PreetNama
ਫਿਲਮ-ਸੰਸਾਰ/Filmy

Vaishali Takkar Suicide : ਟੀਵੀ ਸੀਰੀਅਲ ਅਦਾਕਾਰਾ ਵੈਸ਼ਾਲੀ ਟੱਕਰ ਨੇ ਇੰਦੌਰ ‘ਚ ਕੀਤੀ ਖੁਦਕੁਸ਼ੀ, ਪ੍ਰੇਮ ਸਬੰਧ ਦੱਸਿਆ ਜਾ ਰਿਹਾ ਕਾਰਨ

ਟੀਵੀ ਸੀਰੀਅਲ ਦੀ ਅਦਾਕਾਰਾ ਵੈਸ਼ਾਲੀ ਟੱਕਰ ਨੇ ਇੰਦੌਰ ਵਿੱਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਖੁਦਕੁਸ਼ੀ ਦਾ ਕਾਰਨ ਪ੍ਰੇਮ ਸਬੰਧ ਦੱਸਿਆ ਜਾ ਰਿਹਾ ਹੈ। ਵੈਸ਼ਾਲੀ ਨੇ ‘ਯੇ ਰਿਸ਼ਤਾ ਕਯਾ ਕਹਿਲਾਤਾ ਹੈ’ ਵਰਗੇ ਕਈ ਸੀਰੀਅਲਾਂ ‘ਚ ਕੰਮ ਕੀਤਾ ਹੈ ਅਤੇ ਉਹ ਬਿੱਗ ਬੌਸ ‘ਚ ਵੀ ਹਿੱਸਾ ਲੈ ਚੁੱਕੀ ਹੈ। ਦੱਸਿਆ ਜਾ ਰਿਹਾ ਹੈ ਕਿ ਵੈਸ਼ਾਲੀ ਇਕ ਸਾਲ ਤੋਂ ਇੰਦੌਰ ‘ਚ ਰਹਿ ਰਹੀ ਸੀ। ਖੁਦਕੁਸ਼ੀ ਦੀ ਸੂਚਨਾ ਮਿਲਣ ਤੋਂ ਬਾਅਦ ਥਾਣਾ ਤੇਜਾਜੀ ਨਗਰ ਦੀ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤਾ। ਪੁਲਿਸ ਨੂੰ ਮੌਕੇ ਤੋਂ ਇੱਕ ਸੁਸਾਈਡ ਨੋਟ ਵੀ ਮਿਲਿਆ ਹੈ। ਪੁਲਿਸ ਮੁਤਾਬਕ ਸ਼ੱਕ ਹੈ ਕਿ ਉਸ ਨੇ ਪ੍ਰੇਮ ਸਬੰਧਾਂ ਕਾਰਨ ਖੁਦਕੁਸ਼ੀ ਕੀਤੀ ਹੈ। ਤੇਜਾਜੀ ਨਗਰ ਥਾਣਾ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।

Related posts

28 ਸਤੰਬਰ ਨੂੰ ਅਦਾਲਤ ਵਿੱਚ ਪੇਸ਼ ਹੋਣਗੇ ਸਲਮਾਨ ਖ਼ਾਨ, ਜਾਣੋ ਕੀ ਹੈ ਮਾਮਲਾ

On Punjab

ਕੁੰਢੀਆਂ ਦੇ ਸਿੰਗ ਫਸਗੇ! ਸਿੱਧੂ ਮੂਸੇਵਾਲਾ ਨੇ ਲਿਆ ਬੱਬੂ ਮਾਨ ਨਾਲ ਪੰਗਾ

On Punjab

ਢਿੱਡ ਦਰਦ ਦੀ ਬਿਮਾਰੀ ਨਾਲ ਪੀੜਤ ਸੀ ਕਾਜੋਲ ਦੀ ਮਾਂ ਤਨੁ

On Punjab