟੀਮ ਦਾ ਤੀਜਾ ਮੈਚ ਮੀਂਹ ਕਾਰਨ ਰੱਦ ਹੋਇਆ ਹੈ। ਹੁਣ ਦੇਖਣਾ ਹੋਵੇਗਾ ਕਿ ਪਾਕਿਸਤਾਨ ਦੀ ਟੀਮ ਇਸ ਵਾਰ ਕੀ 1992 ਵਾਲਾ ਕਮਾਲ ਕਰ ਪਾਉਂਦੀ ਹੈ ਜਾਂ ਨਹੀਂ।

Related posts

ਸਾਬਕਾ ਦਿੱਗਜ ਦੀ ਭਵਿੱਖਬਾਣੀ, ਭਾਰਤ ਨਹੀਂ ਜਿੱਤ ਸਕੇਗਾ ਵਰਲਡ ਟੈਸਟ ਚੈਪੀਅਨਸ਼ਿਪ ਦਾ ਫਾਈਨਲ

On Punjab

ਨੀਰਜ ਚੋਪੜਾ ਓਲੰਪਿਕ ਅਭਿਆਸ ਛੱਡ ਪਰਤਣਗੇ ਵਾਪਿਸ ਦੇਸ਼

On Punjab

ਰਣਵੀਰ ਸਿੰਘ ਦੀ ਕ੍ਰਿਕਟ ਖਿਡਾਰੀਆਂ ਨਾਲ ਮੁਲਾਕਾਤ, ਤਸਵੀਰਾਂ ਸ਼ੇਅਰ ਕਰ ਲਿਖੇ ਕਮਾਲ ਕੈਪਸ਼ਨ

On Punjab