77.14 F
New York, US
July 1, 2025
PreetNama
ਖੇਡ-ਜਗਤ/Sports News

World Cricket Cup 2019: ਪਹਿਲੇ ਮੈਚ ’ਚ ਇੰਗਲੈਂਡ ਨੇ ਬਣਾਇਆ ਇਹ ਰਿਕਾਰਡ

ICC ਦੇ 12ਵੇਂ ਵਿਸ਼ਵ ਕੱਪ ਦੇ ਪਹਿਲੇ ਮੈਚ ਵਿੱਚ ਦੱਖਣੀ ਅਫ਼ਰੀਕਾ ਵਿਰੁੱਧ ਇੰਗਲੈਂਡ ਦੇ ਬੱਲੇਬਾਜ਼ਾਂ ਨੇ ਆਪਣਾ ਦਮ ਵਿਖਾਇਆ। ਇਸ ਮੈਚ ਲਈ ਦੱਖਣੀ ਅਫ਼ਰੀਕਾ ਨੇ ਟਾਸ ਜਿੱਤਿਆ ਤੇ ਇੰਗਲੈਂਡ ਨੂੰ ਪਹਿਲਾਂ ਬੱਲੇਬਾਜ਼ੀ ਦਾ ਸੱਦਾ ਦਿੱਤਾ।

ਇਸ ਵਾਰ ਖਿ਼ਤਾਬ ਦੀ ਮਜ਼ਬੂਤ ਦਾਅਵੇਦਾਰ ਇੰਗਲੈਂਡ ਦੀ ਟੀਮ ਦੇ ਬੱਲੇਬਾਜ਼ਾਂ ਨੇ ਇਸ ਮੁਕਾਬਲੇ ਵਿੱਚ ਵਧੀਆ ਖੇਡ ਦਾ ਪ੍ਰਦਰਸ਼ਨ ਕੀਤਾ ਅਤੇ 50 ਓਵਰਾਂ ਵਿੱਚ 8 ਵਿਕੇਟਾਂ ਦੇ ਨੁਕਸਾਨ ’ਤੇ 311 ਦੌੜਾਂ ਬਣਾਈਆਂ।

ਇੰਗਲੈਂਡ ਵੱਲੋਂ ਇਸ ਮੈਚ ਵਿੱਚ ਕੋਈ ਵੀ ਬੱਲੇਬਾਜ਼ ਸੈਂਕੜਾ ਨਹੀਂ ਲਾ ਸਕਿਆ ਪਰ ਇਸ ਟੀਮ ਨੇ ਉਹ ਕਮਾਲ ਕੀਤਾ, ਜੋ ਵਿਸ਼ਵ ਕੱਪ ਦੇ 44 ਸਾਲਾਂ ਦੇ ਇਤਿਹਾਸ ਵਿੱਚ ਹੁਣ ਤੱਕ ਕੋਈ ਨਹੀਂ ਕਰ ਸਕਿਆ। ਇੰਝ ਇਹ ਇੱਕ ਨਵਾਂ ਰਿਕਾਰਡ ਬਣਿਆ।

ਇੱਕ ਦਿਨਾ ਵਿਸ਼ਵ ਕੱਪ ਦੇ ਇਤਿਹਾਸ ਵਿੱਚ ਇਹ ਪਹਿਲਾ ਮੌਕਾ ਹੈ, ਜਦੋਂ ਕਿਸੇ ਮੈਚ ਵਿੱਚ ਇੰਗਲੈਂਡ ਦੇ ਚਾਰ ਬੱਲੇਬਾਜ਼ਾਂ ਨੇ 50 ਜਾਂ ਉਸ ਤੋਂ ਵੱਧ ਦੌੜਾਂ ਦੀ ਪਾਰੀ ਖੇਡੀ। ਭਾਵੇਂ ਇਸ ਮੈਚ ਵਿੱਚ ਇੰਗਲੈਂਡ ਦੀ ਸ਼ੁਰੂਆਤ ਵਧੀਆ ਨਹੀਂ ਰਹੀ ਤੇ ਟੀਮ ਦੇ ਓਪਨਰ ਬੱਲੇਬਾਜ਼ ਬੇਅਰਸਟੋ ਗੋਲਡਨ ਡੱਕ ਦਾ ਸ਼ਿਕਾਰ ਬਣੇ।

ਇਸ ਤੋਂ ਬਾਅਦ ਜੈਸਨ ਰਾਏ ਤੇ ਜੋ ਰੂਟ ਨੇ ਪਾਰੀ ਨੂੰ ਸੰਭਾਲਿਆ ਤੇ ਦੋਵਾਂ ਨੇ ਅਰਧ–ਸੈਂਕੜੇ ਲਾਏ। ਜੋ ਰੂਟ ਨੇ 51 ਜਦ ਕਿ ਜੈਸਨ ਰਾਏ ਨੇ 50 ਗੇਂਦਾਂ ਉੱਤੇ ਆਪਣਾ ਅਰਧ–ਸੈਂਕੜਾ ਪੂਰਾ ਕੀਤਾ। ਦੋਵੇਂ ਬੱਲੇਬਾਜ਼ਾਂ ਨੇ ਦੂਜੇ ਵਿਕੇਟ ਲਈ ਸੈਂਕੜੇ ਦੀ ਭਾਈਵਾਲੀ ਕਰਦਿਆਂ 103 ਦੌੜਾਂ ਵੀ ਬਣਾਈਆਂ।

Related posts

ਫਾਫ ਡੂਪਲੇਸਿਸ ਨੇ ਦੱਸਿਆ, IPL ਤੇ PSL ’ਚ ਕੀ ਹੈ ਸਭ ਤੋਂ ਵੱਡਾ ਅੰਤਰ

On Punjab

ਭਾਰਤੀ ਮਹਿਲਾ ਟੀਮ ਨੇ ਸ਼੍ਰੀਲੰਕਾ ਨੂੰ ਹਰਾ ਕੀਤਾ ਏਸ਼ੀਆ ਕੱਪ ‘ਤੇ ਕਬਜ਼ਾ

On Punjab

ਹਾਕੀ ਨੂੰ ਰਾਸ਼ਟਰੀ ਖੇਡ ਐਲਾਨਣ ‘ਤੇ ਸੁਣਵਾਈ ਤੋਂ ਸੁਪਰੀਮ ਕੋਰਟ ਦਾ ਇਨਕਾਰ, ਹੋਰ ਖੇਡਾਂ ‘ਤੇ ਵੀ ਖਰਚੇ ਦੀ ਕੀਤੀ ਸੀ ਮੰਗ

On Punjab