PreetNama
ਖਾਸ-ਖਬਰਾਂ/Important News

Vaccination in India: ਕੋਵੈਕਸਿਨ ‘ਚ ਕੋਰੋਨਾ ਦੇ ਭਾਰਤੀ ਵੈਰੀਏਂਟ ‘B.1.617’ ਨੂੰ ਬੇਅਸਰ ਕਰਨ ਦੀ ਤਾਕਤ, ਜਾਣੋ-ਯੂਐੱਸ ਐਕਸਪਰਟ ਦੀ ਰਾਏ

ਕੋਵਿਡ -19 ਤੋਂ ਬਚਾਅ ਲਈ ਭਾਰਤ ‘ਚ ਬਣਾਈ ਗਈ ਸਵਦੇਸੀ ਟੀਕਾ ਕੋਵੈਕਸਿਨ ਨਾਲ ਇਸ ਭਿਆਨਕ ਵਾਇਰਸ ਦੇ ਭਾਰਤੀ ਵੈਰੀਏਂਟ ‘B.1.617’ ਨੂੰ ਬੇਅਸਰ ਕਰਨ ਦੇ ਯੋਗ ਪਾਇਆ ਗਿਆ ਹੈ। ਵ੍ਹਾਈਟ ਹਾਊਸ ਦੇ ਮੁੱਖ ਮੈਡੀਕਲ ਸਲਾਹਕਾਰ ਤੇ ਅਮਰੀਕਾ ਦੇ ਚੋਟੀ ਦੇ ਮਹਾਮਾਰੀ ਵਿਗਿਆਨੀ ਡਾ. ਐਂਥਨੀ ਫੌਸੀ ਨੇ ਇਹ ਜਾਣਕਾਰੀ ਦਿੱਤੀ ਹੈ। ਫੌਸੀ ਨੇ ਮੰਗਲਵਾਰ ਨੂੰ ਇਕ ਕਾਨਫਰੰਸ ਕਾਲ ‘ਚ ਪੱਤਰਕਾਰਾਂ ਨਾਲ ਇਹ ਜਾਣਕਾਰੀ ਸਾਂਝੀ ਕੀਤੀ।

ਫੌਸੀ ਨੇ ਕਿਹਾ ਇਹ ਕੁਝ ਅਜਿਹਾ ਹੈ ਜਿੱਥੇ ਸਾਨੂੰ ਰੋਜ਼ਾਨਾ ਹੁਣ ਵੀ ਅੰਕਡ਼ੇ ਮਿਲ ਰਹੇ ਹਨ ਪਰ ਸਭ ਤੋਂ ਤਾਜ਼ਾ ਅੰਕਡ਼ਿਆਂ ‘ਚ ਕੋਵਿਡ-19 ਮਰੀਜ਼ਾਂ ਦੇ ਖੂਨ ਦੇ ਸੀਰਮ ਤੇ ਜਿਨ੍ਹਾਂ ਲੋਕਾਂ ਨੂੰ ਭਾਰਤ ‘ਚ ਇਸਤੇਮਾਲ ਹੋਣ ਵਾਲਾ ਕੌਵੈਕਸਿਨ ਟੀਕਾ ਦਿੱਤਾ ਗਿਆ ਹੈ ਉਨ੍ਹਾਂ ਨੂੰ ਸ਼ਾਮਲ ਕੀਤਾ ਗਿਆ ਹੈ। ਇਹ ‘B.1.617’ ਨੂੰ ਬੇਅਸਰ ਕਰਨ ਵਾਲਾ ਪਾਇਆ ਗਿਆ ਹੈ। ਫੌਸੀ ਨੇ ਕਿਹਾ ਇਸ ਲਈ ਭਾਰਤ ‘ਚ ਅਸੀਂ ਜੋ ਮੁਸ਼ਕਿਲ ਹਾਲਾਤ ਦੇਖ ਰਹੇ ਹਾਂ ।

ਨਿਊਯਾਰਕ ਟਾਈਮਜ਼ ਨੇ ਮੰਗਲਵਾਰ ਨੂੰ ਖਬਰ ਦਿੱਤੀ ਕਿ ਕੋਵੈਕਸਿਨ ਇਮਿਊਨ ਸਿਸਟਮ ਨੂੰ ਸਾਰਸ-ਸੀਓਵੀ-2 ਕੋਰੋਨਾ ਵਾਇਰਸ ਖਿਲਾਫ਼ ਐਂਟੀਬਾਡੀਜ਼ ਬਣਾਉਣਾ ਸਿਖਾ ਕੇ ਕੰਮ ਕਰਦੀ ਹੈ। ਇਹ ਐਂਟੀਬਾਡੀਜ਼ ਵਾਇਰਲ ਪ੍ਰੋਟੀਨ ਜਿਵੇਂ ਕਥਿਤ ਸਪਾਈਕ ਪ੍ਰੋਟੀਨਾਂ ਨਾਲ ਜੁਡ਼ ਜਾਂਦੇ ਹਨ ਜੋ ਇਸ ਦੀ ਵਜ੍ਹਾ ਕਾਰਨ ਫੈਲ ਜਾਂਦੇ ਹਨ।ਰਾਸ਼ਟਰੀ ਵਿਸ਼ਾਣੂ ਵਿਗਿਆਨ ਸੰਸਥਾ ਤੇ ਭਾਰਤੀ ਮੈਡੀਕਲ ਸੋਧ ਪ੍ਰੀਸ਼ਦ ਨਾਲ ਸਾਂਝੇਦਾਰੀ ‘ਚ ਭਾਰਤ ਬਾਓਟੇਕ ਦੁਆਰਾ ਵਿਕਸਿਤ ਕੋਵੈਕਸਿਨ ਦੀ ਐਮਰਜੈਂਸੀ ਪ੍ਰਯੋਗ ਨੂੰ ਤਿੰਨ ਜਨਵਰੀ ਨੂੰ ਮਨਜ਼ੂਰੀ ਮਿਲੀ ਸੀ। ਪ੍ਰੀਖਣ ਦੇ ਨਤੀਜਿਆਂ ‘ਚ ਬਾਅਦ ‘ਚ ਸਾਹਮਣੇ ਆਇਆ ਕਿ ਇਹ ਟੀਕਾ 78 ਫੀਸਦੀ ਤਕ ਪ੍ਰਭਾਵੀ ਹੈ।

Related posts

5 ਸਾਲਾ ਬੱਚੀ ਦੀ ਹੱਤਿਆ ਮਾਮਲੇ ਵਿਚ ਵੱਡਾ ਖੁਲਾਸਾ, ਮਾਂ ਤੇ ਉਸ ਦਾ ਪ੍ਰੇਮੀ ਗ੍ਰਿਫਤਾਰ

On Punjab

ਹੁਣ ਸਮਾਂ ਆ ਗਿਆ ਹੈ ਅਜਿਹਾ ਕਾਨੂੰਨ ਹੋਵੇ ਜਿਸ ਨਾਲ ਬੱਚੇ ਦੇ ਨਾਮ ਨਾਲ ਮਾਂ ਦਾ ਉਪਨਾਮ ਜੁੜੇ : ਐਲੇਨਾ ਬੋਨੇਤੀ

On Punjab

ਸਪੈਕਟ੍ਰਮ ਨਿਲਾਮੀ 11000 ਕਰੋੜ ਰੁਪਏ ਦੀਆਂ ਬੋਲੀਆਂ ਨਾਲ ਸਮਾਪਤ PUBLISHED AT: JUNE 26, 2024 12:10 PM (IST)

On Punjab