81.7 F
New York, US
August 6, 2025
PreetNama
ਫਿਲਮ-ਸੰਸਾਰ/Filmy

Vaishali Takkar Suicide : ਟੀਵੀ ਸੀਰੀਅਲ ਅਦਾਕਾਰਾ ਵੈਸ਼ਾਲੀ ਟੱਕਰ ਨੇ ਇੰਦੌਰ ‘ਚ ਕੀਤੀ ਖੁਦਕੁਸ਼ੀ, ਪ੍ਰੇਮ ਸਬੰਧ ਦੱਸਿਆ ਜਾ ਰਿਹਾ ਕਾਰਨ

ਟੀਵੀ ਸੀਰੀਅਲ ਦੀ ਅਦਾਕਾਰਾ ਵੈਸ਼ਾਲੀ ਟੱਕਰ ਨੇ ਇੰਦੌਰ ਵਿੱਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਖੁਦਕੁਸ਼ੀ ਦਾ ਕਾਰਨ ਪ੍ਰੇਮ ਸਬੰਧ ਦੱਸਿਆ ਜਾ ਰਿਹਾ ਹੈ। ਵੈਸ਼ਾਲੀ ਨੇ ‘ਯੇ ਰਿਸ਼ਤਾ ਕਯਾ ਕਹਿਲਾਤਾ ਹੈ’ ਵਰਗੇ ਕਈ ਸੀਰੀਅਲਾਂ ‘ਚ ਕੰਮ ਕੀਤਾ ਹੈ ਅਤੇ ਉਹ ਬਿੱਗ ਬੌਸ ‘ਚ ਵੀ ਹਿੱਸਾ ਲੈ ਚੁੱਕੀ ਹੈ। ਦੱਸਿਆ ਜਾ ਰਿਹਾ ਹੈ ਕਿ ਵੈਸ਼ਾਲੀ ਇਕ ਸਾਲ ਤੋਂ ਇੰਦੌਰ ‘ਚ ਰਹਿ ਰਹੀ ਸੀ। ਖੁਦਕੁਸ਼ੀ ਦੀ ਸੂਚਨਾ ਮਿਲਣ ਤੋਂ ਬਾਅਦ ਥਾਣਾ ਤੇਜਾਜੀ ਨਗਰ ਦੀ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤਾ। ਪੁਲਿਸ ਨੂੰ ਮੌਕੇ ਤੋਂ ਇੱਕ ਸੁਸਾਈਡ ਨੋਟ ਵੀ ਮਿਲਿਆ ਹੈ। ਪੁਲਿਸ ਮੁਤਾਬਕ ਸ਼ੱਕ ਹੈ ਕਿ ਉਸ ਨੇ ਪ੍ਰੇਮ ਸਬੰਧਾਂ ਕਾਰਨ ਖੁਦਕੁਸ਼ੀ ਕੀਤੀ ਹੈ। ਤੇਜਾਜੀ ਨਗਰ ਥਾਣਾ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।

Related posts

ਜੱਜਮੈਂਟਲ ਹੈ ਕਿਆ’ ਦੀ ਸਕਰੀਨਿੰਗ ‘ਚ ਪਹੁੰਚੇ ਸਿਤਾਰੇ, ਵੇਖੋ ਇੱਕ ਝਲਕ

On Punjab

ਸੋਨਮ ਕਪੂਰ ਦੇ ਸਰੀਰ ‘ਚ ਇਸ ਤੱਤ ਦੀ ਹੋਈ ਕਮੀ, ਫੈਨਜ਼ ਨੂੰ ਦਿੱਤੀ ਇਹ ਸਲਾਹ

On Punjab

ਅਮਿਤਾਭ ਬੱਚਨ ਦੇ ਸਾਹਮਣੇ ਇਸ ਪਾਰਟੀ ‘ਚ ਇਕ-ਦੂਜੇ ‘ਤੇ ਸੁੱਟਿਆ ਗਿਆ ਪਲੇਟਾਂ ਤੇ ਖਾਣਾ, ਇਹ ਸਭ ਦੇਖ ਬਿੱਗ ਬੀ ਰਹਿ ਗਏ ਹੈਰਾਨ

On Punjab