PreetNama
ਖਾਸ-ਖਬਰਾਂ/Important News

US Shooting : ਅਮਰੀਕਾ ਦੇ ਵਰਜੀਨੀਆ ਵਾਲਮਾਰਟ ‘ਚ ਅੰਨ੍ਹੇਵਾਹ ਗੋਲੀਬਾਰੀ, 10 ਦੀ ਮੌਤ, ਪੁਲਿਸ ਨੇ ਸ਼ੂਟਰ ਨੂੰ ਮਾਰਿਆ

ਅਮਰੀਕਾ ਵਿੱਚ ਇਕ ਵਾਰ ਫਿਰ ਭਿਆਨਕ ਗੋਲੀਬਾਰੀ ਦਾ ਦ੍ਰਿਸ਼ ਸਾਹਮਣੇ ਆਇਆ ਹੈ। ਵਰਜੀਨੀਆ ਦੇ ਵਾਲਮਾਰਟ ਵਿੱਚ ਹੋਈ ਗੋਲੀਬਾਰੀ ਵਿੱਚ 10 ਲੋਕਾਂ ਦੀ ਜਾਨ ਚਲੀ ਗਈ ਹੈ। ਚੈਸਪੀਕ, ਵਰਜੀਨੀਆ ਵਿੱਚ ਦੇਰ ਸ਼ਾਮ ਦੀ ਇਸ ਘਟਨਾ ਵਿੱਚ ਪੁਲਿਸ ਨੇ ਸ਼ੂਟਰ ਨੂੰ ਵੀ ਮਾਰ ਦਿੱਤਾ। ਵਾਲਮਾਰਟ ਅਤੇ ਚੈਸਪੀਕ ਪੁਲਿਸ ਵਿਭਾਗ ਨੇ ਕਿਹਾ ਕਿ ਮ੍ਰਿਤਕਾਂ ਅਤੇ ਜ਼ਖਮੀਆਂ ਦੀ ਗਿਣਤੀ ਅਜੇ ਅਸਪਸ਼ਟ ਹੈ ਤੇ ਵਧ ਸਕਦੀ ਹੈ।

ਕੋਲੋਰਾਡੋ ਦੇ ਨਾਈਟ ਕਲੱਬ ਵਿੱਚ ਵੀ ਹੋਈ ਸੀ ਗੋਲੀਬਾਰੀ

ਇਸੇ ਤਰ੍ਹਾਂ ਦੀ ਗੋਲੀਬਾਰੀ ਦੀ ਘਟਨਾ ਕੁਝ ਦਿਨ ਪਹਿਲਾਂ ਕੋਲੋਰਾਡੋ ਦੇ ਇਕ LGBTQ ਨਾਈਟ ਕਲੱਬ ਵਿੱਚ ਦੇਖਣ ਨੂੰ ਮਿਲੀ ਸੀ। ਨਾਈਟ ਕਲੱਬ ‘ਚ ਹੋਈ ਗੋਲੀਬਾਰੀ ‘ਚ 5 ਲੋਕਾਂ ਦੀ ਮੌਤ ਹੋ ਗਈ ਅਤੇ 18 ਜ਼ਖਮੀ ਹੋ ਗਏ। ਅਮਰੀਕਾ ਸਥਿਤ ਕੋਲੋਰਾਡੋ ਸਪ੍ਰਿੰਗਜ਼ ‘ਚ ਐਤਵਾਰ ਰਾਤ ਨੂੰ ਇਕ ਹਮਲਾਵਰ ਨੇ ਗੋਲੀਬਾਰੀ ਕੀਤੀ, ਜਿਸ ਨੂੰ ਬਾਅਦ ‘ਚ ਹਿਰਾਸਤ ‘ਚ ਲੈ ਲਿਆ ਗਿਆ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਬਿਡੇਨ ਨੇ ਦੁੱਖ ਪ੍ਰਗਟਾਇਆ

ਅਮਰੀਕਾ ਦੇ ਰਾਸ਼ਟਰਪਤੀ ਜੋ ਬਾਇਡਨ ਨੇ ਕੋਲੋਰਾਡੋ ਦੇ ਨਾਈਟ ਕਲੱਬ ‘ਚ ਗੋਲੀਬਾਰੀ ਦੀ ਘਟਨਾ ‘ਤੇ ਦੁੱਖ ਪ੍ਰਗਟ ਕੀਤਾ ਹੈ। ਰਾਸ਼ਟਰਪਤੀ ਬਾਇਡਨ ਨੇ ਕਿਹਾ ਸੀ ਕਿ ਅਮਰੀਕਾ ਕਦੇ ਵੀ ਨਫ਼ਰਤ ਨੂੰ ਬਰਦਾਸ਼ਤ ਨਹੀਂ ਕਰੇਗਾ ਤੇ ਨਾ ਹੀ ਕਰਨਾ ਚਾਹੀਦਾ ਹੈ। ਬਾਇਡਨ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਦਾ ਉਦੇਸ਼ ਅਸਮਾਨਤਾਵਾਂ ਨੂੰ ਦੂਰ ਕਰਨਾ ਹੈ ਜੋ ਐਲਜੀਬੀਟੀ ਲੋਕਾਂ ਵਿਰੁੱਧ ਹਿੰਸਾ ਵਿੱਚ ਯੋਗਦਾਨ ਪਾਉਂਦੀਆਂ ਹਨ ਤੇ ਇਹ ਕਿ ਉਹ ਨਫ਼ਰਤ ਨੂੰ ਬਰਦਾਸ਼ਤ ਨਹੀਂ ਕਰ ਸਕਦਾ।

Related posts

ਸਾਬਕਾ ਪ੍ਰੇਮਿਕਾ ਸੰਗੀਤਾ ਦੀ ਜਨਮ ਦਿਨ ਪਾਰਟੀ ’ਚ ਪਹੁੰਚਿਆ ਸਲਮਾਨ ਖ਼ਾਨ

On Punjab

ICC ਵਰਲਡ ਟੈਸਟ ਚੈਂਪੀਅਨਸ਼ਿਪ ਦੀ ਸ਼ਾਨਦਾਰ ਸ਼ੁਰੂਆਤ, ਟੈਸਟ ਜਿੱਤ ਸੀਰੀਜ਼ ‘ਤੇ ਕੀਤਾ ਕਬਜ਼ਾ

On Punjab

H3N2 ਵਾਇਰਸ ਦੇ ਖਤਰੇ ਦੌਰਾਨ ਅੱਜ ਹੋਵੇਗੀ ਸਰਕਾਰੀ ਬੈਠਕ, ਦੋ ਲੋਕਾਂ ਦੀ ਮੌਤ

On Punjab