32.74 F
New York, US
November 28, 2023
PreetNama
ਸਿਹਤ/Health

Vitamin C : ਦੰਦਾਂ ‘ਚ ਖ਼ੂਨ ਆਉਣਾ ਹੋ ਸਕਦੈ ਵਿਟਾਮਿਨ-ਸੀ ਦੀ ਘਾਟ ਦਾ ਸੰਕੇਤ, ਇਹ ਫੂਡ ਆਇਟਮਜ਼ ਕਰਨਗੀਆਂ ਕਮੀ ਦੂਰ

ਸਿਹਤ ਨੂੰ ਤੰਦਰੁਸਤ ਰੱਖਣ ਲਈ ਜ਼ਰੂਰੀ ਹੈ ਕਿ ਸਰੀਰ ‘ਚ ਸਾਰੇ ਪੋਸ਼ਕ ਤੱਤ ਸਹੀ ਮਾਤਰਾ ‘ਚ ਹੋਣ। ਕਿਸੇ ਵੀ ਪੋਸ਼ਕ ਤੱਤ ਦੀ ਕਮੀ ਕਾਰਨ ਤੁਹਾਡੇ ਸਰੀਰ ‘ਚ ਸਮੱਸਿਆਵਾਂ ਹੋ ਸਕਦੀਆਂ ਹਨ। ਇਨ੍ਹਾਂ ਜ਼ਰੂਰੀ ਪੌਸ਼ਟਿਕ ਤੱਤਾਂ ‘ਚੋਂ ਇਕ ਵਿਟਾਮਿਨ ਸੀ ਹੈ ਜੋ ਸਾਡੀ ਇਮਿਊਨਿਟੀ, ਸਕਿੰਨ, ਦੰਦਾਂ ਤੇ ਬਾਕੀ ਸਿਹਤ ਲਈ ਬਹੁਤ ਮਹੱਤਵਪੂਰਨ ਹੈ। ਇਸ ਦੀ ਕਮੀ ਨਾਲ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਦੀ ਕਮੀ ਨਾਲ ਹੋਣ ਵਾਲੀ ਬਿਮਾਰੀ ਨੂੰ ਸਕਰਵੀ ਰੋਗ ਕਿਹਾ ਜਾਂਦਾ ਹੈ। ਆਓ ਜਾਣਦੇ ਹਾਂ ਵਿਟਾਮਿਨ ਸੀ ਦੀ ਕਮੀ ਦੇ ਲੱਛਣ ਕੀ ਹੁੰਦੇ ਹਨ ਤੇ ਇਸ ਦੀ ਘਾਟ ਕਿਵੇਂ ਦੂਰ ਕੀਤੀ ਜਾ ਸਕਦੀ ਹੈ।

ਵਿਟਾਮਿਨ ਸੀ ਸਾਡੀ ਬਾਡੀ ‘ਚ ਸਟੋਰ ਨਹੀਂ ਹੁੰਦੀ। ਵਿਟਾਮਿਨ ਸੀ ਪਾਣੀ ‘ਚ ਘੁਲਣਸ਼ੀਲ ਪੌਸ਼ਟਿਕ ਤੱਤ ਹੈ, ਇਸਲਈ ਇਸਨੂੰ ਸਰੀਰ ‘ਚ ਸਟੋਰ ਨਹੀਂ ਕੀਤਾ ਜਾ ਸਕਦਾ। ਇਸ ਕਾਰਨ ਇਸ ਦੀ ਘਾਟ ਦੂਰ ਕਰਨ ਲਈ ਸਾਨੂੰ ਰੋਜ਼ਾਨਾ ਆਪਣੀ ਖੁਰਾਕ ‘ਚ ਵਿਟਾਮਿਨ ਸੀ ਵਾਲੀਆਂ ਚੀਜ਼ਾਂ ਨੂੰ ਸ਼ਾਮਲ ਕਰਨਾ ਚਾਹੀਦਾ ਹੈ। ਸਰੀਰ ‘ਚ ਇਸ ਦੀ ਕਮੀ ਦੇ ਕਾਰਨ ਤੁਸੀਂ ਸਕਰਵੀ ਦਾ ਸ਼ਿਕਾਰ ਹੋ ਸਕਦੇ ਹੋ। ਕਲੀਵਲੈਂਡ ਕਲੀਨਿਕ ਅਨੁਸਾਰ, ਵਿਟਾਮਿਨ ਸੀ ਐਸਕੋਰਬਿਕ ਐਸਿਡ ਹੈ, ਜੋ ਸਾਡੇ ਵਿਕਾਸ ਤੇ ਤੰਦਰੁਸਤੀ ਲਈ ਜ਼ਰੂਰੀ ਹੈ। ਕੁਝ ਮਹੀਨਿਆਂ ਤਕ ਵਿਟਾਮਿਨ ਸੀ ਦੀ ਕਮੀ ਕਾਰਨ ਸਕਰਵੀ ਰੋਗ ਹੋ ਸਕਦਾ ਹੈ।

ਕੀ ਹਨ ਵਿਟਾਮਿਨ ਸੀ ਦੀ ਕਮੀ ਦੇ ਲੱਛਣ ?

