PreetNama
ਫਿਲਮ-ਸੰਸਾਰ/Filmy

Varun Dhawan ਦੀ ਕਾਰ ਦਾ ਐਕਸੀਡੈਂਟ, ਬੈਚਲਰ ਪਾਰਟੀ ‘ਤੇ ਜਾਂਦੇ ਸਮੇਂ ਹੋਇਆ ਇਹ ਹਾਦਸਾ

ਵਰੁਣ ਧਵਨ ਜਲਦ ਵਿਆਹ ਦੇ ਬੰਧਨ ‘ਚ ਬੰਨ੍ਹ ਵਾਲੇ ਹਨ। ਉਹ ਗਰਲਫਰੈਂਡ ਨਤਾਸ਼ਾ ਦਲਾਲ ਨਾਲ ਵਿਆਹ ਕਰਨਗੇ। ਵਿਆਹ ਦੀਆਂ ਰਸਮਾਂ ਸ਼ੁਰੂ ਹੋ ਗਈਆਂ ਹਨ। ਅਜਿਹੇ ‘ਚ ਵਰੁਣ ਧਵਨ ਤੇ ਨਤਾਸ਼ਾ ਦਲਾਲ ਦੀ ਵਿਆਹ ਦੀਆਂ ਰਸਮਾਂ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ ‘ਤੇ ਦੱਬ ਕੇ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਵਿਆਹ ਦਾ ਪੂਰਾ ਸਮਾਗਮ ਅਲੀਬਾਗ ਦੇ ‘ਦ ਮੈਨਸ਼ਨ ਹਾਊਸ’ ਵਿਲਾ ‘ਚ ਰੱਖਿਆ ਗਿਆ ਹੈ। ਉੱਥੇ ਵਰੁਣ ਧਵਨ ਨੇ ਆਪਣੇ ਦੋਸਤਾਂ ਨਾਲ ਇਕ ਬੈਚਲਰ ਪਾਰਟੀ ਰੱਖੀ ਸੀ ਪਰ ਉਨ੍ਹਾਂ ਨਾਲ ਇਕ ਹਾਦਸਾ ਹੋ ਗਿਆ, ਜਿਸ ਦੀ ਕਾਫੀ ਚਰਚਾ ਹੋ ਰਹੀ ਹੈ।

ਅਲੀਬਾਗ ਜਾਂਦੇ ਸਮੇਂ ਅਦਾਕਾਰ ਦੀ ਕਾਰ ਦਾ ਸ਼ੁੱਕਰਵਾਰ ਨੂੰ ਇਕ ਛੋਟਾ ਜਿਹਾ ਐਕਸੀਡੈਂਟ ਹੋ ਗਿਆ ਸੀ। ਅੰਗ੍ਰੇਜ਼ੀ ਵੈੱਬਸਾਈਟ ਟਾਈਮਜ਼ ਆਫ ਇੰਡੀਆ ਦੀ ਖ਼ਬਰ ਮੁਤਾਬਿਕ ਵਰੁਣ ਧਵਨ ਨੇ ਵਿਆਹ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਦੋਸਤਾਂ ਲਈ ਬੈਚਲਰ ਪਾਰਟੀ ਰੱਖੀ ਸੀ। ਉਹ ਸ਼ੁੱਕਰਵਾਰ ਨੂੰ ਅਲੀਬਾਗ ਜਾ ਰਹੇ ਸਨ ਤਾਂ ਉਨ੍ਹਾਂ ਦੀ ਕਾਰ ਦਾ ਛੋਟਾ ਜਿਹਾ ਐਕਸੀਡੈਂਟ ਹੋ ਗਿਆ ਸੀ। ਹਾਲਾਂਕਿ ਹਾਦਸੇ ‘ਚ ਕਿਸੇ ਨੂੰ ਕੋਈ ਸੱਟ ਨਹੀਂ ਲੱਗੀ ਹੈ ਤੇ ਨਾ ਹੀ ਕਾਰ ਦਾ ਨੁਕਸਾਨ ਹੋਇਆ ਹੈ।
ਵਰੁਣ ਧਵਨ ਤੇ ਨਤਾਸ਼ਾ ਦਲਾਲ ਅਲੀਬਾਗ ਦੇ ਮੈਂਸ਼ਨ ਹਾਊਸ ‘ਚ ਵਿਆਹ ਕਰ ਰਹੇ ਹਨ। ਹਾਲੀਆ ਖ਼ਬਰਾਂ ਮੁਤਾਬਿਕ ਇਸ ਵਿਲਾ ਦਾ ਇਕ ਦਿਨ ਦਾ ਕਿਰਾਇਆ 4 ਲੱਖ ਰੁਪਏ ਹੈ। ਵਰੁਣ ਧਵਨ ਆਪਣੀ ਗਰਲਫਰੈਂਡ ਨਤਾਸ਼ਾ ਦਲਾਲ ਨਾਲ 24 ਜਨਵਰੀ ਨੂੰ ਵਿਆਹ ਕਰ ਰਹੇ ਹਨ। ਸ਼ਨਿਚਰਵਾਰ ਨੂੰ ਉਨ੍ਹਾਂ ਦੀ ਸੰਗੀਤ ਸੈਰੇਮਨੀ ਸੀ। ਇਸ ਮੌਕੇ ‘ਤੇ ਪਰਿਵਾਰ ਤੇ ਕੁਝ ਖ਼ਾਸ ਦੋਸਤ ਮੌਜੂਦ ਰਹੇ।

Related posts

ਸ਼ਵੇਤਾ ਤਿਵਾੜੀ ‘ਤੇ ਲੱਗੇ ਬੱਚਾ ਲੈ ਕੇ ਭੱਜਣ ਦੇ ਇਲਜ਼ਾਮ, ਸਬੂਤ ਵਜੋਂ ਐਕਸ ਪਤੀ ਨੇ ਸ਼ੇਅਰ ਕੀਤੀ ਵੀਡੀਓ

On Punjab

ਸ਼ਹਿਨਾਜ ਤੋਂ ਸ਼ਿਲਪਾ ਤੱਕ, ਸਲਮਾਨ ਦੀ ਫੇਵਰੇਟ ਲਿਸਟ ਵਿੱਚ ਰਹਿ ਚੁੱਕੇ ਇਹ ਕੰਟੈਸਟੈਂਟ

On Punjab

Kangana Ranaut says ‘Emergency’ stuck with censor boardKangana Ranaut says ‘Emergency’ stuck with censor board

On Punjab