PreetNama
ਖਾਸ-ਖਬਰਾਂ/Important News

US : ਅਟਲਾਂਟਾ ‘ਚ 3 ਮਸਾਜ ਪਾਰਲਰਾਂ ‘ਚ ਹੋਈ ਅੰਨ੍ਹੇਵਾਹ ਗੋਲ਼ੀਬਾਰੀ, 4 ਔਰਤਾਂ ਸਣੇ 8 ਦੀ ਮੌਤ, ਮੁਲਜ਼ਮ ਗ੍ਰਿਫ਼ਤਾਰ

ਇਕ ਵੱਡੀ ਖ਼ਬਰ ਅਟਲਾਂਟਾ ਤੋਂ ਹੈ, ਜਿੱਥੇ ਤਿੰਨ ਅਲੱਗ-ਅਲੱਗ ਮਸਾਜ ਪਾਰਲਰਾਂ ‘ਚ ਅੰਨ੍ਹੇਵਾਹ ਫਾਇਰਿੰਗ ਕੀਤੀ ਗਈ ਹੈ। ਇਸ ਦੌਰਾਨ 8 ਲੋਕਾਂ ਦੀ ਮੌਤ ਹੋ ਗਈ। ਮਰਨ ਵਾਲੇ ਲੋਕਾਂ ‘ਚ 4 ਏਸ਼ਿਆਈ ਮੂਲ ਦੀਆਂ ਔਰਤਾਂ ਹਨ। ਜਾਰਜੀਆ ਸੂਬੇ ਦੇ ਸ਼ਹਿਰ ਅਟਲਾਂਟਾ ‘ਚ ਜਿਹੜੇ ਮਸਾਜ ਪਾਰਲਰਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ, ਉਨ੍ਹਾਂ ਵਿਚੋਂ ਦੋ ਇਕ-ਦੂਸਰੇ ਦੇ ਸਾਹਮਣੇ ਦੱਸੇ ਜਾ ਰਹੇ ਹਨ। ਪੁਲਿਸ ਜਾਂਚ ਵਿਚ ਜੁਟੀ ਹੈ। ਸਥਾਨਕ ਪੁਲਿਸ ਤੇ ਅਮਰੀਕੀ ਮੀਡੀਆ ਨੇ ਇਸ ਦੀ ਪੁਸ਼ਟੀ ਕੀਤੀ ਹੈ। ਖ਼ਬਰਾਂ ਅਨੁਸਾਰ ਮੁਲਜ਼ਮ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਹੈ। ਹਰ ਇਲਾਕੇ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਹੁਣ ਤਕ ਹਮਲੇ ਦਾ ਕਾਰਨ ਨਹੀਂ ਪਤਾ ਚੱਲਿਆ ਹੈ।

ਪੁਲਿਸ ਮੁਤਾਬਿਕ ਜਦੋਂ ਉਹ ਮੌਕੇ ‘ਤੇ ਪੁੱਜੀ ਤਾਂ ਤਿੰਨ ਲੋਕਾਂ ਦੀਆਂ ਲਾਸ਼ਾਂ ਮਿਲੀਆਂ। ਅਟਲਾਟਾਂ ਦੇ ਪੁਲਿਸ ਮੁਖੀ ਦਾ ਕਹਿਣਾ ਹੈ ਕਿ ਪੁਲਿਸ ਟੀਮ ਜਦੋਂ ਗੋਲਡ ਮਸਾਜ ਸਪਾ ਵਿਚ ਸੀ, ਉਦੋਂ ਇਕ ਹੋਰ ਕਾਲ ਆਈ। ਜਿਸ ਰਾਹੀਂ ਖ਼ਬਰ ਦਿੱਤੀ ਗਈ ਕਿ ਅਰੋਮਾ ਥੈਰੇਪੀ ਸਪਾ ‘ਚ ਗੋਲ਼ੀ ਚੱਲੀ ਹੈ ਤੇ ਇਸ ਹਾਦਸੇ ‘ਚ ਇਕ ਸ਼ਖ਼ਸ ਦੀ ਮੌਤ ਹੋ ਗਈ ਹੈ। ਇਸ ਤੋਂ ਇਲਾਵਾ ਚੇਰੋਕੀ ਕਾਊਂਟੀ ਮਸਾਜ ਪਾਰਲਰ ‘ਚ ਹੋਈ ਗੋਲੀਬਾਰੀ ਦੌਰਾਨ ਚਾਰ ਲੋਕਾਂ ਦੀ ਮੌਤ ਹੋ ਗਈ।

ਮਾਮਲੇ ‘ਚ ਪੁਲਿਸ ਨੇ ਚੇਰੋਕੀ ਕਾਊਂਟੀ ਮਸਾਜ ਪਾਰਲਰ ਨੇੜੇ ਸ਼ੱਕੀ ਬੰਦੂਕਧਾਰੀ 21 ਸਾਲਾ ਰਾਬਰਟ ਆਰੋਨ ਲਾਂਗ ਨੂੰ ਹਿਰਾਸਤ ਵਿਚ ਲੈ ਲਿਆ ਹੈ। ਪੁਲਿਸ ਉਸ ਤੋਂ ਪੁੱਛਗਿੱਛ ਕਰ ਰਹੀ ਹੈ।

Related posts

ਮੇਲਾ ਦੇਖਣ ਗਏ ਮੋਟਰਸਾਈਕਲ ਸਵਾਰ ਨੌਜਵਾਨ ਦੀ ਨਹਿਰ ਵਿੱਚ ਡਿੱਗਣ ਕਾਰਨ ਮੌਤ

On Punjab

ਸਪੈਕਟ੍ਰਮ ਨਿਲਾਮੀ 11000 ਕਰੋੜ ਰੁਪਏ ਦੀਆਂ ਬੋਲੀਆਂ ਨਾਲ ਸਮਾਪਤ PUBLISHED AT: JUNE 26, 2024 12:10 PM (IST)

On Punjab

ਟਰੰਪ ਨੇ ਸਟੀਲ ਅਤੇ ਐਲੂਮੀਨੀਅਮ ’ਤੇ ਟੈਕਸ ਵਧਾ ਕੇ 25 ਫ਼ੀਸਦ ਕੀਤਾ

On Punjab