PreetNama
ਖਾਸ-ਖਬਰਾਂ/Important News

US Shooting:ਅਮਰੀਕਾ ਦੇ ਉੱਤਰੀ ਕੈਰੋਲੀਨਾ ‘ਚ ਅੰਨ੍ਹੇਵਾਹ ਗੋਲੀਬਾਰੀ, ਪੁਲਿਸ ਅਧਿਕਾਰੀ ਸਮੇਤ 5 ਦੀ ਮੌਤ

ਅਮਰੀਕਾ ਦੇ ਉੱਤਰੀ ਕੈਰੋਲੀਨਾ ‘ਚ ਗੋਲੀਬਾਰੀ ਦੀ ਘਟਨਾ ਵਾਪਰੀ ਹੈ। ਇਕ ਵਿਅਕਤੀ ਨੇ ਅੰਨ੍ਹੇਵਾਹ ਗੋਲੀਆਂ ਚਲਾ ਕੇ 5 ਲੋਕਾਂ ਦੀ ਹੱਤਿਆ ਕਰ ਦਿੱਤੀ ਹੈ। ਮਰਨ ਵਾਲਿਆਂ ਵਿੱਚ ਇੱਕ ਪੁਲਿਸ ਅਧਿਕਾਰੀ ਵੀ ਸ਼ਾਮਲ ਹੈ।

ਏਜੰਸੀ ਤੋਂ ਮਿਲੀ ਜਾਣਕਾਰੀ ਮੁਤਾਬਕ ਗੋਲੀਬਾਰੀ ‘ਚ ਦੋ ਲੋਕ ਜ਼ਖਮੀ ਵੀ ਹੋਏ ਹਨ। ਜ਼ਖਮੀਆਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਕੈਰੋਲੀਨਾ ਦੇ ਮੇਅਰ ਨੇ ਇਸ ਦੀ ਪੁਸ਼ਟੀ ਕੀਤੀ ਹੈ।ਉਸਨੇ ਕਿਹਾ “ਸਾਨੂੰ ਕੁਝ ਹੋਰ ਕਰਨ ਦੀ ਲੋੜ ਹੈ, ਇਸ ਤਰ੍ਹਾਂ ਦੀ ਹਿੰਸਾ ਨੂੰ ਰੋਕਣ ਦੀ ਲੋੜ ਹੈ।”

ਹਿਰਾਸਤ ਵਿੱਚ ਸ਼ੱਕੀ

ਦੱਸਿਆ ਜਾ ਰਿਹਾ ਹੈ ਕਿ ਗੋਲੀ ਚਲਾਉਣ ਵਾਲਾ ਨੌਜਵਾਨ ਹੈ। ਉਸ ਦੇ ਨੇੜੇ ਇਕ ਲੰਬੀ ਬੰਦੂਕ ਦਿਖਾਈ ਦਿੰਦੀ ਹੈ। ਫਿਲਹਾਲ ਉਸ ਨੂੰ ਹਿਰਾਸਤ ‘ਚ ਲੈ ਲਿਆ ਗਿਆ ਹੈ। ਪੁਲਿਸ ਉਸ ਤੋਂ ਪੁੱਛਗਿੱਛ ਕਰ ਰਹੀ ਹੈ। ਗੋਲੀਬਾਰੀ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ।

Related posts

ਸੜਕ ਹਾਦਸੇ ਵਿੱਚ ਪਾਵਰਕਾਮ ਦੇ ਮੁਲਾਜ਼ਮ ਦੀ ਮੌਤ

On Punjab

ਟਰੰਪ ਛੱਡੇਗਾ ਰਾਸ਼ਟਰਪਤੀ ਦਾ ਅਹੁਦਾ ਜਾਂ ਨਹੀਂ? ਵਾਈਟ ਹਾਊਸ ਖਾਲੀ ਕਰਨ ਲਈ ਰੱਖੀ ਇਹ ਸ਼ਰਤ

On Punjab

ਕੈਮਰਿਆਂ ਤੋਂ ਪਰੇਸ਼ਾਨ ਵਿਰਾਟ ਕੋਹਲੀ ਮੈਲਬਰਨ ਵਿਚ ਪੱਤਰਕਾਰ ’ਤੇ ਖਿਝਿਆ, ਵੀਡੀਓ ਵਾਇਰਲ

On Punjab