PreetNama
ਖਬਰਾਂ/News

ਨੰਗਲ ਡੈਮ ਤੋਂ ਨਹੀਂ ਛੱਡਿਆ ਜਾਵੇਗਾ ਪਾਣੀ, ਪੰਜਾਬ ਸਰਕਾਰ ਦੇ ਇਤਰਾਜ਼ ਤੋਂ ਬਾਅਦ BBMB ਨੇ ਵਾਪਸ ਲਿਆ ਫੈਸਲਾ

ਭਾਖੜਾ ਬਿਆਸ ਮੈਨੇਜਮੈਂਟ ਬੋਰਡ ਨੇ ਭਾਖੜਾ ਦੇ ਨੰਗਲ ਡੈਮ ਤੋਂ ਪਾਣੀ ਛੱਡਣ ਦਾ ਪ੍ਰੋਗਰਾਮ ਮੁਲਤਵੀ ਕਰ ਦਿੱਤਾ ਹੈ। ਚੰਡੀਗੜ੍ਹ ਬੋਰਡ ਹੈੱਡਕੁਆਰਟਰ ਵਿਖੇ ਹੋਈ ਮੀਟਿੰਗ ‘ਚ ਇਹ ਵੱਡਾ ਫੈਸਲਾ ਲਿਆ ਗਿਆ ਹੈ। ਫੈਸਲੇ ਮੁਤਾਬਕ ਤਿੰਨ ਦਿਨਾਂ ਤਕ ਪਾਣੀ ਨਹੀਂ ਛੱਡਿਆ ਜਾਵੇਗਾ। ਬੀਬੀਐਮਬੀ ਦੇ ਵਾਟਰ ਰੈਗੂਲੇਸ਼ਨ ਵਿਭਾਗ ਦੇ ਡਿਪਟੀ ਚੀਫ਼ ਇੰਜੀਨੀਅਰ ਨੇ ਮੰਗਲਵਾਰ 11 ਜੁਲਾਈ ਨੂੰ ਕਿਹਾ ਸੀ ਕਿ 13 ਜੁਲਾਈ ਨੂੰ 16000 ਕਿਊਸਿਕ ਪਾਣੀ ਛੱਡਿਆ ਜਾਵੇਗਾ। ਇਸ ਤੋਂ ਬਾਅਦ ਅੱਜ ਬੁੱਧਵਾਰ ਨੂੰ ਹੋਈ ਮੀਟਿੰਗ ‘ਚ ਫੈਸਲਾ ਮੁਲਤਵੀ ਕਰ ਦਿੱਤਾ ਗਿਆ ਜਿਸ ਨਾਲ ਪਾਣੀ ਛੱਡਣ ਨਾਲ ਪ੍ਰਭਾਵਿਤ ਹੋਣ ਵਾਲੇ ਇਲਾਕਾ ਵਾਸੀਆਂ ਨੂੰ ਕੁਝ ਰਾਹਤ ਜ਼ਰੂਰ ਮਿਲੀ ਹੈ। ਪੰਜਾਬ ਸਰਕਾਰ ਨੇ ਨੰਗਲ ਡੈਮ ਤੋਂ ਪਾਣੀ ਛੱਡਣ ‘ਤੇ ਬੀਬੀਐਮਬੀ ਕੋਲ ਸਖ਼ਤ ਇਤਰਾਜ਼ ਪ੍ਰਗਟਾਇਆ। ਸਰਕਾਰ ਦੀ ਗੱਲ ਸੁਣਨ ਤੋਂ ਬਾਅਦ ਬੋਰਡ ਨੇ ਅੱਜ ਪਾਣੀ ਛੱਡਣ ਦਾ ਫੈਸਲਾ ਵਾਪਸ ਲਿਆ। ਸਥਿਤੀ ਨੂੰ ਦੇਖਦੇ ਹੋਏ ਪਾਣੀ ਛੱਡਣ ਜਾਂ ਨਾ ਛੱਡਣ ਦਾ ਫੈਸਲਾ ਤਿੰਨ ਦਿਨਾਂ ਬਾਅਦ ਲਿਆ ਜਾਵੇਗਾ।

Related posts

ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਨੂੰ ਬੰਬ ਦੀ ਧਮਕੀ, ਸੁਰੱਖਿਆ ਵਧਾਈ

On Punjab

ਗਣਤੰਤਰ ਦਿਵਸ: ਪਟਿਆਲਾ-ਸੰਗਰੂਰ ਵਿੱਚ ਫੁੱਲ ਡਰੈੱਸ ਰਿਹਰਸਲ

On Punjab

ਉਰਦੂ ਆਮੋਜ਼ ਕੋਰਸ ਦੀਆਂ ਕਲਾਸਾਂ 7 ਜਨਵਰੀ 2019 ਤੋਂ ਸ਼ੁਰੂ : ਡਾਇਰੈਕਟਰ ਭਾਸ਼ਾ ਵਿਭਾਗ

Pritpal Kaur