PreetNama
ਸਿਹਤ/Health

Work From Home ਦੇ ਚਲਦੇ ਅੱਖਾਂ ਨੂੰ ਆਰਾਮ ਦੇਣ ਲਈ ਅਪਣਾਓ ਇਹ ਟਿਪਸ

Eyes relaxation tips: ਕੋਰੋਨਾ ਵਾਇਰਸ ਦੇ ਚੱਲਦਿਆਂ ਪੂਰਾ ਦੇਸ਼ ਲਾਕਡਾਊਨ ਦੀ ਸਥਿਤੀ ‘ਚ ਹੈ। ਜਿਸ ਕਾਰਨ ਜ਼ਿਆਦਾਤਰ ਲੋਕਾਂ ਆਪਣੇ ਘਰਾਂ ਤੋਂ ਹੀ ਕੰਮ ਕਰ ਰਹੇ ਹਨ। ਘਰਾਂ ਤੋਂ ਕੰਮ ਕਰਨ ਦਾ ਮਤਲਬ ਹੈ ਕਿ ਤੁਹਾਨੂੰ ਲਗਾਤਾਰ ਕਈ ਘੰਟਿਆਂ ਤਕ ਲੈਪਟਾਪ, ਡੈਸਕਟਾਪ ਜਾਂ ਸਮਾਰਟਫੋਨ ਦੀ ਸਕਰੀਨ ਨੂੰ ਦੇਖਣਾ ਪੈਂਦਾ ਹੈ। ਜਿਸ ਨਾਲ ਤੁਹਾਡੀਆਂ ਅੱਖਾਂ ਨੂੰ ਆਰਾਮ ਨਹੀਂ ਮਿਲ ਪਾਉਂਦਾ ਅਤੇ ਨਤੀਜਾ ਇਹ ਹੁੰਦਾ ਹੈ ਕਿ ਤੁਹਾਡੀਆਂ ਅੱਖਾਂ ਕਾਫੀ ਥੱਕ ਜਾਂਦੀਆਂ ਹਨ। ਇਸ ਲਈ ਅੱਜ ਅਸੀਂ ਤੁਹਾਨੂੰ ਕੁੱਝ ਅਜਿਹੇ ਨੁਸਖ਼ਿਆਂ ਬਾਰੇ ਦੱਸਣ ਜਾ ਰਹੇ ਹਾਂ ਜਿਨ੍ਹਾਂ ਨੂੰ ਅਪਣਾ ਕੇ ਤੁਸੀਂ ਆਪਣੀਆਂ ਅੱਖਾਂ ਨੂੰ ਆਰਾਮ ਦਿਵਾ ਸਕਦੇ ਹੋ।

ਚੱਮਚ ਦਾ ਪ੍ਰਯੋਗ: ਇਹ ਉਪਾਅ ਬਹੁਤ ਆਸਾਨ ਹੈ। ਫ੍ਰੀਜ਼ਰ ‘ਚ ਚੱਮਚ ਨੂੰ 15 ਮਿੰਟ ਜਾਂ ਫਿਰ ਜਦੋਂ ਤਕ ਉਹ ਫ੍ਰੀਜ਼ ਨਾ ਹੋ ਜਾਵੇ ਤਦ ਤਕ ਰੱਖ ਦਿਓ। ਥੋੜ੍ਹੀ ਦੇਰ ‘ਚ ਇਸ ਨੂੰ ਕੱਢੋ ਅਤੇ ਠੰਢੇ-ਠੰਢੇ ਚੱਮਚ ਨੂੰ ਅੱਖਾਂ ‘ਤੇ ਲਗਾ ਲਓ। ਠੰਢਾ ਚੱਮਚ ਅੱਖਾਂ ‘ਤੇ ਰੱਖਦੇ ਹੀ ਬਲੱਡ ਵੇਸੈੱਲਸ ਨੂੰ ਆਰਾਮ ਪਹੁੰਚਾਉਂਦਾ ਹੈ ਅਤੇ ਆਸਪਾਸ ਦੀ ਸੋਜ ਨੂੰ ਘਟਾਉਂਦਾ ਹੈ।