ਥਕਾਵਟ

ਕਮਜ਼ੋਰੀ

ਜੋੜਾਂ ਦਾ ਦਰਦ

ਚਿੜਚਿੜਾਪਨ

ਦੰਦਾਂ ਦਾ ਕਮਜ਼ੋਰ ਹੋਣਾ

ਮਸੂੜਿਆਂ ‘ਚੋਂ ਖੂਨ ਆਉਣਾ

ਪੈਰਾਂ ‘ਚ ਸੋਜ

ਸਰੀਰ ‘ਤੇ ਆਸਾਨੀ ਨਾਲ ਨੀਲ ਪੈਣਾ

ਜ਼ਖ਼ਮਾਂ ਦਾ ਜਲਦੀ ਨਾ ਭਰਨਾ

ਵਾਲਾਂ ਦਾ ਕਮਜ਼ੋਰ ਹੋਣਾ

ਅਜੀਬ ਘੁੰਗਰਾਲੇ ਵਾਲ

ਨੱਕ ਵਗਣਾ

ਖੁਸ਼ਕ ਤੇ ਝੁਰੜੀਆਂ ਵਾਲੀ ਸਕਿੰਨ

ਕਮਜ਼ੋਰ ਇਮਿਊਨਿਟੀ

ਕਿਵੇਂ ਕਰੀਏ ਇਸ ਦੀ ਘਾਟ ਦੂਰ ?

ਸਿਟ੍ਰਸ ਫਰੂਟ

ਸੰਤਰਾ, ਨਿੰਬੂ, ਅੰਗੂਰ ਵਰਗੇ ਫਲਾਂ ‘ਚ ਵਿਟਾਮਿਨ ਸੀ ਭਰਪੂਰ ਮਾਤਰਾ ‘ਚ ਪਾਇਆ ਜਾਂਦਾ ਹੈ। ਇਨ੍ਹਾਂ ਨੂੰ ਰੋਜ਼ਾਨਾ ਖਾਣ ਨਾਲ ਵਿਟਾਮਿਨ ਸੀ ਦੀ ਕਮੀ ਨਹੀਂ ਹੁੰਦੀ ਤੇ ਇਸ ਦੀ ਕਮੀ ਨੂੰ ਵੀ ਪੂਰਾ ਕੀਤਾ ਜਾ ਸਕਦਾ ਹੈ। ਤੁਸੀਂ ਚਾਹੋ ਤਾਂ ਇਨ੍ਹਾਂ ਦਾ ਜੂਸ ਵੀ ਪੀ ਸਕਦੇ ਹੋ। ਹਾਲਾਂਕਿ, ਬਾਹਰੋਂ ਖਰੀਦੇ ਗਏ ਜੂਸ ‘ਚ ਚੀਨੀ ਹੁੰਦੀ ਹੈ ਜੋ ਸਿਹਤ ਲਈ ਹਾਨੀਕਾਰਕ ਹੋ ਸਕਦਾ ਹੈ।

ਹਰੀਆਂ ਸਬਜ਼ੀਆਂ

ਬਰੋਕਲੀ, ਲਾਲ ਗੋਭੀ, ਗੋਭੀ ਵਿਟਾਮਿਨ ਸੀ ਨਾਲ ਭਰਪੂਰ ਸਬਜ਼ੀਆਂ ਹਨ। ਇਨ੍ਹਾਂ ਨੂੰ ਖਾਣ ਨਾਲ ਸਾਨੂੰ ਵਿਟਾਮਿਨ ਸੀ ਦੇ ਨਾਲ-ਨਾਲ ਹੋਰ ਪੋਸ਼ਕ ਤੱਤ ਵੀ ਮਿਲਦੇ ਹਨ। ਇਸ ਲਈ ਇਨ੍ਹਾਂ ਨੂੰ ਡਾਈਟ ‘ਚ ਸ਼ਾਮਲ ਕਰਨਾ ਫਾਇਦੇਮੰਦ ਰਹੇਗਾ।

ਕੀਵੀ

ਵਿਟਾਮਿਨ ਸੀ ਦੇ ਨਾਲ ਕੀਵੀ ‘ਚ ਵਿਟਾਮਿਨ ਕੇ, ਪੋਟਾਸ਼ੀਅਮ ਤੇ ਫਾਈਬਰ ਵਰਗੇ ਕਈ ਹੋਰ ਪੋਸ਼ਕ ਤੱਤ ਵੀ ਪਾਏ ਜਾਂਦੇ ਹਨ।

Related posts

ਜਾਣੋ ਉਹਨਾਂ ਲਾਹੇਵੰਦ ਫਲਾਂ ਬਾਰੇ ਜਿਨ੍ਹਾਂ ਨੂੰ ਖਾਣ ਨਾਲ ਘੱਟਦਾ ਹੈ ਵਜ਼ਨ

On Punjab

Health Tips: ਭਾਰ ਘਟਾਉਣ ‘ਚ ਫਾਇਦੇਮੰਦ ਜੀਰਾ ਤੇ ਧਨੀਆ, ਜਾਣੋ ਕਿਸਦਾ ਜ਼ਿਆਦਾ ਫਾਇਦਾ

On Punjab

ਜਾਣੋ ਔਰਤਾਂ ਨੂੰ ਕਿਹੜੀਆਂ Health Tips ਕਰਦੀਆਂ ਹਨ ਬੀਮਾਰੀਆਂ ਤੋਂ ਦੂਰ ?

On Punjab