ਠੰਢੀ ਸਿਕਾਈ: ਅੱਖਾਂ ਨੂੰ ਆਰਾਮ ਦੇਣ ਲਈ ਠੰਢੀ ਸਿਕਾਈ ਕਾਫੀ ਕੰਮ ਆਉਂਦੀ ਹੈ। ਇਸਦੇ ਲਈ ਤੁਸੀਂ ਬਰਫ਼ ਨੂੰ ਇਕ ਰੁਮਾਲ ‘ਚ ਰੱਖ ਕੇ ਅੱਖਾਂ ਦੀ ਸਿਕਾਈ ਕਰ ਸਕਦੇ ਹੋ।

ਖੀਰਾ: ਖੀਰਾ ਅੱਖਾਂ ਨੂੰ ਆਰਾਮ ਦੇਣ ‘ਚ ਕਾਫੀ ਮਦਦਗਾਰ ਸਾਬਿਤ ਹੁੰਦਾ ਹੈ। ਖੀਰੇ ਨੂੰ ਪਤਲਾ ਕੱਟ ਲਓ ਅਤੇ ਅੱਖਾਂ ‘ਤੇ ਲਗਾ ਲਓ। ਇਹ ਨਾ ਸਿਰਫ਼ ਥਕੀਆਂ ਅੱਖਾਂ ਨੂੰ ਆਰਾਮ ਪਹੁੰਚਾਉਂਦਾ ਹੈ, ਬਲਕਿ ਇਸ ਨਾਲ ਕਾਲੇ ਘੇਰੇ ਦੀ ਸਮੱਸਿਆ ਵੀ ਦੂਰ ਹੁੰਦੀ ਹੈ।

ਟੀ-ਬੈਗ: ਗਰਮ ਪਾਣੀ ‘ਚ ਟੀ-ਬੈਗ ਨੂੰ ਥੋੜ੍ਹੀ ਦੇਰ ਡੁਬੋ ਕੇ ਰੱਖੋ ਅਤੇ ਫਿਰ ਉਸਨੂੰ ਠੰਢਾ ਹੋਣ ਲਈ ਛੱਡ ਦਿਓ। ਉਸ ਤੋਂ ਬਾਅਦ ਟੀ-ਬੈਗ ਨੂੰ ਫ੍ਰੀਜ਼ਰ ‘ਚ ਕੁਝ ਸਮੇਂ ਲਈ ਰੱਖ ਦਿਓ ਜਦ ਤਕ ਉਹ ਠੰਢਾ ਨਾ ਹੋ ਜਾਵੇ ਤਾਂ ਉਸ ਨੂੰ ਅੱਖਾਂ ‘ਤੇ ਕੁਝ ਸਮੇਂ ਲਈ ਲਗਾ ਲਓ।

ਨਮਕ ਦਾ ਸੇਵਨ ਘੱਟ ਕਰੋ: ਧਿਆਨ ਰਹੇ ਕਿ ਖਾਣੇ ‘ਚ ਜ਼ਿਆਦਾ ਲੂਣ ਦਾ ਸੇਵਨ ਨਾ ਕਰੋ। ਜ਼ਿਆਦਾ ਲੂਣ ਖਾਣ ਨਾਲ ਵਾਟਰ ਰਿਟੇਂਸ਼ਨ ਅਤੇ ਸੋਜ ਦੀ ਸਮੱਸਿਆ ਆ ਸਕਦੀ ਹੈ।

Related posts

Coronavirus Vaccine : ਸੀਰਮ ਇੰਸਟੀਚਿਊਟ ਨੂੰ ਕੇਂਦਰ ਸਰਕਾਰ ਤੋਂ ਮਿਲਿਆ ਵੈਕਸੀਨ ਦੀ ਖ਼ਰੀਦ ਦਾ ਆਦੇਸ਼, 200 ਰੁਪਏ ਹੋਵੇਗੀ ਕੀਮਤ

On Punjab

Air Pollution & Covid-19 : ਕੋਵਿਡ ਤੋਂ ਠੀਕ ਹੋਏ ਲੋਕਾਂ ਨੂੰ ਹਵਾ ਪ੍ਰਦੂਸ਼ਣ ਕਿਵੇਂ ਪ੍ਰਭਾਵਿਤ ਕਰ ਰਿਹਾ ਹੈ? ਜਾਣੋ

On Punjab

World Mental Health Day 2021: ਲੱਖਾਂ ਲੋਕਾਂ ਦੀ ਜਾਨ ਲੈ ਰਹੀਆਂ ਹਨ ਇਹ 5 ਸਭ ਤੋਂ ਆਮ ਮਾਨਸਿਕ ਬਿਮਾਰੀਆਂ

On Punjab